Ind vs Eng Test Series : ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਇੰਗਲੈਂਡ ਖ਼ਿਲਾਫ਼ ਖੇਡੀ ਜਾ ਰਹੀ ਚਾਰ ਮੈਂਚਾਂ ਦੀ ਟੈਸਟ ਸੀਰੀਜ਼ ਦੇ ਤੀਸਰੇ ਮੁਕਾਬਲੇ 'ਚ ਬੁੱਧਵਾਰ ਨੂੰ ਖੇਡਣ ਉਤਰੇਗੀ। ਪਹਿਲਾ ਮੈਚ ਇੰਗੈਲਂਡ ਨੇ ਜਿੱਤਿਆ ਸੀ ਜਦਕਿ ਦੂਸਰੇ ਮੈਚ 'ਚ ਭਾਰਤ ਨੇ ਜਿੱਤ ਹਾਸਲ ਕਰ ਕੇ ਸੀਰੀਜ਼ 'ਚ ਬਰਾਬਰੀ ਕੀਤੀ ਸੀ। ਤੀਸਰਾ ਮੈਚ ਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ 'ਚ ਖੇਡਿਆ ਜਾਣਾ ਹੈ। ਇਸ ਮੈਚ ਲਈ ਭਾਰਤੀ ਟੀਮ ਦੀ ਪਲੇਇੰਗ ਇਲੈਵਨ 'ਚ ਬਦਲਾਅ ਤੈਅ ਹੈ।

ਓਪਨਿੰਗ 'ਚ ਰੋਹਿਤ ਤੇ ਸ਼ੁਭਮਨ

ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ 'ਤੇ ਰਹੇਗੀ। ਪਹਿਲੇ ਦੋ ਟੈਸਟ ਮੈਚਾਂ 'ਚ ਇਹ ਜੋੜੀ ਨਾਕਾਮ ਰਹੀ ਸੀ ਪਰ ਇਸ ਮੈਚ 'ਚ ਦੋਵਾਂ ਤੋਂ ਵੱਡੀ ਸਾਂਝੇਦਾਰੀ ਦੀ ਉਮੀਦ ਹੋਵੇਗੀ।

ਪੁਜਾਰਾ, ਕੋਹਲੀ ਤੇ ਰਹਾਣੇ

ਮਿਡਲ ਆਰਡਰ 'ਚ ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ ਤੇ ਅਜਿੰਕਯ ਰਹਾਣੇ ਖੇਡਦੇ ਨਜ਼ਰ ਆਉਣਗੇ। ਇਨ੍ਹਾਂ ਤਿੰਨਾਂ 'ਤੇ ਟੀਮ ਨੂੰ ਸ਼ੁਰੂਆਤੀ ਵਿਕਟਾਂ ਦੇ ਝਟਕੇ ਤੋਂ ਉਭਾਰਨ ਤੇ ਵੱਡੇ ਸਕੋਰ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਹੋਵੇਗੀ।

ਰਿਸ਼ਵ ਪੰਤ ਵਿਕਟਕੀਪਰ

ਆਸਟ੍ਰੇਲੀਆ ਸੀਰੀਜ਼ ਤੋਂ ਫੋਰਮ 'ਚ ਪਰਤੇ ਰਿਸ਼ਭ ਪੰਤ ਨੇ ਇੰਗਲੈਂਡ ਖ਼ਿਲਾਫ਼ ਵੀ ਕਾਫੀ ਵਧੀਆ ਖੇਡ ਦਿਖਾਇਆ ਹੈ। ਇਸ ਸੀਰੀਜ਼ 'ਚ ਉਹ ਵਿਕਟਾਂ ਪਿੱਛੇ ਵੀ ਕਾਫੀ ਬਿਹਤਰ ਨਜ਼ਰ ਆਏ ਹਨ। ਉਨ੍ਹਾਂ ਦੇ ਇਕ ਵਾਰ ਮੁੜ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ।

ਸਿਰਾਜ ਦੀ ਜਗ੍ਹਾ ਬੁਮਰਾਹ ਦੀ ਵਾਪਸੀ

ਇੰਗਲੈਂਡ ਖ਼ਿਲਾਫ਼ ਦੂਸਰੇ ਟੈਸਟ 'ਚ ਆਰਾਮ ਕਰਨ ਵਾਲੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਣੀ ਤੈਅ ਹੈ। ਮੁਹੰਮਦ ਸਿਰਾਜ ਦੀ ਜਗ੍ਹਾ ਉਨ੍ਹਾਂ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਜਾਵੇਗਾ। ਇਸ਼ਾਂਤ ਤੇ ਬੁਮਰਾਹ ਦੀ ਜੋੜੀ ਤੀਸਰੇ ਟੈਸਟ 'ਚ ਖੇਡਦੀ ਨਜ਼ਰ ਆਵੇਗੀ।

ਕੁਲਦੀਪ ਦੀ ਜਗ੍ਹਾ ਹਾਰਦਿਕ ਪਾਂਡਿਆ

ਇਸ ਮੈਚ ਲਈ ਕੁਲਦੀਪ ਯਾਦਵ ਦੀ ਜਗ੍ਹਾ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਜਗ੍ਹਾ ਦਿੱਤੀ ਜਾ ਸਕਦੀ ਹੈ। ਅਕਸ਼ਰ ਪਟੇਲ ਨੇ ਆਪਣੇ ਪਹਿਲੇ ਟੈਸਟ ਦੀ ਦੂਸਰੀ ਪਾਰੀ 'ਚ 5 ਵਿਕਟਾਂ ਲੈ ਕੇ ਸਭ ਨੂੰ ਪ੍ਰਭਾਵਿਤ ਕੀਤਾ ਸੀ। ਉਨ੍ਹਾਂ ਨੂੰ ਇਸ ਮੈਚ 'ਚ ਵੀ ਮੌਕਾ ਦਿੱਤਾ ਜਾਣਾ ਤੈਅ ਲੱਗ ਰਿਹਾ ਹੈ। ਸਪਿਨਰ ਜੋੜੀ ਦੇ ਤੌਰ 'ਤੇ ਅਸ਼ਵਿਨ ਤੇ ਅਕਸ਼ਰ ਨਜ਼ਰ ਆ ਸਕਦੇ ਹਨ।

ਤੀਸਰੇ ਟੈਸਟ ਦੀ ਸੰਭਾਵੀ ਪਲੇਇੰਗ ਇਲੈਵਨ

ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਣੇ, ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਰਿਸ਼ਭ ਪੰਤ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਹਾਰਦਿਕ ਪਾਂਡਿਆ, ਅਕਸ਼ਰ ਪਟੇਲ।

Posted By: Seema Anand