ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ 12ਵਾਂ ਸੈਸ਼ਨ ਭਾਰਤ ਵਿਚ ਹੀ 23 ਮਾਰਚ ਤੋਂ ਹੋਵੇਗਾ। ਕਿਆਸ ਲਾਏ ਜਾ ਰਹੇ ਸਨ ਕਿ ਆਮ ਚੋਣਾਂ ਦੀਆਂ ਤਰੀਕਾਂ ਨਾਲ ਟਕਰਾਅ ਕਾਰਨ ਇਸ ਨੂੰ ਭਾਰਤ ਤੋਂ ਬਾਹਰ ਕਰਵਾਇਆ ਜਾ ਸਕਦਾ ਹੈ। ਇਸ ਦੀ ਜਾਣਕਾਰੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਮੁਖੀ ਵਿਨੋਦ ਰਾਏ ਤੇ ਮੈਂਬਰ ਡਾਇਨਾ ਇਡੁਲਜੀ ਨੇ ਮੰਗਲਵਾਰ ਨੂੰ ਦਿੱਤੀ।

ਅਾਮਤੋਰ ਤੇ ਅਾਈਪੀਅੈੱਲ ਦਾ ਅਾਯੋਜਨ ਅ੍ਰੈਪਲ ਦੇ ਪਹਿਲੇ ਹਫ਼ਤੇ ਚ ਕੀਤਾ ਜਾਂਦਾ ਰਿਹਾ ਹੈ ਪਰ ਇਸ ਵਾਰ ਲੋਕਾ ਸਭਾ ਚੋਣਾਂ ਨੂੰ ਦੇਖਦੇ ਹੋਏ ਮਾਰਚ ਦੇ ਅਖਰੀਲੇ ਹਫ਼ਤੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਅਾ ਹੈ। ਇਸ ਦੇ ਨਾਲ ਪਹਿਲੇ ਤੋਂ ਹੀ ਉਮੀਦ ਲਗਾਈ ਜਾ ਰਹੀ ਸੀ ਕਿ ਇਸ ਵਾਰ ਅਾਈਪੀਅੈੱਲ ਦਾ ਅਾਯੋਜਨ ਦੁਬਈ, ਦੱਖਣੀ ਅਫਰੀਕਾ ਜਾਂ ਫਿਰ ਇੰਗਲੈਂਡ ਚ ਕੀਤਾ ਜਾ ਸਕਦਾ ਹੈ।