ਵਿਸ਼ਾਖਾਪਟਨਮ: ਆਈਪੀਐੱਲ 2019 ਦੇ ਦੂਸਰੇ ਕੁਆਲੀਫਾਇਰ 'ਚ 10 ਮਈ ਸ਼ੁੱਕਰਵਾਰ ਨੂੰ 3 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ। ਇਸ ਮੈਚ ਦੇ ਬੇਹੱਦ ਰੋਮਾਂਚਕ ਹੋਣ ਦੀ ਉਮੀਦ ਹੈ ਕਿਉਂਕਿ ਦਿੱਲੀ ਦੀ ਟੀਮ ਇਸ ਵਾਰ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਹੈ। ਪਰ ਦਿੱਲੀ ਨੂੰ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਕਾਰਗਰ ਰਣਨੀਤੀ ਤੋਂ ਪਾਰ ਪਾਉਣਾ ਹੋਵੇਗਾ। ਦੋਵਾਂ ਹੀ ਟੀਮਾਂ ਮੈਚ ਜਿੱਤ ਕੇ 12 ਮਈ ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਪਹੁੰਚਣਾ ਚਾਹੁਣਗੀਆਂ। ਦੱਸ ਦਈਏ ਕਿ ਮੁੰਬਈ ਇੰਡੀਅਨਜ਼ ਪਹਿਲਾਂ ਹੀ ਫਾਈਨਲ 'ਚ ਸਥਾਨ ਬਣਾ ਚੁੱਕੀ ਹੈ।

ਆਪਸੀ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਚੇਨਈ ਨੇ ਪਿਛਲੇ ਮੈਚ 'ਚ ਦਿੱਲੀ ਕੈਪੀਟਲਜ਼ ਨੂੰ 80 ਦੌੜਾਂ ਨਾਲ ਹਰਾਇਆ ਸੀ। ਦਿੱਲੀ ਨੇ ਏਲੀਮਿਨੇਟਰ ਮੁਕਾਬਲੇ 'ਚ ਟੂਰਨਾਮੈਂਟ 'ਚ ਮਜ਼ਬੂਤ ਮੰਨੀ ਜਾਣ ਵਾਲੀ ਸਨਰਾਈਜਰਜ਼ ਹੈਦਰਾਬਾਦ ਨੂੰ 3 ਵਿਕਟਾਂ ਨਾਲ ਹਰਾਇਆ। ਦਿੱਲੀ ਦੀ ਇਸ ਜਿੱਤ 'ਚ ਪ੍ਰਿਥਵੀ ਸ਼ਾਅ (56 ਦੌੜਾਂ) ਤੋਂ ਇਲਾਵਾ ਰਿਸ਼ਭ ਪੰਤ (49 ਦੌੜਾਂ, 2 ਚੌਕੇ, 05 ਛੱਕੇ) ਦੀ ਹਮਲਾਵਰੀ ਪਾਰੀ ਦਾ ਵੱਡਾ ਯੋਗਦਾਨ ਰਿਹਾ। ਫਿਲਹਾਲ ਇਹ ਮੁਕਾਬਲਾ ਵਿਸ਼ਾਖਾਪਟਨਮ ਦੇ ਉਸੇ ਮੈਦਾਨ 'ਤੇ ਖੇਡਿਆ ਜਾਵੇਗਾ ਜਿੱਥੇ ਦਿੱਲੀ ਨੂੰ ਜਿੱਤ ਮਿਲੀ ਸੀ। ਯਾਨੀ ਦਿੱਲੀ ਨੂੰ ਇੱਥੇ ਖੇਡਣ ਦਾ ਅਨੁਭਵ ਹੈ। ਅਜਿਹੇ 'ਚ ਇਸ ਦਾ ਫਾਇਦਾ ਟੀਮ ਨੂੰ ਜ਼ਰੂਰ ਮਿਲੇਗਾ। ਗੇਂਦਬਾਜ਼ੀ 'ਚ ਵੀ ਦਿੱਲੀ ਲਈ ਟ੍ਰੇਂਟ ਬੋਲਟ, ਇਸ਼ਾਂਤ ਸ਼ਰਮਾ ਤੇ ਕੀਮੋ ਪਾਲ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਸਨਰਾਈਜਰਜ਼ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ। ਸਪਿੱਨਰ ਅਮਿਤ ਮਿਸ਼ਰਾ ਵੀ ਪ੍ਰਭਾਵੀ ਤੇ ਕਿਫਾਇਤੀ ਰਹੇ।

