ਨਾਗਪੁਰ (ਪੀਟੀਆਈ) : ਬੰਗਲਾਦੇਸ਼ ਖ਼ਿਲਾਫ਼ ਐਤਵਾਰ ਨੂੰ ਫ਼ੈਸਲਾਕੁਨ ਟੀ-20 ਮੁਕਾਬਲੇ ਤੋਂ ਪਹਿਲਾਂ ਭਾਰਤੀ ਕ੍ਰਿਕਟਰਾਂ ਨੇ ਸ਼ਨਿਚਰਵਾਰ ਨੂੰ ਇੱਥੇ ਹਵਾਈ ਫ਼ੌਜ ਦੀ ਸੂਰਿਆ ਕਿਰਨ ਏਰੋਬੈਟਿਕ ਟੀਮ ਨਾਲ ਮੁਲਾਕਾਤ ਕੀਤੀ। ਹਵਾਈ ਫ਼ੌਜ ਦੇ ਇਹ ਪਾਇਲਟ ਨਾਰੰਗੀ ਰੰਗ ਦੀ ਵਰਦੀ ਵਿਚ ਸਨ। ਧਵਨ, ਪੰਤ ਤੇ ਮਨੀਸ਼ ਪਾਂਡੇ ਦੇ ਨਾਲ ਮੁੱਖ ਕੋਚ ਰਵੀ ਸ਼ਾਸਤਰੀ ਨੇ ਹਵਾਈ ਫ਼ੌਜ ਦੇ ਜਵਾਨਾਂ ਨਾਲ ਲਗਭਗ ਇਕ ਘੰਟੇ ਦਾ ਸਮਾਂ ਬਿਤਾਇਆ। ਇਸ ਮੌਕੇ 'ਤੇ ਏਰੋਬੈਟਿਕ ਟੀਮ ਨੇ ਸ਼ਾਸਤਰੀ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਹਵਾਈ ਫ਼ੌਜ ਦੇ ਇਹ ਪਾਇਲਟ ਇੱਥੇ ਏਅਰ ਫੈਸਟ-2019 ਲਈ ਮੌਜੂਦ ਸਨ।

ਇਹ ਸਾਰੇ ਜਾਣਦੇ ਹਨ ਕਿ ਭਾਰਤ ਦਾ ਗੇਂਦਬਾਜ਼ੀ ਹਮਲਾ ਘੱਟ ਤਜਰਬੇਕਾਰ ਹੈ। ਜੇ ਅਸੀਂ ਚੰਗੀ ਬੱਲੇਬਾਜ਼ੀ ਕਰਦੇ ਹਾਂ ਤੇ ਆਪਣੀ ਰਣਨੀਤੀ 'ਤੇ ਕਾਇਮ ਰਹਿੰਦੇ ਹਾਂ ਤਾਂ ਅਸੀਂ ਉਨ੍ਹਾਂ ਦੇ ਗੇਂਦਬਾਜ਼ੀ ਹਮਲੇ ਨੂੰ ਦਬਾਅ ਵਿਚ ਲਿਆ ਸਕਦੇ ਹਾਂ। ਤਰੇਲ ਮੈਚਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਟਾਸ ਦੀ ਭੂਮਿਕਾ ਅਹਿਮ ਹੋਵੇਗੀ। ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰ ਰਹੀਆਂ ਦੋਵਾਂ ਟੀਮਾਂ ਨੇ ਜਿੱਤ ਹਾਸਲ ਕੀਤੀ।

-ਰਸੇਲ ਡੋਮਿੰਗੋ, ਕੋਚ, ਬੰਗਲਾਦੇਸ਼