ਮੋਹਾਲੀ: ਮੁਹਾਲੀ 'ਚ IPL 2019 ਦਾ 52ਵਾਂ ਮੁਕਾਬਲਾ ਮੇਜ਼ਬਾਨ ਕਿੰਗਸ ਇਲਵੈਨ ਪੰਜਾਬ ਤੇ ਕੋਲਕਾਤਾ ਨਾਈਟਰਾਈਡਰਸ 'ਚ ਖੇਡਿਆ ਜਾ ਰਿਹਾ ਹੈ। ਆਈਪੀਐੱਲ ਦੇ 12ਵੇਂ ਸੀਜ਼ਨ ਦੀ ਪਲੇਆਫ ਦੀ ਰੇਸ ਲਈ ਇਹ ਮੁਕਾਬਲਾ ਦੋਵੇਂ ਟੀਮਾਂ ਲ਼ਈ ਅਹਿਮ ਹੈ। ਇਸ ਮੈਚ 'ਚ ਕੋਲਕਾਤਾ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਟਾਸ ਜਿੱਤ ਕੇ ਪਹਿਲਾਂ ਗੇਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਕਿੰਗਜ਼ ਇਲੈਵਨ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 183 ਦੌੜਾਂ ਬਣਾਈਆਂ। ਸ਼ੁੱਭਨਮ ਗਿੱਲ ਦੀ ਫਿਫਟੀ (65 ਨਾਬਾਦ) ਨਾਲ ਕੋਲਕਾਤਾ ਨਾਈਟਰਾਈਡਰਜ਼ ਨੇ ਸ਼ੁੱਕਰਵਾਰ ਨੂੰ ਆਈਪੀਐੱਲ 2019 'ਚ ਕਿੰਗਜ਼ ਪੰਜਾਬ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਕਿੰਗਜ ਇਲੈਵਨ ਨੇ 6 ਵਿਕਟਾਂ 'ਤੇ 183 ਦੌੜਾਂ ਬਣਾਈਆਂ। ਜਵਾਬ 'ਚ ਕੋਲਕਾਤਾ ਨੇ 12 ਗੇਂਦਾਂ ਬਾਕੀ ਰਹਿੰਦਿਆਂ ਹੀ ਤਿੰਨ ਵਿਕਟਾਂ ਗਵਾ ਕੇ ਟੀਚਾ ਹਾਸਲ ਕਰ ਲਿਆ। ਇਸ ਜਿੱਤ ਨਾਲ ਕੇਕੇਆਰ ਨੇ 13 ਮੈਚਾਂ 'ਚ 12 ਅੰਕ ਦੇ ਨਾਲ ਪਲੇਆਫ ਦੀਆਂ ਉਮੀਦਾਂ ਨੂੰ ਵੀ ਬਣਾਈ ਰੱਖਿਆ ਹੈ। ਪੰਜਾਬ ਦੇ 13 ਮੈਚਾਂ 'ਚ 10 ਅੰਕ ਹਨ।

ਟੀਚੇ ਦਾ ਪਿੱਛਾ ਕਰਨ ਉੱਤਰੇ ਕੇਕੇਆਰ ਨੂੰ ਕ੍ਰਿਸ ਲਿਨ ਨੇ ਤੇਜ਼ ਸ਼ੁਰੂਆਤ ਦਿਵਾਈ। ਲਿਨ ਨੇ 22 ਗੇਂਦਾਂ 'ਚ ਪੰਜ ਚੌਕਿਆਂ ਤੇ ਤਿੰਨ ਛੱÎਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਐਂਡ੍ਰਿਊ ਟਾਈ ਦੀ ਗੇਂਦ 'ਚ ਹਵਾ 'ਚ ਮਾਰ ਕੇ ਉਨ੍ਹਾਂ ਨੇ ਰਿਟਰਨ ਕੈਚ ਦੇ ਦਿੱਤਾ। ਲਿਨ ਤੇ ਗਿੱਲ ਨੇ ਪਹਿਲੇ ਵਿਕਟ ਲਈ 62 ਦੌੜਾਂ ਜੋੜੀਆਂ। ਰਾਬਿਨ ਉਥੱਪਾ ਨੇ ਹਮਲਾਵਰ ਸ਼ੁਰੂਆਤ ਕੀਤੀ ਪਰ ਉਹ 22 ਦੌੜਾਂ ਬਣਾ ਕੇ ਰਵੀਚੰਦਰਨ ਅਸ਼ਵਿਨ ਦੀ ਗੇਂਦ 'ਤੇ ਮਯੰਕ ਅਗਰਵਾਲ ਨੂੰ ਕੈਚ ਦੇ ਬੈਠੇ । ਕੋਲਕਾਤਾ ਨੇ 100 ਦੌੜਾਂ 'ਤੇ ਦੂਜਾ ਵਿਕਟ ਗਵਾਇਆ।

