India vs Sri Lanka 1st T20I Match: ਕੋਲੰਬੋ 'ਚ ਐਤਵਾਰ ਤੋਂ ਬਾਰਤ-ਸ੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਟੀਮ ਇੰਡੀਆ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਸ੍ਰੀਲੰਕਾ ਦੀ ਟੀਮ 20 ਓਵਰਾਂ 'ਚ 165 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ 126 ਦੌੜਾਂ ਹੀ ਬਣਾ ਪਾਈ। ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ 18.3 ਓਵਰਾਂ 'ਚ ਉਨ੍ਹਾਂ ਦੀਆਂ ਸਾਰੀਆਂ 10 ਵਿਕਟਾਂ ਸੁੱਟ ਦਿੱਤੀਆਂ ਤੇ ਟੀਮ ਨੂੰ 38 ਦੌੜਾਂ ਨਾਲ ਜਿੱਤ ਦਿਵਾਈ। ਸ੍ਰੀਲੰਕਾ ਵੱਲੋਂ ਚਰਿਥ ਅਸਲੰਕਾ (44 ਦੌੜਾਂ) ਤੇ ਅਵਿਸ਼ਕਾ ਫਰਨਾਡੋ (26) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਮੈਦਾਨ 'ਚ ਜ਼ਿਆਦਾ ਸਮਾਂ ਨਹੀਂ ਟਿਕ ਸਕਿਆ। ਭੁਵਨੇਸ਼ਵਰ ਕੁਮਾਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3.3 ਓਵਰਾਂ 'ਚ 4 ਵਿਕਟਾਂ ਲਈਆਂ, ਜਦਕਿ ਦੀਪਕ ਚਾਹਰ ਨੂੰ 2 ਵਿਕਟਾਂ ਮਿਲੀਆਂ। ਟੀ-20 'ਚ ਡੈਬਿਯੂ ਕਰ ਰਹੇ ਵਰੁਣ ਨੇ ਵੀ ਇਕ ਵਿਕਟ ਲੈਣ 'ਚ ਕਾਮਯਾਬੀ ਹਾਸਲ ਕੀਤੀ।

Posted By: Susheel Khanna