ਜੇਐਨਐਨ, ਨਵੀਂ ਦਿੱਲੀ : India vs New Zealand 2nd T20I Match report:ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਆਕਲੈਂਡ ਦੇ ਈਡਨ ਪਾਰਕ ਵਿਚ ਖੇਡੇ ਗਏ 5 ਮੈਚਾਂ ਦੀ ਟੀ20 ਸੀਰੀਜ਼ ਦੇ ਦੂਜੇ ਮੁਕਾਬਲੇ ਵਿਚ ਮਹਿਮਾਨ ਟੀਮ ਭਾਰਤ ਨੇ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਇਸ ਮੈਚ ਵਿਚ 7 ਵਿਕਟਾਂ ਨਾਲ ਹਰਾਇਆ ਅਤੇ ਇਸ ਸੀਰੀਜ਼ ਵਿਚ 2-0 ਨਾਲ ਵਾਧਾ ਹਾਸਲ ਕਰ ਲਿਆ। ਹੁਣ ਸੀਰੀਜ਼ ਦਾ ਤੀਜਾ ਮੁਕਾਬਲਾ ਹੈਮਿਲਟਨ ਵਿਚ 29 ਜਨਵਰੀ ਨੂੰ ਖੇਡਿਆ ਜਾਵੇਗਾ।

ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਪਹਿਲੀ ਵਾਰ ਲਗਾਤਾਰ ਟੀ29 ਇੰਟਰਨੈਸ਼ਨਲ ਮੈਚਾਂ ਵਿਚ ਜਿੱਤ ਮਿਲੀ ਹੈ। ਟੀ20 ਕ੍ਰਿਕਟ ਵਿਚ ਅਜੇ ਵੀ ਕੀਵੀ ਟੀਮ ਦਾ ਪੱਲੜਾ ਜਿੱਤ ਦੇ ਹਿਸਾਬ ਨਾਲ ਭਾਰੀ ਹੈ। ਹਾਲਾਂਕਿ ਇਸ ਮੁਕਾਬਲੇ ਵਿਚ ਨਿਊਜ਼ੀਲੈਂਡ ਦੀ ਟੀਮ ਦੇ ਕਪਤਾਨ ਕੇਨ ਵਿਲਿਯਮਸਨ ਨੇ ਟੌਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਅਜਿਹੇ ਵਿਚ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਮੇਜ਼ਬਾਨ ਕੀਵੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ ਗਵਾ ਕੇ 132 ਰਨ ਬਣਾਏ।

ਉਥੇ ਭਾਰਤੀ ਟੀਮ ਨੇ 133 ਰਨ ਦਾ ਟੀਚਾ 17.3 ਓਵਰਾਂ ਵਿਚ 3 ਵਿਕਟਾਂ ਗਵਾ ਕੇ ਹਾਸਲ ਕਰ ਲਿਆ। ਕੇਐਲ ਰਾਹੁਲ ਨੇ 57 ਰਨ ਦੀ ਪਾਰੀ ਖੇਡੀ ਜਦਕਿ ਸ਼ਿਵਮ ਦੁਬੇ ਨੇ ਜੇਤੂ ਛੱਕਾ ਲਾਇਆ।

Posted By: Tejinder Thind