ਕੋਲਕਾਤਾ (ਜੇਐੱਨਐੱਨ) : ਸਿਟੀ ਆਫ ਜੁਆਏ ਨਹੀਂ, ਹੁਣ ਇਸ ਨੂੰ ਪਿੰਕ ਸਿਟੀ ਕਹੋ ਜਨਾਬ ਕਿਉਂਕਿ ਖ਼ੁਸ਼ੀਆਂ ਦਾ ਸ਼ਹਿਰ ਕੋਲਕਾਤਾ ਕੁਝ ਦਿਨਾਂ ਲਈ ਗ਼ੁਲਾਬੀ ਹੋ ਗਿਆ ਹੈ। ਈਡਨ ਗਾਰਡਨਜ਼ ਹੀ ਨਹੀਂ, ਆਲੇ ਦੁਆਲੇ ਦੇ ਕਲੱਬਾਂ, ਯਾਦਗਾਰਾਂ ਤੇ ਵੱਡੀਆਂ-ਵੱਡੀਆਂ ਇਮਰਾਤਾਂ ਨੂੰ ਵੀ ਗ਼ੁਲਾਬੀ ਰੋਸ਼ਨੀ ਨਾਲ ਸਜਾ ਦਿੱਤਾ ਗਿਆ ਹੈ। ਗ਼ਲੀ-ਗ਼ਲੀ 'ਚ ਗੋਲਗੱਪੇ, ਸਮੋਸੇ ਵੇਚਣ ਵਾਲਿਆਂ ਨਾਲ ਮਠਿਆਈ ਦੀਆਂ ਦੁਕਾਨਾਂ ਅਤੇ ਅਤੇ ਇੱਥੇ ਦੀਆਂ ਖ਼ਾਸ ਪੀਲੀਆਂ ਟੈਕਸੀਆਂ ਚਲਾਉਣ ਵਾਲੇ ਡਰਾਈਵਰਾਂ ਵਿਚਾਲੇ ਸਿਰਫ਼ ਇਕ ਹੀ ਚਰਚਾ ਹੈ ਤੇ ਉਹ ਹੈ ਸ਼ੁੱਕਰਵਾਰ ਤੋਂ ਗ਼ੁਲਾਬੀ ਗੇਂਦ ਨਾਲ ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲਾ ਟੈਸਟ ਮੈਚ। ਜਿੱਥੇ ਭਾਰਤ ਤੇ ਬੰਗਲਾਦੇਸ਼ ਦੀ ਟੀਮ ਦੇ ਮੈਂਬਰ ਬੁੱਧਵਾਰ ਨੂੰ ਗ਼ੁਲਾਬੀ ਗੇਂਦ ਨਾਲ ਖੇਡਣ ਦਾ ਅਭਿਆਸ ਕਰਦੇ ਰਹੇ ਤਾਂ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਮੁੱਖ ਪਿੱਚ ਨੂੰ ਦੇਖ ਕੇ ਤਿਆਰੀਆਂ ਦਾ ਜਾਇਜ਼ਾ ਲੈਂਦੇ ਰਹੇ। ਭਾਰਤੀ ਟੀਮ ਦੇ ਮੈਦਾਨ ਵਿਚ ਵੜਨ ਤੋਂ ਪਹਿਲਾਂ ਹੀ ਸੈਂਕੜੇ ਪ੍ਰਸ਼ੰਸਕ ਈਡਨ ਦੇ ਬਾਹਰ ਇਕੱਤਰ ਸਨ ਤੇ ਉਨ੍ਹਾਂ ਦੇ ਉਤਸ਼ਾਹ ਤੋਂ ਇਹ ਸਮਝਣ ਵਿਚ ਕੋਈ ਮੁਸ਼ਕਲ ਨਹੀਂ ਹੋਈ ਕਿ ਭਾਰਤ ਵਿਚ ਹੋਣ ਵਾਲਾ ਪਹਿਲਾ ਡੇ-ਨਾਈਟ ਟੈਸਟ ਇਤਿਹਾਸ ਰਚਨ ਜਾ ਰਿਹਾ ਹੈ। ਕੋਲਕਾਤਾ ਟੈਸਟ ਦੇ ਸ਼ੁਰੂਆਤੀ ਤਿੰਨ ਦਿਨਾਂ ਦੀਆਂ ਸਾਰੀਆਂ ਟਿਕਟ ਵਿਕ ਚੁੱਕੀਆਂ ਹਨ ਤੇ ਚੌਥੇ ਦਿਨ ਦੀਆਂ ਟਿਕਟਾਂ ਵੀ ਸਮਾਪਤ ਹੋਣ ਵਾਲੀਆਂ ਹਨ। ਜਿਨ੍ਹਾਂ ਨੂੰ ਟਿਕਟਾਂ ਮਿਲ ਗਈਆਂ ਹਨ ਉਹ ਖ਼ੁਸ਼ ਹਨ ਤੇ ਜਿਨ੍ਹਾਂ ਨੂੰ ਨਹੀਂ ਮਿਲੀਆਂ ਹਨ ਉਹ ਜੁਗਾੜ ਵਿਚ ਰੁੱਝੇ ਹਨ। ਈਡਨ ਅੰਦਰ ਸਿਰਫ਼ ਗੇਂਦ ਹੀ ਗ਼ੁਲਾਬੀ ਨਹੀਂ ਹੋਵੇਗੀ ਬਲਕਿ ਇੱਥੇ ਮੌਜੂਦ ਖੰਬਿਆਂ ਨੂੰ ਗ਼ੁਲਾਬੀ ਕੱਪੜੇ ਨਾਲ ਸਜਾਇਆ ਗਿਆ ਹੈ। ਸਕੋਰ ਬੋਰਡ ਵਿਚ ਨਾਂ ਕਾਲੇ ਦੀ ਥਾਂ ਗ਼ੁਲਾਬੀ ਰੰਗ ਨਾਲ ਲਿਖੇ ਜਾਣਗੇ। ਮੈਦਾਨ ਦੇ ਅੰਦਰ ਇਕ ਬਹੁਤ ਵੱਡਾ ਗ਼ੁਲਾਬੀ ਗੁਬਾਰਾ ਵੀ ਲਾਇਆ ਗਿਆ ਹੈ।