ਉੱਥੇ ਹੀ ਚੇਨਈ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਬੱਲੇਬਾਜ਼ੀ ਦੀ ਕੀਮਤ ਚੁਕਾਈ। ਮੁੰਬਈ ਤੋਂ ਮਿਲੀ ਹਾਰ ਤੋਂ ਬਾਅਦ ਧੋਨੀ ਨੇ ਆਪਣੇ ਖਿਡਾਰੀਆਂ ਨੂੰ ਪੂਰਾ ਹੋਮਵਰਕ ਨਾਲ ਉਤਰਨ ਦੀ ਸਲਾਹ ਦਿੱਤੀ ਹੈ, ਜ਼ਾਹਰ ਹੈ ਧੋਨੀ ਦੀ ਇਹ ਯੈਲੋ ਬ੍ਰਿਗੇਡ ਜ਼ਿਆਦਾ ਬਿਹਤਰ ਤਿਆਰੀ ਨਾਲ ਇੱਥੇ ਉਤਰੇਗੀ। ਫਾਫ ਡੂਪਲੇਸਿਸ ਅਤੇ ਵਾਟਸਨ ਆਪਣੀ ਟੀਮ ਨੂੰ ਚੰਗੀ ਸ਼ੁਰੂਆਤ ਦੇ ਰਹੇ ਹਨ। ਇਸ ਤੋਂ ਇਲਾਵਾ ਖ਼ੁਦ ਕਪਤਾਨ ਧੋਨੀ ਅਤੇ ਰੈਨਾ ਜ਼ਬਰਦਤ ਫਾਰਮ 'ਚ ਹਨ, ਪਰ ਟੀਮ ਨੂੰ ਅੰਬਾਤੀ ਰਾਇਡੂ ਤੋਂ ਉਮੀਦ ਹੈ। ਗੇਂਦਬਾਜ਼ੀ 'ਚ ਹਰਭਜਨ ਸਿੰਘ, ਇਮਰਾਨ ਤਾਹਿਰ ਅਤੇ ਰਵਿੰਦਰ ਜਡੇਜਾ ਦੀ ਸਪਿੱਨ ਤਿਕੜੀ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਹੈ।

ਸੰਭਾਵਿਤ ਟੀਮਾਂ: ਚੇਨਈ ਸੁਪਰ ਕਿੰਗਜ਼- ਸ਼ੇਨ ਵਾਟਸਨ, ਫਾਫ ਡੁਪਲੇਸਿਸ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ (ਕਪਤਾਨ), ਰਵਿੰਦਰ ਜਡੇਜਾ, ਡ੍ਰਵੇਨ ਬ੍ਰਾਵੋ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਹਰਭਜਨ ਸਿੰਘ, ਇਮਰਾਨ ਤਾਹਿਰ, ਮੁਰਲੀ ਵਿਜੈ।

ਦਿੱਲੀ ਕੈਪੀਟਲਜ਼- ਪ੍ਰਿਥਵੀ ਸ਼ਾਅ, ਸ਼ਿਖਰ ਧਵਨ, ਸ਼ਰੇਅਰ ਅਈਅਰ (ਕਪਤਾਨ), ਰਿਸ਼ਭ ਪੰਤ, ਅਮਿਤ ਮਿਸ਼ਰਾ, ਕੋਲਿਨ ਮੁਨਰੇ, ਕ੍ਰਿਸ ਮੋਰਿਸ, ਟ੍ਰੇਂਟ ਬੋਲਟ, ਅਕਸ਼ਰ ਪਟੇਲ, ਇਸ਼ਾਂਤ ਸ਼ਰਮਾ, ਕੋਲਿਨ ਇਨਗ੍ਰਾਮ, ਸ਼ੇਫਿਰਨ ਰਦਰਫੋਰਡ।

Posted By: Akash Deep