ਜੇਐੱਨਐੱਨ, ਧਰਮਸ਼ਾਲਾ : Ind vs SA 1st T20 match: ਟੀ-20 ਵਿਸ਼ਵ ਕੱਪ 2020 ਦੀ ਤਿਆਰੀ ਨੂੰ ਲੈ ਕੇ ਕ੍ਰਿਕਟ ਸਟੇਡੀਅਮ ਧਰਮਸ਼ਾਲਾ ਵਿਚ ਲੜੀ ਦਾ ਪਹਿਲਾਂ ਮੈਚ ਖੇਡਣ ਦੀ ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਦੀਆਂ ਉਮੀਦਾਂ 'ਤੇ ਮੌਸਮ ਨੇ ਪਾਣੀ ਫੇਰ ਦਿੱਤਾ। ਹੁਣ ਦੋਵੇਂ ਟੀਮਾਂ ਦੇ ਵਿਚਕਾਰ ਤਿੰਨ ਮੈਂਚਾਂ ਦੀ ਲੜੀ ਦਾ ਦੂਜਾ ਮੁਕਾਬਲਾ ਬੁੱਧਵਾਰ ਨੂੰ ਮੋਹਾਲੀ ਵਿਚ ਹੋਵੇਗਾ।

ਧਰਮਸ਼ਾਲਾ ਵਿਚ ਐਤਵਾਰ ਨੂੰ ਦੁਪਹਿਰ ਕਰੀਬ ਇਕ ਵਜੇ ਪਾਣੀ ਵਰ੍ਹਨਾ ਸ਼ੁਰੂ ਹੋਇਆ, ਜਿਸ ਨਾਲ ਕ੍ਰਿਕਟ ਪ੍ਰਰੇਮੀਆਂ ਵਿਚ ਮਾਯੂਸੀ ਛਾ ਗਈ। ਹਾਲਾਂਕਿ, ਕਰੀਬ ਪੌਣੇ ਤਿੰਨ ਵਜੇ ਮੀਂਹ ਥੋੜ੍ਹਾ ਜਿਹਾ ਰੁਕ ਗਿਆ। ਇਸ ਵਿਚਕਾਰ ਐੱਚਪੀਸੀਏ ਦੇ ਗਰਾਊਂਡ ਸਟਾਫ ਨੇ ਮੈਦਾਨ ਨੂੰ ਸੁਕਾਉਣਾ ਸ਼ੁਰੂ ਕਰ ਕੀਤਾ ਹੀ ਸੀ ਕਿ ਪੰਜ ਮਿੰਟ ਬਾਅਦ ਫਿਰ ਮੀਂਹ ਸ਼ੁਰੂ ਹੋ ਗਿਆ, ਜੋ ਕਿ ਕਰੀਬ ਪੰਜ ਵਜੇ ਤਕ ਲਗਾਤਾਰ ਜਾਰੀ ਰਿਹਾ।

ਕਰੀਬ ਪੰਜ ਵਜੇ ਮੀਂਹ ਥੋੜ੍ਹਾ ਦੇਰ ਰੁਕਣ ਤੋਂ ਬਾਅਦ ਫਿਰ ਸ਼ੁਰੂ ਹੋ ਗਿਆ। ਸਾਢੇ ਪੰਜ ਵਜੇ ਤੋਂ ਬਾਅਦ ਮੀਂਹ ਰੁਕਿਆ। ਇਸ ਤੋਂ ਬਾਅਦ ਗਰਾਊਂਡ ਸਟਾਫ ਨੇ ਮੈਦਾਨ ਸੁਕਾਉਣਾ ਸ਼ੁਰੂ ਕਰ ਦਿੱਤਾ। ਕਰੀਬ ਪੰਜ ਘੰਟੇ ਤਕ ਰੁਕ-ਰੁਕ ਕੇ ਪਏ ਮੀਂਹ ਨੇ ਦਰਸ਼ਕਾਂ ਦੇ ਸਬਰ ਦੀ ਖੂਬ ਪ੍ਰਰੀਖਿਆ ਲਈ। ਭਾਰੀ ਮੀਂਹ ਵਿਚਕਾਰ ਦਰਸ਼ਕਾਂ ਨੇ ਸਟੇਡੀਅਮ ਨੇ ਛੱਡਿਆ ਅਤੇ ਲਗਾਤਾਰ ਸਟੇਡੀਅਮ ਵਿਚ ਦਰਸ਼ਕਾਂ ਦਾ ਦਾਖਲਾ ਜਾਰੀ ਰਿਹਾ। ਛੇ ਵਜੇ ਤਕ 50 ਫ਼ੀਸਦੀ ਤੋਂ ਜ਼ਿਆਦਾ ਦਰਸ਼ਕ ਸਟੇਡੀਅਮ ਵਿਚ ਪੁੱਜ ਚੁੱਕੇ ਸਨ। ਲਗਾਤਾਰ ਪਏ ਮੀਂਹ ਕਾਰਨ ਅੱਠ ਵਜੇ ਤੋਂ ਬਾਅਦ ਮੈਚ ਰੱਦ ਕਰ ਦਿੱਤਾ ਗਿਆ।

ਗਰਾਊਂਡ 'ਚ ਪੁੱਜ ਗਏ ਤਿੰਨ ਦਰਸ਼ਕ

ਪਹਿਲੇ ਮੈਚ ਨੂੰ ਦੇਖਣ ਪੁੱਜੇ ਕ੍ਰਿਕਟ ਪ੍ਰੇਮੀ ਮੀਂਹ ਵਿਚਕਾਰ ਬੇਕਾਬੂ ਹੋ ਗਏ। ਮੀਂਹ ਕਾਰਨ ਸੁਰੱਖਿਆ ਵਿਚ ਥੋੜ੍ਹੀ ਜਿਹੀ ਿਢੱਲ ਹੁੰਦੇ ਹੀ ਤਿੰਨ ਕ੍ਰਿਕਟ ਪ੍ਰਰੇਮੀਆਂ ਨੇ ਸਟੈਂਡ ਤੋਂ ਛਲਾਂਗ ਲਗਾ ਦਿੱਤੀ ਅਤੇ ਗਰਾਊਂਡ ਵਿਚ ਦਾਖ਼ਲ ਹੋ ਗਏ। ਇਸ ਵਿਚਕਾਰ ਸੁਰੱਖਿਆ ਕਰਮਚਾਰੀਆਂ ਨੇ ਬੇਕਾਬੂ ਹੋਏ ਦਰਸ਼ਕਾਂ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।