ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਨੇ ਪਹਿਲੇ ਟੀ-20 ਵਿੱਚ ਸ਼੍ਰੀਲੰਕਾ ਨੂੰ 34 ਦੌੜਾਂ ਨਾਲ ਹਰਾਇਆ। ਸ਼੍ਰੀਲੰਕਾ ਨੂੰ ਜਿੱਤ ਲਈ 139 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਨਿਰਧਾਰਤ ਓਵਰਾਂ 'ਚ ਸ਼੍ਰੀਲੰਕਾ ਦੀ ਟੀਮ 4 ਵਿਕਟਾਂ ਦੇ ਨੁਕਸਾਨ 'ਤੇ 104 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਭਾਰਤੀ ਟੀਮ ਨੇ ਹਰਮਨਪ੍ਰੀਤ ਦੀ ਅਗਵਾਈ 'ਚ 3 ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਲਈ ਰਾਧਾ ਯਾਦਵ ਨੇ 2 ਅਤੇ ਦੀਪਤੀ ਸ਼ਰਮਾ, ਪੂਜਾ ਵਸਤਰਕਾਰ ਅਤੇ ਸ਼ੈਫਾਲੀ ਵਰਮਾ ਨੇ 1-1 ਵਿਕਟਾਂ ਲਈਆਂ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਪਹਿਲਾਂ ਸ਼ੈਫਾਲੀ ਵਰਮਾ ਦੀਆਂ 31 ਅਤੇ ਫਿਰ ਅੰਤ ਵਿਚ ਜੇਮਿਮਾ ਰੌਡਰਿਗਜ਼ ਦੀਆਂ 27 ਗੇਂਦਾਂ ਵਿਚ 36 ਦੌੜਾਂ ਦੀ ਮਦਦ ਨਾਲ 6 ਵਿਕਟਾਂ ਦੇ ਨੁਕਸਾਨ 'ਤੇ 138 ਦੌੜਾਂ ਬਣਾਈਆਂ ਸਨ। ਕਪਤਾਨ ਹਰਮਨਪ੍ਰੀਤ ਕੌਰ ਨੇ 22 ਦੌੜਾਂ ਦੀ ਪਾਰੀ ਖੇਡੀ ਅਤੇ ਤੀਜੇ ਵਿਕਟ ਲਈ 39 ਦੌੜਾਂ ਜੋੜ ਕੇ ਭਾਰਤ ਦੀ ਧਮਾਕੇਦਾਰ ਪਾਰੀ ਨੂੰ ਸੰਭਾਲਿਆ।

ਸੀਰੀਜ਼ ਦਾ ਅਗਲਾ ਮੈਚ ਸ਼ਨੀਵਾਰ ਨੂੰ ਇਸ ਮੈਦਾਨ 'ਤੇ ਖੇਡਿਆ ਜਾਵੇਗਾ ਜਿੱਥੇ ਭਾਰਤੀ ਟੀਮ ਕੋਲ ਇਹ ਮੈਚ ਜਿੱਤ ਕੇ ਸੀਰੀਜ਼ ਜਿੱਤਣ ਦਾ ਮੌਕਾ ਹੋਵੇਗਾ।

Posted By: Jaswinder Duhra