ਨਵੀਂ ਦਿੱਲੀ, ਜੇਐਨਐਨ : ਟੀ20 ਵਰਲਡ ਕੱਪ 2021 ਦਾ ਆਯੋਜਨ ਇਸ ਸਾਲ ਭਾਰਤ 'ਚ ਅਕਤੂਬਰ-ਦਸੰਬਰ 'ਚ ਕਰਵਾਇਆ ਜਾਵੇਗਾ। ਇਸ ਟੂਰਨਾਮੈਂਟ ਲਈ ਦੁਨੀਆ ਦੀ ਹਰ ਟੀਮ ਨੇ ਆਪਣੇ-ਆਪਣੇ ਤਰੀਕੇ ਨਾਲ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਇਸ ਲਈ ਹਾਲੇ ਲੰਬਾ ਸਮਾਂ ਹੈ ਪਰ ਇਕ ਬਿਹਤਰ ਟੀਮ ਬਣਾਉਣ ਦੀ ਪ੍ਰਕਿਰਿਆ ਥੋੜ੍ਹੀ ਲੰਬੀ ਹੁੰਦੀ ਹੈ ਤੇ ਖਿਡਾਰੀਆਂ ਨੂੰ ਪੂਰੀ ਤਰ੍ਹਾਂ ਨਾਲ ਅਜ਼ਮਾਉਣ ਤੋਂ ਬਾਅਦ ਹੀ ਇਸ ਤਰ੍ਹਾਂ ਦੇ ਅਹਿਮ ਟੂਰਨਾਮੈਂਟ ਲਈ ਟੀਮਾਂ ਦੀ ਚੋਣ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਵਿਜਡਨ ਨੇ ਆਪਣੀ ਪਸੰਦੀਦਾ ਆਲ ਟਾਈਮ ਮੇਨਜ਼ ਟੀ20 ਵਰਲਡ ਕੱਪ ਇਲੈਵਨ ਦਾ ਚੋਣ ਕੀਤਾ ਹੈ।

ਵਿਜਡਨ ਦੀ ਇਸ ਟੀਮ 'ਚ ਦੋ ਭਾਰਤੀ ਖਿਡਾਰੀਆਂ ਐਮਐਸ ਧੋਨੀ ਤੇ ਵਿਰਾਟ ਕੋਹਲੀ ਨੂੰ ਜਗ੍ਹਾ ਦਿੱਤੀ ਗਈ ਹੈ। ਟੀਮ ਦਾ ਕਪਤਾਨ ਐਮਐਸ ਧੋਨੀ ਨੂੰ ਬਣਾਇਆ ਗਿਆ ਹੈ ਜੋ ਭਾਰਤ ਨੂੰ 2007 'ਚ ਵੀ ਵਰਲਡ ਕੱਪ ਦਿਵਾ ਚੁੱਕੇ ਹਨ। ਧੋਨੀ ਹਾਲਾਂਕਿ ਹੁਣ ਟੀਮ ਇੰਡੀਆ ਤੋਂ ਰਿਟਾਇਰ ਹੋ ਚੁੱਕੇ ਹਨ ਪਰ ਉਨ੍ਹਾਂ ਦੀ ਉਪਲਬਧੀ ਭਾਰਤੀ ਕ੍ਰਿਕਟ ਲਈ ਬੇਹਦ ਖਾਸ ਹੈ। ਇਸ ਟੀਮ 'ਚ ਪਾਕਿਸਤਾਨ ਦੇ ਤਿੰਨ ਖਿਡਾਰੀਆਂ ਸ਼ਾਹਿਦ ਅਫਰੀਦੀ, ਉਮਰ ਗੁਲ ਤੇ ਸਈਦ ਅਜਮਲ ਨੂੰ ਚੁਣਿਆ ਗਿਆ ਹੈ।

Posted By: Ravneet Kaur