ਨਵੀਂ ਦਿੱਲੀ, ਜੇਐੱਨਐੱਨ : India vs South Africa 2nd t20 Match Report:ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਮੈਚਾਂ ਦੀ ਟੀ 20 ਲੜੀ ਦਾ ਦੂਜਾ ਮੈਚ ਮੋਹਾਲੀ 'ਚ ਖੇਡਿਆ ਗਿਆ, ਜਿਸ ਨੂੰ ਭਾਰਤੀ ਟੀਮ ਨੇ ਜਿੱਤ ਲਿਆ। ਵਿਰਾਟ ਕੋਹਲੀ ਦੇ ਦਮਦਾਰ ਅਰਧ ਸੈਂਕੜੇ ਦੀ ਬਦੌਲਤ ਟੀਮ ਇੰਡੀਆ ਨੇ ਸਾਊਥ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਇਸੇ ਜਿੱਤ ਨਾਲ ਟੀਮ ਇੰਡੀਆ ਨੇ ਇਸ ਲੜੀ 'ਚ 1-0 ਦਾ ਵਾਧਾ ਹਾਸਲ ਕਰ ਲਿਆ ਹੈ।

ਇਸ ਮੈਚ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਮਹਿਮਾਨ ਟੀਮ ਨੇ ਨਿਰਧਾਰਿਤ 20 ਓਵਰਾਂ 'ਚ ਕਪਤਾਨ ਕਵਿੰਟਨ ਡੀਕਾਕ ਦੀ ਅਰਧ ਸੈਂਕੜਾ ਪਾਰੀ ਦੀ ਬਦੌਲਤ 5 ਵਿਕਟਾਂ ਗੁਆ ਕੇ 149 ਦੌੜਾਂ ਬਣਾਈਆਂ। ਉੱਥੇ, 150 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ ਕਪਤਾਨ ਵਿਰਾਟ ਕੋਹਲੀ ਦੀ 72 ਦੌੜਾਂ ਦੀ ਪਾਰੀ ਦੀ ਬਦੌਲਤ 19 ਓਵਰਾਂ 'ਚ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ।

ਟੀਮ ਇੰਡੀਆ ਦੀ ਪਾਰੀ

ਸਾਊਥ ਅਫਰੀਕਾ ਵੱਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਨ ਉੱਤਰੇ ਟੀਮ ਇੰਡੀਆ ਦੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਕਾਫ਼ੀ ਹਮਲਾਵਰ ਅੰਦਾਜ਼ 'ਚ ਦਿਸ ਰਹੇ ਹਨ। ਉਨ੍ਹਾਂ ਨੇ ਆਉਂਦੇ ਹੀ ਗੇਂਦ 'ਤੇ ਹਮਲਾਕਰਨਾ ਸ਼ੁਰੂ ਵੀ ਕਰ ਦਿੱਤਾ ਸੀ, ਪਰ 12 ਗੇਂਦਾਂ 'ਤੇ 12 ਦੌੜਾਂ ਬਣਾ ਕੇਫੇਹਲੁਕਵਾਓ ਦੀ ਗੇਂਦ 'ਤੇ ਐੱਲਬੀਡਬਲਿਊ ਆਊਟ ਹੋ ਗਏ। ਟੀਮ ਇੰਡੀਆ ਨੂੰ ਦੂਜਾ ਝਟਕਾ ਸ਼ਿਖ਼ਰ ਧਵਨ ਦੇ ਰੂਪ 'ਚ ਲੱਗਿਆ ਜੋ 31 ਗੇਂਦਾਂ 'ਚ 40 ਦੌੜਾਂ ਬਣਾ ਕੇ ਤਬਰੇਜ ਸ਼ਮੀ ਦਾ ਸ਼ਿਕਾਰ ਬਣੇ।