ਖ਼ਾਸ ਖ਼ਾਸ

-ਭਾਰਤ ਵਿਚ ਹੋਣ ਵਾਲਾ ਇਤਿਹਾਸਕ ਟੈਸਟ 22-26 ਨਵੰਬਰ ਤਕ ਕੋਲਕਾਤਾ ਦੇ ਈਡਨ ਗਾਰਡਨਜ਼ ਵਿਚ ਹੋਵੇਗਾ

-22 ਤਰੀਕ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੈਚ ਸ਼ੁਰੂ ਕਰਨ ਦਾ ਐਲਾਨ ਕਰਨਗੀਆਂ।

-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ, ਬੀਸੀਸੀਆਈ ਦੇ ਮੌਜੂਦਾ ਤੇ ਸਾਬਕਾ ਅਧਿਕਾਰੀ, ਵਿਸ਼ਵਨਾਥਨ ਆਨੰਦ, ਪੁਲੇਲਾ ਗੋਪੀਚੰਦ, ਪੀਵੀ ਸਿੰਧੂ, ਐੱਮਸੀ ਮੈਰੀਕਾਮ, ਸਾਨੀਆ ਮਿਰਜ਼ਾ ਦੇ ਵੀ ਪਹਿਲੇ ਦਿਨ ਦਾ ਮੈਚ ਦੇਖਣ ਦੀ ਉਮੀਦ ਹੈ।

-ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਏ ਪਹਿਲੇ ਟੈਸਟ ਮੈਚ ਦੀਆਂ ਟੀਮਾਂ ਵਿਚ ਸ਼ਾਮਲ ਖਿਡਾਰੀਆਂ ਨੂੰ ਮੈਚ ਤੋਂ ਪਹਿਲਾਂ ਸਨਮਾਨਿਤ ਕੀਤਾ ਜਾਵੇਗਾ।

ਮੈਚ ਦਾ ਸਮਾਂ

-22 ਨੂੰ ਦੁਪਹਿਰ 12.30 ਵਜੇ ਟਾਸ ਹੋਵੇਗਾ

-01 ਵਜੇ ਮੈਚ ਸ਼ੁਰੂ ਹੋਵੇਗਾ ਤੇ ਪਹਿਲਾ ਸੈਸ਼ਨ 03 ਵਜੇ ਤਕ ਚੱਲੇਗਾ

-03 ਤੋਂ 03.40 ਤਕ ਦੁਪਹਿਰ ਦਾ ਖਾਣਾ ਹੋਵੇਗਾ।

-03.40 ਤੋਂ 05.40 ਤਕ ਦਿਨ ਦਾ ਦੂਜਾ ਸੈਸ਼ਨ ਹੋਵੇਗਾ।

-05.40 ਤੋਂ 6.00 ਵਜੇ ਤਕ 2 0ਮਿੰਟ ਦਾ ਚਾਹ ਦਾ ਸਮਾਂ ਹੋਵੇਗਾ।

-6.00 ਤੋਂ ਬਾਅਦ ਤੀਜਾ ਸੈਸ਼ਨ ਖੇਡਿਆ ਜਾਵੇਗਾ।

ਕਿਉਂ ਵੱਖ ਹੈ ਡੇ-ਨਾਈਟ ਟੈਸਟ :