ਗੇਲ ਤੇ ਰਾਹੁਲ ਫੇਲ੍ਹ, ਸੈਮ ਕੁਰੀਅਨ ਨੇ ਲਾਇਆ ਅਰਧ ਸੈਂਕੜਾ

ਪੰਜਾਬ ਦਾ ਪਹਿਲਾ ਵਿਕਟ ਲੋਕੇਸ਼ ਰਾਹੁਲ ਦੇ ਤੌਰ 'ਤੇ ਡਿੱਗਿਆ। ਚੰਗੇ ਫਾਰਮ 'ਚ ਚੱਲ ਰਹੇ ਰਾਹੁਲ ਨੂੰ ਸੰਦੀਪ ਵਾਰੀਅਰ ਨੇ ਆਪਣਾ ਪਹਿਲਾ ਸ਼ਿਕਾਰ ਬਣਾਇਆ। ਰਾਹੁਲ ਨੇ ਸੱਤ ਗੇਂਦਾਂ ਦਾ ਸਾਹਮਣਾ ਕਰਦਿਆਂ ਸਿਰਫ ਦੋ ਦੌੜਾਂ ਬਣਾਈਆਂ। ਸੰਦੀਪ ਦੀ ਗੇਂਦ 'ਤੇ ਰਾਹੁਲ ਨੇ ਆਪਣਾ ਕੈਚ ਕ੍ਰਿਸ ਲਿਨ ਨੂੰ ਦਿੱਤਾ। ਪੰਜਾਬ ਦੇ ਤੂਫਾਨੀ ਓਪਨਰ ਬੱਲੇਬਾਜ਼ ਕ੍ਰਿਸ ਗੇਲ ਦਾ ਜਾਦੂ ਇਸ ਮੈਚ 'ਚ ਨਹੀਂ ਚੱਲਿਆ। ਉਹ ਸੰਦੀਪ ਵਾਰੀਅਰ ਦਾ ਦੂਜਾ ਸ਼ਿਕਾਰ ਬਣੇ। ਸੰਦੀਪ ਦੀ ਗੇਂਦ 'ਤੇ ਗੇਲ ਨੇ ਆਪਣਾ ਕੈਚ ਸ਼ੁੱਭਨਮ ਗਿੱਲ ਨੂੰ ਦਿੱਤਾ। ਗੇਲ ਨੇ 14 ਗੇਂਦਾਂ 'ਚ 14 ਦੌੜਾਂ ਬਣਾਈਆਂ। ਨਿਕੋਲ ਪੂਰਨ ਤੇ ਮਯੰਕ ਅਗਰਵਾਲ ਨੇ ਤੀਜੇ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਇਸ ਸਾਂਝੇਦਾਰੀ ਨੂੰ ਨਿਤਿਸ਼ ਰਾਣਾ ਨੇ ਤੋੜ ਦਿੱਤਾ। ਨਿਤਿਸ਼ ਰਾਣਾ ਨੇ ਪੂਰਨ ਨੂੰ ਸੰਦੀਪ ਵਾਰੀਅਰ ਦੇ ਹੱਥੋਂ ਕੈਚ ਕਰਵਾ ਦਿੱਤਾ। ਪੂਰਨ ਨੇ 27 ਗੇਂਦਾਂ 'ਚ 48 ਦੌੜਾਂ ਬਣਾਈਆਂ। ਮਯੰਕ ਅਗਰਵਲਾ ਨੇ 26 ਗੇਂਦਾਂ 'ਚ 36 ਦੌੜਾਂ ਬਣਾ ਕੇ ਟੀਮ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਪਾਰੀ ਦਾ ਅੰਤ ਰਨ ਆਊਟ ਨਾਲ ਹੋ ਗਿਆ। ਮਨਦੀਪ ਸਿੰਘ ਨੇ 25 ਦੌੜਾਂ ਬਣਾ ਕੇ ਗੁਰਨੇ ਦੀ ਗੇਂਦ 'ਤੇ ਆਪਣਾ ਕੈਚ ਰਾਬਿਨ ਉਥੱਪਾ ਨੂੰ ਦਿੱਤਾ। ਉਨ੍ਹਾਂ ਨੇ 17 ਗੇਂਦਾਂ 'ਚ 25 ਦੌੜਾਂ ਬਣਾਈਆਂ। ਅਸ਼ਵਿਨ ਬਿਨਾਂ ਖਾਤਾ ਖੋਲ੍ਹੇ ਹੀ ਆਂਦਰੇ ਰਸੇਲ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਏ। ਸੈਮ ਕੁਰੀਅਨ ਨੇ ਨਾਬਾਦ 55 ਦੌੜਾਂ ਦੀ ਪਾਰੀ ਖੇਡੀ ਤੇ ਆਪਣੀ ਟੀਮ ਨੂੰ ਇਕ ਚੰਗੇ ਸਕੋਰ ਤਕ ਪਹੁੰਚਾਇਆ। ਸੈਮ ਨੇ 24 ਗੇਂਦਾਂ 'ਤੇ ਇਹ ਦੌੜਾਂ ਬਣਾਈਆਂ।