ਦੱਖਣੀ ਅਫਰੀਕਾ ਦੀ ਪਾਰੀ

ਮਹਿਮਾਨ ਟੀਮ ਦੇ ਓਪਨਰਾਂ ਨੇ ਆਪਣੀ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਪਰ ਇਸ ਹਿੱਸੇਦਾਰੀ ਨੂੰ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਹਿਰ ਨੇ ਤੋੜ ਦਿੱਤਾ। ਦੀਪਕ ਨੇ ਲੀਜ਼ਾ ਹੈਂਡ੍ਰਿਕਸ ਨੂੰ ਵਾਸ਼ਿੰਗਟਨ ਸੁੰਦਰ ਦੇ ਹੱਥੋਂ ਕੈਚ ਕਰਵਾ ਦਿੱਤਾ। ਸੁੰਦਰ ਨੇ ਉਸ ਦਾ ਕੈਚ ਉਦੋਂ ਲਿਆ, ਜਦੋਂ ਹੈਂਡ੍ਰਿਕਸ 6 ਦੌੜਾਂ ਬਣਾ ਕੇ ਖੇਡ ਰਹੇ ਸਨ।ਕਪਤਾਨ ਡੀ ਕਾਕ ਨੇ 37 ਗੇਂਦਾਂ 'ਤੇ 52 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡੀ, ਪਰ ਉਸ ਦੀ ਪਾਰੀ ਦਾ ਅੰਤ ਨਵਦੀਪ ਸੈਣੀ ਦੀ ਗੇਂਦ 'ਤੇ ਹੋਇਆ। ਵਿਰਾਟ ਕੋਹਲੀ ਨੇ ਡੀ ਕਾਕ ਦਾ ਮਿਡ ਆਫ 'ਤੇ ਸ਼ਾਨਦਾਰ ਕੈਚ ਲਿਆ। ਵੈਨਡਰ ਦੁਸੈਂ ਨੂੰ ਜਡੇਜਾ ਨੇ ਆਪਣੀ ਹੀ ਗੇਂਦ 'ਤੇ ਆਊਟ ਕਰ ਦਿੱਤਾ। ਉਸ ਨੇ ਸਿਰਫ਼ ਇਕ ਹੀ ਦੌੜ ਬਣਾਈ। ਬਵੁਮਾ ਨੇ ਕਾਫ਼ੀ ਚੰਗੀ ਪਾਰੀ ਖੇਡੀ ਅਤੇ 43 ਗੇਂਦਾਂ 'ਤੇ 49 ਦੌੜਾਂ ਬਣਾਈਆਂ। ਦੀਪਕ ਚਹਿਰ ਦੀ ਗੇਂਦ 'ਤੇ ਉਸ ਦਾ ਕੈਚ ਜਡੇਜਾ ਨੇ ਲਿਆ।ਦੱਖਣੀ ਅਫਰੀਕਾ ਨੂੰ ਪੰਜਵਾਂ ਝਟਕਾ ਡੇਵਿਡ ਮਿਲਰ ਦੇ ਰੂਪ 'ਚ ਲੱਗਿਆ। ਮਿਲਰ ਨੂੰ ਹਾਰਦਿਕ ਪਾਂਡੇ ਨੇ 18 ਦੌੜਾਂ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕੀਤਾ।ਫੇਹਲੁਕਵਾਓ 8 ਦੌੜਾਂ ਬਣਾਕੇ ਜਦੋਂਕਿ ਪ੍ਰੀਟੋਰਿਅਸ 10 ਦੌੜਾਂ ਬਣਾ ਕੇ ਅਜੇਤੂ ਰਹੇ।

ਪਹਿਲੀ ਪਾਰੀ 'ਚ ਭਾਰਤ ਵੱਲੋਂ ਦੀਪਕ ਚਹਿਰ ਨੇ ਦੋ ਵਿਕਟਾਂ ਲਈਆਂ, ਜਦੋਂਕਿ ਟੀਮ ਦੇ ਹੋਰ ਗੇਂਦਬਾਜ਼ ਨਵਦੀਪ ਸੈਣੀ, ਰਵਿੰਦਰ ਜਡੇਜਾ ਤੇ ਹਾਰਦਿਕ ਪਾਂਡੇ ਨੇ ਇਕ-ਇਕ ਵਿਕਟ ਲਈ।

