ਕੋਲੰਬੋ, ਏਐੱਨਆਈ : ਸ੍ਰੀਲੰਕਾ ਦੇ ਮੁੱਖ ਕੋਚ ਮਿਕੀ ਆਰਥਰ ਅਤੇ ਕਪਤਾਨ ਦਾਸੁਨ ਸ਼ਨਾਕਾ ਦੂਜੇ ਵਨਡੇ ਵਿਚ ਭਾਰਤ ਦੀ ਹਾਰ ਤੋਂ ਬਾਅਦ ਮੈਦਾਨ ਵਿਚ ਹੀ ਲਡ਼ ਪਏ। ਦੋਵਾਂ ਵਿਚਾਲੇ ਗਰਮ ਬਹਿਸ ਹੋਈ। ਦੱਸ ਦੇਈਏ ਕਿ ਜਦੋਂ ਦੀਪਕ ਚਾਹਰ ਅਤੇ ਭੁਵਨੇਸ਼ਵਰ ਕੁਮਾਰ ਟੀਮ ਇੰਡੀਆ ਨੂੰ ਯਾਦਗਾਰੀ ਜਿੱਤ ਦੇ ਨੇੜੇ ਲੈ ਜਾ ਰਹੇ ਸਨ ਤਾਂ ਆਰਥਰ ਡਰੈਸਿੰਗ ਰੂਮ ਵਿਚ ਕਾਫ਼ੀ ਨਾਖੁਸ਼ ਦਿਖਾਈ ਦਿੱਤੇ। ਦੱਸ ਦੇਈਏ ਕਿ ਸ੍ਰੀਲੰਕਾ ਦੀ ਟੀਮ ਇਕ ਸਮੇਂ ਬਹੁਤ ਮਜ਼ਬੂਤ​ਸਥਿਤੀ ਵਿਚ ਸੀ। ਟੀਮ ਇੰਡੀਆ ਸੱਤ ਵਿਕਟਾਂ ਦੇ ਨੁਕਸਾਨ 'ਤੇ 35.1 ਓਵਰਾਂ ਵਿਚ 193 ਦੌੜਾਂ 'ਤੇ ਸੰਘਰਸ਼ ਕਰ ਰਹੀ ਸੀ। ਪਰ ਚਾਹਰ ਅਤੇ ਭੁਵਨੇਸ਼ਵਰ ਦੀ ਜੋੜੀ ਨੇ ਮੈਚ ਦਾ ਪਾਸਾ ਹੀ ਬਦਲ ਦਿੱਤਾ ਅਤੇ ਟੀਮ ਨੇ ਰਹਿੰਦੀਆਂ ਪੰਜ ਗੇਂਦਾਂ 'ਤੇ ਹੀ ਜਿੱਤ ਹਾਸਲ ਕਰ ਲਈ। ਆਰਥਰ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਨਾਰਾਜ਼ ਸੀ। ਇਸ ਤੋਂ ਬਾਅਦ ਉਸਦੇ ਅਤੇ ਕਪਤਾਨ ਵਿਚਾਲੇ ਮੈਦਾਨ 'ਚ ਹੀ ਝਗੜਾ ਹੋ ਗਿਆ।

ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਰਸੇਲ ਅਰਨੋਲਡ ਨੇ ਸ਼ਨਾਕਾ ਅਤੇ ਆਰਥਰ ਵਿਚਾਲੇ ਹੋਈ ਤਕਰਾਰ ਪ੍ਰਤੀ ਆਪਣੀ ਪ੍ਰਤੀਕ੍ਰਿਆ ਦਿੱਤੀ। ਉਸ ਨੇ ਟਵੀਟ ਕੀਤਾ ਕਿ ਕੋਚ ਅਤੇ ਕਪਤਾਨ ਵਿਚਾਲੇ ਗੱਲਬਾਤ ਮੈਦਾਨ ਵਿਚ ਨਹੀਂ, ਡ੍ਰੈਸਿੰਗ ਰੂਮ ਵਿਚ ਹੋਣੀ ਚਾਹੀਦੀ ਸੀ। ਚਾਹਰ (ਨਾਬਾਦ 69) ਅਤੇ ਭੁਵਨੇਸ਼ਵਰ ਕੁਮਾਰ (ਨਾਬਾਦ 19) ਨੇ 84 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਦਿਆਂ ਭਾਰਤ ਨੂੰ ਜਿੱਤ ਦਿਵਾਈ। 193/7 ਦੇ ਸਕੋਰ ਤੋਂ ਬਾਅਦ ਦੋਵਾਂ ਨੇ ਟੀਮ ਨੂੰ ਸੰਭਾਲਿਆ। ਭਾਰਤ ਨੂੰ ਆਖ਼ਰੀ ਤਿੰਨ ਓਵਰਾਂ ਵਿਚ ਜਿੱਤ ਲਈ 16 ਦੌੜਾਂ ਦੀ ਲੋੜ ਸੀ ਅਤੇ ਭੁਵਨੇਸ਼ਵਰ ਅਤੇ ਦੀਪਕ ਦੀ ਜੋੜੀ ਨੇ ਟੀਮ ਨੂੰ ਪੰਜ ਗੇਂਦਾਂ ਵਿਚ ਹੀ ਜਿੱਤ ਦਿਵੀ ਦਿੱਤੀ। ਇਸ ਜਿੱਤ ਦੇ ਨਾਲ, ਭਾਰਤ ਨੇ ਸੀਰੀਜ਼ ਵਿਚ 2-0 ਦੀ ਅਜੇਤੂ ਲੀਡ ਲੈ ਲਈ।

ਇੰਗਲੈਂਡ ਵਿਚ ਮੌਜੂਦ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਸ਼ਿਖਰ ਧਵਨ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਉਤਸ਼ਾਹਤ ਕੀਤਾ। ਬੀਸੀਸੀਆਈ ਦੁਆਰਾ ਟਵਿੱਟਰ 'ਤੇ ਪੋਸਟ ਕੀਤੇ ਗਏ ਇਕ ਵੀਡੀਓ ਵਿਚ, ਡਰਹਮ 'ਚ ਮੌਜੂਦ ਟੀਮ ਸ਼੍ਰੀਲੰਕਾ ਦੇ ਖਿਲਾਫ਼ ਮੈਚ ਨੂੰ ਵੇਖ ਰਹੀ ਹੈ ਅਤੇ ਟੀਮ ਨੂੰ ਉਤਸ਼ਾਹਤ ਕਰ ਰਹੀ ਹੈ। ਬੋਰਡ ਨੇ ਟਵੀਟ ਕੀਤਾ, ‘ਜਦੋਂ ਡਰਹਮ ਵਿਚ ਟੀਮ ਇੰਡੀਆ ਨੇ ਕੋਲੰਬੋ ਵਿਚ ਟੀਮ ਇੰਡੀਆ ਦੀ ਪ੍ਰਸੰਸਾ ਕੀਤੀ। ਡ੍ਰੈਸਿੰਗ ਰੂਮ ਤੋਂ ਲੈ ਕੇ ਡਾਇਨਿੰਗ ਰੂਮ ਅਤੇ ਬੱਸ ਤਕ ਇਸ ਯਾਦਗਾਰੀ ਜਿੱਤ ਦਾ ਇਕ ਪਲ ਵੀ ਮਿਸ ਨਹੀਂ ਹੋਇਆ।

Posted By: Ramandeep Kaur