ਜੇਐਨਐਨ, ਨਵੀਂ ਦਿੱਲੀ : ਭਾਰਤ ਬਨਾਮ ਨਿਊਜ਼ੀਲੈਂਡ ਵਿਚ ਦੋ ਮੈਚਾਂ ਦੇ ਟੈਸਟ ਸੀਰੀਜ਼ ਤੋਂ ਪਹਿਲਾ ਤਿੰਨ ਦਿਨਾਂ ਦਾ ਪ੍ਰੈਕਟਿਸ ਮੈਚ ਖੇਡਿਆ ਜਾ ਰਿਹਾ ਹੈ। ਇਹ ਮੈਚ 14 ਤੋਂ 16 ਫਰਵਰੀ ਤਕ ਹੈਮਿਲਟਨ ਵਿਚ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿਚ ਭਾਰਤ ਵੱਲੋਂ ਪੂਰੀ ਮਜਬੂਤ ਟੀਮ ਖੇਡਣ ਲਈ ਮੈਦਾਨ ਵਿਚ ਉਤਰੀ ਉਥੇ ਨਿਊਜ਼ੀਲੈਂਡ ਦੀ ਬੀ ਟੀਮ ਨੇ ਇਸ ਮੈਚ ਵਿਚ ਕਦਮ ਰੱਖਿਆ। ਨਿਊਜ਼ੀਲੈਂਡ ਇਲੈਵਨ ਵਿਚ ਕੋਈ ਵੱਡਾ ਸਟਾਰ ਖਿਡਾਰੀ ਨਹੀਂ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਲਿਆ। ਹਾਲਾਂਕਿ ਖ਼ਬਰ ਲਿਖੇ ਜਾਣ ਤਕ ਪੂਰੀ ਭਾਰਤੀ ਟੀਮ 263 ਰਨ 'ਤੇ ਆਲਆਊਟ ਹੋ ਗਈ। ਭਾਰਤ ਵੱਲੋਂ ਸਿਰਫ਼ ਵਿਹਾਰੀ ਅਤੇ ਪੁਜਾਰਾ ਨੇ ਬਿਹਤਰ ਪਾਰੀ ਖੇਡੀ।

ਪ੍ਰਿਥਵੀ ਸ਼ਾਅ ਅਤੇ ਸ਼ੁਭਮਨ ਗਿੱਲ ਨਹੀਂ ਖੋਲ ਪਾਏ ਖਾਤਾ

ਪਹਿਲਾ ਬੈਟਿੰਗ ਕਰਨ ਦਾ ਫੈਸਲਾ ਲੈਣ ਤੋਂ ਬਾਅਦ ਭਾਰਤ ਵੱਲੋਂ ਪ੍ਰਿਥਵੀ ਸ਼ਾਅ ਅਤੇ ਮਿਅੰਕ ਅਗਰਵਾਲ ਓਪਨਿੰਗ ਕਰਨ ਆਏ ਪਰ ਇਹ ਦੋਵੇਂ ਜ਼ਿਆਦਾ ਦੇਰ ਕਰੀਜ਼ 'ਤੇ ਟਿਕ ਨਹੀਂ ਸਕੇ। ਸ਼ਾਅ ਬਿਨਾ ਖਾਤਾ ਖੋਲ੍ਹੇ ਹੀ ਪਵੇਲੀਅਨ ਵਾਪਸ ਗਏ, ਉਥੇ ਮਿਅੰਕ ਇਕ ਰਨ ਬਣਾ ਕੇ ਪਵੇਲੀਅਨ ਪਰਤੇ। ਇਸ ਤੋਂ ਬਾਅਦ ਤੀਜੇ ਨੰਬਰ 'ਤੇ ਬੈਟਿੰਗ ਕਰਨ ਚੇਤੇਸ਼ਵਰ ਪੁਜਾਰਾ ਨੇ ਇਕ ਪਾਸਾ ਸੰਭਾਲੀ ਰੱਖਿਆ ਹੈ ਪਰ ਭਾਰਤ ਨੂੰ ਤੀਜਾ ਝਟਕਾ ਸ਼ੁਭਮਨ ਗਿੱਲ ਦੇ ਰੂਪ ਵਿਚ ਲੱਗਾ। ਗਿੱਲ ਪਹਿਲੀ ਹੀ ਗੇਂਦ 'ਤੇ ਕੁਗਲੀਨ ਦਾ ਸ਼ਿਕਾਰ ਬਣਿਆ ਅਤੇ ਡਕ ਆਊਟ ਹੋਇਆ। ਇਸ ਤੋਂ ਬਾਅਦ ਬੈਟਿੰਗ ਕਰਨ ਆਏ ਅਜਿੰਕਯ ਰਹਾਣੇ ਵੀ ਅੱਧੇ ਘੰਟੇ ਤੋਂ ਜ਼ਿਆਦਾ ਕਰੀਜ਼ 'ਤੇ ਸਮੇਂ ਨਹੀਂ ਬਿਤਾ ਸਕੇ। ਰਹਾਣੇ 18 ਰਨ ਬਣਾ ਕੇ ਨੀਸ਼ਮ ਦੀ ਗੇਂਦ 'ਤੇ ਬਰੂਸ ਨੂੰ ਕੈਚ ਪਕੜਾ ਬੈਠੇ।

ਭਾਰਤ ਦੀ 263 ਰਨਾਂ 'ਤੇ ਸਿਮਟੀ ਪਾਰੀ

ਭਾਰਤ ਦੇ ਸ਼ੁਰੂਆਤੀ ਚਾਰ ਵਿਕਟ ਜਲਦੀ ਡਿੱਗਣ ਬਾਅਦ ਪੁਜਾਰਾ ਅਤੇ ਵਿਹਾਰੀ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਵਿਚਕਾਰ 100 ਰਨ ਦੀ ਪਾਰਟਨਰਸ਼ਿਪ ਹੋਈ। ਇਸ ਵਿਚ ਵਿਹਾਰੀ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ ਅਤੇ 101 ਰਨ ਬਣਾ ਕੇ ਰਨ ਆਊਟ ਹੋਏ। ਉਥੇ ਪੁਜਾਰਾ ਸੈਂਕੜਾ ਤੋਂ ਚੂਕ ਗਏ ਅਤੇ 92 ਰਨ 'ਤੇ ਆਪਣਾ ਵਿਕਟ ਗਵਾ ਬੈਠੇ। ਇਨ੍ਹਾਂ ਦੋਵਾਂ ਤੋਂ ਬਾਅਦ ਬੈਟਿੰਗ ਕਰਨ ਆਏ ਰਿਸ਼ਭ ਪੰਤ ਵੀ ਜ਼ਿਆਦਾ ਦੇਰ ਟਿਕ ਨਾ ਸਕੇ ਅਤੇ 7 ਰਨਾਂ 'ਤੇ ਹੀ ਆਊਟ ਹੋ ਗਏ। ਇਸ ਤੋਂ ਬਾਅਦ ਸਾਹਾ ਅਤੇ ਅਸ਼ਿਵਨ ਬਿਨਾ ਖਾਤਾ ਖੋਲੇ ਪਵੇਲੀਅਨ ਪਰਤੇ। ਅੰਤ ਵਿਚ ਯਾਦਵ ਨੇ 9 ਅਤੇ ਰਵਿੰਦਰ ਜਡੇਜਾ ਨੇ 8 ਰਨਾਂ ਦੀ ਪਾਰੀ ਖੇਡੀ।

Posted By: Tejinder Thind