ਲੋਕੇਸ਼ ਰਾਹੁਲ ਨੂੰ ਨਹੀਂ ਮਿਲਿਆ ਮੌਕਾ

ਰੋਹਿਤ ਸ਼ਰਮਾ ਨਾਲ ਓਪਨਿੰਗ ਸ਼ਿਖ਼ਰ ਧਵਨ ਕਰਨਗੇ। ਧਵਨ ਲਈ ਵੈਸਟ ਇੰਡੀਜ ਦੌਰਾ ਵਧੀਆ ਨਹੀਂ ਰਿਹਾ ਸੀ। ਫਿਰ ਵੀ ਟੀਮ ਮੈਨੇਜਮੈਂਟ ਨੇ ਉਸ 'ਤੇ ਹੀ ਭਰੋਸਾ ਵਿਖਾਇਆ। ਲੋਕੇਸ਼ ਰਾਹੁਲ ਨੂੰ ਉਸ ਦੀ ਖਰਾਬ ਫਾਰਮ ਕਾਰਨ ਪਲੇਇੰਗ ਇਲੈਵਨ 'ਚ ਸ਼ਾਮਲ ਨਹੀਂ ਕੀਤਾ ਗਿਆ। ਚੌਥੇ ਨੰਬਰ 'ਤੇ ਇਸ ਮੈਚ ਲਈ ਸ਼੍ਰੇਅਸ ਅਈਅਰ ਨੂੰ ਮੌਕਾ ਮਿਲਿਆ ਹੈ। ਮੁਨੀਸ਼ ਪਾਂਡੇ ਟੀਮ ਤੋਂ ਬਾਹਰ ਹਨ।

ਭਾਰਤ ਦੀ ਪਲੇਇੰਗ ਇਲੈਵਨ :

ਰੋਹਿਤ ਸ਼ਰਮਾ, ਸ਼ਿਖ਼ਰ ਧਵਨ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਰਿਸ਼ਭ ਪੰਤ, ਕੁਰਨਾਲ ਪਾਂਡੇ, ਹਾਰਦਿਕ ਪਾਂਡੇ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਦੀਪਕ ਚਹਿਰ, ਨਵਦੀਪ ਸੈਣੀ।

ਦੱਖਣੀ ਅਫਰੀਕਾ ਦੀ ਪਲੇਇੰਗ ਇਲੈਵਨ :

ਕਵਿੰਟਨ ਡੀ ਕਾਕ (ਕਪਤਾਨ), ਰੀਜਾ ਹੈਂਡ੍ਰਿਕਸ, ਤੇਂਬਾ ਵਾਬੁਮਾ, ਵੈਨਡਰ ਦੁਸੇਂ, ਡੇਵਿਡ ਮਿਲਰ, ਫੇਹਲੁਕਾਵਾਓ, ਡਵੇਨ ਪ੍ਰੀਟੋਰੀਅਸ, ਬਿਓਰਨ ਫੋਰਟਿਨ, ਕਗਿਸੋ ਰਬਾਡਾ, ਐਨਰਿਚ ਨੋਰਤਜੇ, ਤਬਰੇਜ ਸ਼ਮੀ।

ਇਸ ਤੋਂ ਪਹਿਲਾਂ ਦੋਵਾਂ ਟੀਮਾਂ 'ਚ ਇਸ ਮੈਦਾਨ 'ਤੇ ਕੋਈ ਵੀ ਟੀ-20 ਮੈਚ ਨਹੀਂ ਖੇਡਿਆ ਗਿਆ। ਟੀਮ ਇੰਡੀਆ ਦੇ ਲਿਹਾਜ਼ ਨਾਲ ਇਹ ਮੁਕਾਬਲਾ ਕਾਫ਼ੀ ਅਹਿਮ ਹੈ ਕਿਉਂਕਿ ਉਸ ਨੂੰ ਮਹਿਮਾਨ ਟੀਮ ਖ਼ਿਲਾਫ਼ ਕ੍ਰਿਕਟ ਦੇ ਸਭ ਤੋਂ ਛੋਟੇ ਖਰੜੇ 'ਚ ਆਪਣੀ ਧਰਤੀ 'ਤੇ ਪਹਿਲੀ ਜਿੱਤ ਦੀ ਭਾਲ ਹੈ। ਨਾਲ ਹੀ ਇਸ ਲੜੀ 'ਚ ਜਿੱਤ ਹਾਸਲ ਕਰਨ ਲਈ ਭਾਰਤ ਨੂੰ ਇਹ ਮੁਕਾਬਲਾ ਜਿੱਤਣਾ ਹੀ ਪਵੇਗਾ।

Posted By: Jagjit Singh