ਪਿਛਲਾ ਮੁਕਾਬਲਾ

ਇਨ੍ਹਾਂ ਦੋਵਾਂ ਟੀਮਾਂ ਦਰਮਿਆਨ ਇਸ ਸੈਸ਼ਨ 'ਚ ਪਹਿਲਾਂ ਹੋਏ ਮੁਕਾਬਲੇ 'ਚ ਕੇਕੇਆਰ ਜੇਤੂ ਹੋਇਆ ਸੀ। ਆਂਦਰੇ ਰਸੇਲ ਵੱਲੋਂ 17 ਗੇਂਦਾਂ 'ਚ ਬਣਾਈਆਂ 48 ਦੌੜਾਂ ਦੀ ਮਦਦ ਨਾਲ ਕੇਕੇਆਰ ਨੇ 4 ਵਿਕਟਾਂ 'ਤੇ 218 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਵੱਡੇ ਟੀਚੇ ਦਾ ਪਿੱਛਾ ਕਰਦਿਆਂ ਕਿੰਗਜ਼ ਇਲੈਵਨ ਹਾਰ ਗਿਆ ਸੀ।

ਕੋਲਕਾਤਾ ਟੀਮ 'ਚ ਕੋਈ ਬਦਲਾਅ ਨਹੀਂ

ਪੰਜਾਬ ਖ਼ਿਲਾਫ਼ ਇਸ ਅਹਿਮ ਮੁਕਾਬਲੇ ਲਈ ਕੋਲਕਾਤਾ ਟੀਮ ਨੇ ਆਪਣੇ ਆਖਰੀ ਗਿਆਰ੍ਹਾਂ 'ਚ ਕੋਈ ਬਦਲਾਅ ਨਹੀਂ ਕੀਤਾ। ਉਥੇ ਮੇਜ਼ਬਾਨ ਟੀਮ ਨੇ ਆਪਣੇ ਪਲੇਇੰਗ ਇਲਵੈਨ 'ਚ ਦੋ ਬਦਲਾਅ ਕੀਤੇ ਹਨ।

KXIP ਦੀ ਪਲੇਇੰਗ ਇਲੈਵਨ

ਲੋਕੇਸ਼ ਰਾਹੁਲ, ਕ੍ਰਿਸ ਗੇਲ, ਮੰਯਕ ਅਗਰਵਾਲ, ਨਿਕਲੇਸ ਪੂਰਨ, ਆਰ ਅਸ਼ਵਿਨ, ਸੈਮ ਕੁਕ੍ਰਨ, ਸਿਮਰਨ ਸਿੰਘ, ਮਗੂਗਨ ਅਸ਼ਵਿਨ, ਮੋ.ਸ਼ਮੀ, ਅਰਸ਼ਦੀਪ ਸਿੰਘ, ਏਡਰਯੂ ਟੇ।

Posted By: Amita Verma