ਜੇਐੱਨਐੱਨ, ਨਵੀਂ ਦਿੱਲੀ : ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਅਗਲੇ ਮਹੀਨੇ ਹੋਣ ਵਾਲੇ ਤਿੰਨ ਮੈਂਚਾਂ ਦੀ ਟੀ 20 ਸੀਰੀਜ਼ ਦਾ ਪਹਿਲਾਂ ਮੈਚ 6 ਦਸੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਣਾ ਹੈ। ਹੁਣ ਇਸ ਮੈਚ ਦੇ ਖੇਡੇ ਜਾਣ 'ਤੇ ਸੰਸਪੈਂਸ ਪੈਦਾ ਹੋ ਗਿਆ ਹੈ। ਮੁੰਬਈ ਪੁਲਿਸ ਨੇ ਮੁੰਬਈ ਕ੍ਰਿਕਟ ਏਸੋਸਿਏਸ਼ਨ ਨੂੰ ਕਿਹਾ ਕਿ ਉਹ ਇਸ ਮੈਚ ਲਈ ਸੁਰੱਖਿਆ ਉਪਲਬੱਧ ਕਰਾ ਪਾਉਣ 'ਚ ਸਮਰੱਥ ਨਹੀਂ ਹਨ। ਪੁਲਿਸ ਵੱਲੋਂ ਦਿੱਤੇ ਗਏ ਇਸ ਤਰ੍ਹਾਂ ਦੇ ਬਿਆਨ ਤੋਂ ਬਾਅਦ ਇਸ ਮੈਚ ਨੂੰ ਖੇਡਿਆ ਜਾਵੇਗਾ ਜਾਂ ਨਹੀਂ ਇਹ ਹੁਣ ਤਕ ਅਧਿਕਾਰਤ ਤੌਰ 'ਤੇ ਸਾਫ਼ ਨਹੀਂ ਹੋ ਪਾਇਆ ਹੈ।

ਦਰਅਸਲ 6 ਦਸੰਬਰ ਨੂੰ ਬਾਬਾ ਸਾਹੇਬ ਅੰਬੇਡਕਰ ਦੀ ਬਰਸੀ ਹੈ ਜਿਸ ਨੂੰ ਲੈ ਕੇ ਮੁੰਬਈ 'ਚ ਥਾਂ-ਥਾਂ 'ਤੇ ਸਮਾਗਮ ਆਯੋਜਿਤ ਕੀਤੇ ਜਾਣਗੇ ਤੇ ਇਸ ਨੂੰ ਲੈ ਕੇ ਪੁਲਿਸ ਨੇ ਸ਼ਾਇਦ ਮੈਚ ਦੀ ਸੁਰੱਖਿਆ ਤੋਂ ਇਨਕਾਰ ਕਰ ਦਿੱਤਾ ਹੈ।

ਇਕ ਹੀ ਦਿਨ 'ਤੇ ਦੋ ਵੱਡੇ ਆਯੋਜਨ ਲਈ ਮੁੰਬਈ ਪੁਲਿਸ ਸੁਰੱਖਿਆ ਦੇਣ 'ਚ ਸਮਰੱਥ ਨਹੀਂ ਹੋ ਸਕੇਗੀ। ਹਾਲਾਂਕਿ ਪੁਲਿਸ ਵੱਲੋਂ ਸੁਰੱਖਿਆ ਦੇਣ ਦੀ ਗੱਲ 'ਤੇ ਮੁੰਬਈ ਕ੍ਰਿਕਟ ਏਸੋਸੀਏਸ਼ਨ ਜਾਂ ਫਿਰ ਬੀਸੀਸੀਆਈ ਵੱਲੋਂ ਹੁਣ ਤਕ ਅਧਿਕਾਰਤ ਤੌਰ 'ਤੇ ਨਹੀਂ ਕਿਹਾ ਗਿਆ ਹੈ ਕਿ ਮੈਚ ਮੁੰਬਈ 'ਚ ਕਰਵਾਇਆ ਜਾਵੇਗਾ ਜਾਂ ਨਹੀਂ।

Posted By: Amita Verma