-ਪਹਿਲੀ ਵਾਰ ਦੁੱਧ ਚਿੱਟੀ ਰੋਸ਼ਨੀ ਵਿਚ ਖੇਡਿਆ ਜਾਵੇਗਾ ਟੈਸਟ ਮੈਚ

-ਹੁਣ ਤਕ ਸਿਰਫ਼ 11 ਡੇ-ਨਾਈਟ ਟੈਸਟ ਮੈਚ ਪੂਰੀ ਦੁਨੀਆ ਵਿਚ ਖੇਡੇ ਗਏ ਹਨ।

-ਭਾਰਤ ਤੇ ਬੰਗਲਾਦੇਸ਼ ਦੋਵੇਂ ਟੀਮਾਂ ਪਹਿਲੀ ਵਾਰ ਡੇ-ਨਾਈਟ ਟੈਸਟ ਮੈਚ ਖੇਡਣਗੀਆਂ।

-ਇਸ ਵਿਚ ਲਾਲ ਦੀ ਥਾਂ ਗ਼ੁਲਾਬੀ ਗੇਂਦ ਨਾਲ ਖੇਡਿਆ ਜਾਂਦਾ ਹੈ ਮੈਚ।

-ਐੱਸਜੀ ਦੀ ਗ਼ੁਲਾਬੀ ਗੇਂਦ ਦਾ ਪਹਿਲੀ ਵਾਰ ਡੇ-ਨਾਈਟ ਟੈਸਟ ਵਿਚ ਹੋ ਰਿਹਾ ਇਸਤੇਮਾਲ। ਇ ਸਤੋਂ ਪਹਿਲਾਂ ਜੋ ਵੀ ਡੇ-ਨਾਈਟ ਟੈਸਟ ਹੋਏ ਹਨ ਉਸ ਵਿਚ ਕੂਕਾਬੁਰਾ ਤੇ ਡਿਊਕ ਗੇਂਦ ਦਾ ਇਸਤੇਮਾਲ ਹੋਇਆ।

-ਭਾਰਤ ਦੀ ਮੌਜੂਦਾ ਟੀਮ ਵਿਚ ਸਿਰਫ ਕੁਲਦੀਪ ਯਾਦਵ, ਮਯੰਕ ਅਗਰਵਾਲ, ਰੋਹਿਤ ਸ਼ਰਮਾ, ਰਵਿੰਦਰ ਜਡੇਜਾ, ਰਿੱਧੀਮਾਨ ਸਾਹਾ ਤੇ ਮੁਹੰਮਦ ਸ਼ਮੀ ਇਸ ਤੋਂ ਪਹਿਲਾਂ ਗ਼ੁਲਾਬੀ ਗੇਂਦ ਨਾਲ ਪਹਿਲਾ ਦਰਜਾ ਜਾਂ ਕਲੱਬ ਪੱਧਰੀ ਮੈਚ ਖੇਡ ਚੁੱਕੇ ਹਨ।

-ਸੌਰਵ ਗਾਂਗੁਲੀ ਦੇ ਬੀਸੀਸੀਆਈ ਪ੍ਰਧਾਨ ਬਣਨ ਕਾਰਨ ਇਹ ਸੰਭਵ ਹੋ ਸਕਿਆ।

-ਗਾਂਗੁਲੀ 2016 ਵਿਚ ਬੀਸੀਸੀਆਈ ਦੀ ਤਕਨੀਕੀ ਕਮੇਟੀ ਦੇ ਮੁਖੀ ਸਨ, ਤਦ ਦਲੀਪ ਟਰਾਫੀ ਗ਼ੁਲਾਬੀ ਗੇਂਦ ਨਾਲ ਖੇਡੀ ਗਈ ਸੀ।

-ਇਸ ਰਾਹੀਂ ਟੈਸਟ ਮੈਚਾਂ ਵਿਚ ਦਰਸ਼ਕਾਂ ਦੀ ਵਾਪਸੀ ਹੋਵੇਗੀ ਕਿਉਂਕਿ ਪਿਛਲੇ ਕੁਝ ਸਾਲਾਂ ਦੌਰਾਨ ਮੈਦਾਨੀ ਦਰਸ਼ਕ ਟੈਸਟ ਕ੍ਰਿਕਟ ਤੋਂ ਦੂਰ ਹੋਏ ਹਨ।

ਟੈਸਟ ਦੀ ਜੰਗ

-ਟੀਮ ਇੰਡੀਆ ਤੇ ਬੰਗਲਾਦੇਸ਼ ਦੇ ਖਿਡਾਰੀਆਂ ਨੇ ਕੀਤਾ ਈਡਨ ਗਾਰਡਨਜ਼ 'ਚ ਅਭਿਆਸ