ਨਵੀਂ ਦਿੱਲੀ, ਆਨਲਾਈਨ ਡੈਸਕ : Ind vs NZ 3rd T20I: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਕੋਲਾਕਾਤ ਦੇ ਈਡਨ ਗਾਰਡਨ ’ਚ ਤਿੰਨ ਮੈਚਾਂ ਦੀ ਟੀ20 ਲੜੀ ਦਾ ਤੀਜਾ ਮੈਚ ਖੇਡਿਆ ਗਿਆ। ਇਸ ਮੈਚ ’ਚ ਟਾਸ ਜਿੱਤ ਕੇ ਰੋਹਿਤ ਸ਼ਰਮਾ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਅਤੇ ਉਨ੍ਹਾਂ ਨੇ ਲਗਾਤਾਰ ਕੀਵੀ ਟੀਮ ਖ਼ਿਲਾਫ਼ ਤੀਜੀ ਵਾਰ ਟਾਸ ਜਿੱਤਿਆ। ਟੀਮ ਇੰਡੀਆ ਨੇ ਪਹਿਲੀ ਪਾਰੀ ’ਚ ਰੋਹਿਤ ਸ਼ਰਮਾ ਦੀ ਅਰਧ ਸੈਂਕੜੇ ਵਾਲੀ ਪਾਰੀ ’ਚ 20 ਓਵਰਾਂ ’ਚ 7 ਵਿਕਟਾਂ ’ਤੇ 184 ਦੌੜਾਂ ਬਣਾਈਆਂ ਅਤੇ ਨਿਊਜ਼ੀਲੈਂਡ ਨੂੰ ਜਿੱਤ ਲਈ 185 ਦੌੜਾਂ ਦਾ ਟੀਚਾ ਦਿੱਤਾ।

ਨਿਊਜ਼ੀਲੈਂਡ ਦੀ ਟੀਮ ਜਿੱਤ ਲਈ ਮਿਲੇ 185 ਦੌੜਾਂ ਦੇ ਟੀਚੇ ਤਕ ਨਹੀਂ ਪਹੁੰਚ ਸਕੀ ਅਤੇ ਉਸ ਨੂੰ 73 ਦੌੜਾਂ ਨਾਲ ਕਰਾਰੀ ਹਾਰ ਮਿਲੀ। ਕੀਵੀ ਟੀਮ 17.2 ਓਵਰਾਂ ’ਚ 111 ਦੌੜਾਂ ’ਤੇ ਹੀ ਸਿਮਟ ਗਈ। ਭਾਰਤੀ ਗੇਂਦਬਾਜ਼ਾਂ ਦਾ ਕੀਵੀ ਟੀਮ ਖ਼ਿਲਾਫ਼ ਦਮਦਾਰ ਪ੍ਰਦਰਸ਼ਨ ਰਿਹਾ ਅਤੇ ਨਿਊਜ਼ੀਲੈਂਡ ਦੇ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਪੂਰੀ ਤਰ੍ਹਾਂ ਬੇਸਹਾਰਾ ਦਿਸੇ। ਹਾਲਾਂਕਿ, ਗਪਟਿਲ ਨੇ ਅਰਧ ਸੈਂਕੜਾ ਲਾ ਕੇ ਚੰਗੀ ਕੋਸ਼ਿਸ਼ ਕੀਤੀ, ਪਰ ਉਹ ਜਿੱਤ ਨੂੰ ਜਿੱਤ ਨਹੀਂ ਦਿਵਾ ਸਕੇ। ਭਾਰਤੀ ਟੀਮ ਨੇ ਕੋਲਕਾਤਾ ਦੇ ਈਡਨ ਗਾਰਡਨ ’ਚ ਪਹਿਲੀ ਵਾਰ ਨਿਊਜ਼ੀਲੈਂਡ ਖ਼ਿਲਾਫ਼ ਟੀ20 ਮੈਚ ਖੇਡਿਆ ਜਿਸ ’ਚ ਉਸ ਨੂੰ ਜਿੱਤ ਮਿਲੀ ਅਤੇ ਇਸ ਜਿੱਤ ਦੇ ਨਾਲ ਟੀਮ ਇੰਡੀਆ ਨੇ ਤਿੰਨੇ ਮੈਚਾਂ ਦੀ ਟੀ20 ਲੜੀ ’ਚ ਕੀਵੀ ਦਾ ਕਲੀਨ ਸਵੀਪ ਕਰ ਕਰਦੇ ਹੋਏ ਖਿਤਾਬ ਵੀ ਆਪਣੇ ਨਾਂ ਕਰ ਲਿਆ। ਰੋਹਿਤ ਸ਼ਰਮਾ ਦੇ ਫੁੱਲ ਟਾਈਮ ਕਪਤਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਹਿਲੇ ਹੀ ਟੀ20 ਲੜੀ ’ਚ ਭਾਰਤ ਨੂੰ ਕਮਾਲ ਦੀ ਜਿੱਤ ਦਿਵਾਈ ਅਤੇ ਨਿਊਜ਼ੀਲੈਂਡ ਵਰਗੀ ਮਜ਼ਬੂਤ ਟੀਮ ਦਾ ਕਲੀਨ ਸਵੀਪ ਕਰਨ ’ਚ ਸਫਲ ਰਹੇ।

Posted By: Jagjit Singh