ਜੇਐੱਨਐੱਨ, ਨਵੀਂ ਦਿੱਲੀ : ਕੱਲ੍ਹ ਭਾਵ ਸ਼ੁੱਕਰਵਾਰ 27 ਨਵੰਬਰ ਦਾ ਦਿਨ ਖ਼ਾਸ ਹੋਣ ਵਾਲਾ ਹੈ। ਖ਼ਾਸ ਤੌਰ 'ਤੇ ਕ੍ਰਿਕਟ ਪ੍ਰੇਮੀ ਇਸ ਦਿਨ ਦਾ ਇੰਤਜਾਰ ਬੇਸਬਰੀ ਨਾਲ ਕਰ ਰਹੇ ਹਨ, ਕਿਉਂਕਿ ਇਸ ਦਿਨ ਤੋਂ ਇਕ ਜਾਂ ਦੋ ਨਹੀਂ, ਬਲਕਿ 6 ਦੇਸ਼ਾਂ ਵਿਚਕਾਰ ਇੰਟਰਨੈਸ਼ਨਲ ਕ੍ਰਿਕਟ ਵਾਪਸੀ ਹੋਣ ਜਾ ਰਹੀ ਹੈ। ਇਨ੍ਹਾਂ 'ਚ ਇਕ ਟੀਮ ਭਾਰਤ ਦੀ ਵੀ ਹੈ, ਜਿਸਨੇ ਵਨਡੇ ਸੀਰੀਜ਼ 'ਚ ਆਸਟ੍ਰੇਲੀਆ ਨਾਲ ਭਿੜਨਾ ਹੈ। ਉਥੇ ਹੀ, ਹੋਰ ਚਾਰ ਦੇਸ਼ਾਂ 'ਚ ਟੀ-20 ਇੰਟਰਨੈਸ਼ਨਲ ਸੀਰੀਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅਜਿਹੇ 'ਚ ਅਗਲੇ ਕੁਝ ਹਫ਼ਤੇ ਤੁਹਾਨੂੰ ਭਰਪੂਰ ਕ੍ਰਿਕਟ ਦੇਖਣ ਨੂੰ ਮਿਲੇਗੀ।

ਦਰਅਸਲ, ਭਾਰਤ ਤੇ ਆਸਟ੍ਰੇਲੀਆ ਵਿਚਕਾਰ ਜਿਥੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੀ ਸ਼ੁਰੂਆਤ 27 ਨਵੰਬਰ ਤੋਂ ਹੋ ਰਹੀ ਹੈ, ਉਥੇ ਹੀ ਮੇਜ਼ਬਾਨ ਸਾਊਥ ਅਫਰੀਕਾ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਇੰਗਲੈਂਡ ਨਾਲ ਦੋ-ਦੋ ਹੱਥ ਕਰਨਾ ਹੈ। ਇਹ ਸੀਰੀਜ਼ ਵੀ ਸ਼ੁੱਕਰਵਾਰ 27 ਨਵੰਬਰ ਤੋਂ ਹੀ ਸ਼ੁਰੂ ਹੋ ਰਹੀ ਹੈ। ਇਸਤੋਂ ਇਲਾਵਾ ਵੈਸਟਇੰਡੀਜ਼ ਨੂੰ ਨਿਊਜ਼ੀਲੈਂਡ ਦੀ ਮੇਜ਼ਬਾਨੀ 'ਚ ਆਪਣੇ ਟੀ-20 ਅਭਿਆਨ ਦੀ ਸ਼ੁਰੂਆਤ ਕਰਨੀ ਹੈ। ਦੋਵੇਂ ਦੇਸ਼ਾਂ 'ਚ ਤਿੰਨ ਮੈਚਾਂ ਦੀ ਟੀ-20 ਇੰਟਰਨੈਸ਼ਨਲ ਵੀ ਕੱਲ੍ਹ ਭਾਵ 27 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।

ਇਸ ਤਰ੍ਹਾਂ ਸ਼ੁੱਕਰਵਾਰ ਤੋਂ ਭਾਰਤ, ਆਸਟ੍ਰੇਲੀਆ, ਸਾਊਥ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਤੇ ਵੈਸਟਇੰਡੀਜ਼ ਦੀਆਂ ਟੀਮਾਂ ਨੇ ਇੰਟਰਨੈਸ਼ਨਲ ਕ੍ਰਿਕਟ 'ਚ ਕਦਮ ਰੱਖਣਾ ਹੈ। ਕੋਰੋਨਾ ਵਾਇਰਸ ਮਹਾਮਾਰੀ 'ਚ ਬਹੁਤ ਘੱਟ ਇੰਟਰਨੈਸ਼ਨਲ ਕ੍ਰਿਕਟ ਖੇਡੀ ਜਾ ਰਹੀ ਹੈ। ਇਥੋਂ ਤਕ ਕਿ ਭਾਰਤ, ਸਾਊਥ ਅਫਰੀਕਾ ਤੇ ਨਿਊਜ਼ੀਲੈਂਡ ਦੀ ਟੀਮ ਨੂੰ ਪਹਿਲੀ ਵਾਰ ਇੰਟਰਨੈਸ਼ਨਲ ਕ੍ਰਿਕਟ 'ਚ ਦੇਖਿਆ ਜਾਵੇਗਾ, ਜਦਕਿ ਇੰਗਲੈਂਡ, ਵੈਸਟਇੰਡੀਜ਼ ਤੇ ਆਸਟ੍ਰੇਲੀਆ ਦੀ ਟੀਮ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਖੇਡੀ ਗਈ ਹੈ।

ਕੀ ਹੈ 27 ਨਵੰਬਰ ਦਾ ਇੰਟਰਨੈਸ਼ਨਲ ਕ੍ਰਿਕਟ ਸ਼ਡਿਊਲ

India vs Australia ODI Match : 9.10 AM ਤੋਂ

New Zealand vs West Indies T-20I Match : 11.30 AM ਤੋਂ

South Africa vs England T-20I Match : 9.30 PM ਤੋਂ

ਇੰਨ੍ਹਾਂ ਤਿੰਨਾਂ ਮੈਚਾਂ ਦਾ ਸਮਾਂ ਭਾਰਤੀ ਸਮੇਂ ਦੇ ਅਨੁਸਾਰ ਹੈ, ਜੋ ਸ਼ੁੱਕਰਵਾਰ 27 ਨਵੰਬਰ ਨੂੰ ਖੇਡੇ ਜਾਣੇ ਹਨ।

Posted By: Ramanjit Kaur