ਜੇਐੱਨਐੱਨ, ਨਵੀਂ ਦਿੱਲੀ: India vs Bangladesh 1st Test 1st day match live score update: ਭਾਰਤ ਤੇ ਬੰਗਲਾਦੇਸ਼ ਵਿਚਕਾਰ ਖੇਡੀ ਜਾ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਮੇਜ਼ਬਾਨ ਟੀਮ ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੀ ਪਾਰੀ 'ਚ 150 ਸਕੋਰਾਂ 'ਤੇ ਢੇਰ ਕੀਤਾ। ਰਵਿੰਦਰ ਜਡੇਜਾ ਦੇ 3 ਓਵਰ ਦੇ ਕੋਟੇ ਨੂੰ ਕੱਢੀਏ ਤਾਂ ਤਾਂ ਸਾਰੀਆਂ ਗੇਂਦਬਾਜ਼ਾਂ ਨੇ ਘੱਟੋਂ-ਘੱਟ ਦੋ-ਦੋ ਵਿਕਟ ਆਪਣੇ ਨਾਂ ਕੀਤੇ। ਇਸ ਤਰ੍ਹਾਂ ਆਈਸੀਸੀ ਵਰਲਡ ਟੈਸਟ ਸੀਰੀਜ਼ ਦਾ ਆਗਾਜ਼ ਹੁਣ ਤਕ ਬੰਗਲਾਦੇਸ਼ ਲਈ ਬੇਹੱਦ ਖ਼ਰਾਬ ਗੁਜਰਿਆ ਹੈ।

ਅਨੁਭਵੀ ਖਿਡਾਰੀਆਂ ਦੀ ਮੌਜਦੂਗੀ 'ਚ ਬੰਗਲਾਦੇਸ਼ ਦੀ ਟੀਮ ਦੇ ਕਪਤਾਨ ਮੋਮਿਨੁਲ ਹਕ ਵਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਪਰ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਸ਼ੁਰੂਆਤ ਤੋਂ ਹੀ ਆਪਣੀ ਪਕੜ ਬਣਾ ਲਈ। ਇਹੀ ਕਾਰਨ ਰਿਹਾ ਕਿ ਬੰਗਲਾਦੇਸ਼ ਦੀ ਟੀਮ ਦੇ ਇਕ ਤੋਂ ਬਾਅਦ ਇਕ ਵਿਕਟ ਡਿੱਗਦੇ ਗਏ ਬੰਗਲਾਦੇਸ਼ ਦੀ ਟੀਮ ਪਹਿਲੇ ਦਿਨ 58.3 ਓਵਰ 'ਚ 150 ਸਕੋਰ ਬਣਾ ਕੇ ਢੇਰ ਹੋ ਗਈ।

India vs Bangladesh 1st Match Live Scorecard

ਬੰਗਲਾਦੇਸ਼ ਦੀ ਪਹਿਲੀ ਪਾਰੀ, ਡਿੱਗੇ 4 ਵਿਕਟ

ਲੰਚ ਤੋਂ ਬਾਅਦ ਆਰ ਅਸ਼ਵਿਨ ਨੇ ਗੇਂਦਬਾਜ਼ੀ ਸੰਭਾਲੀ ਤੇ ਪਹਿਲਾ ਵਿਕਟ ਹਾਸਿਲ ਕੀਤਾ। ਅਸ਼ਿਵਨ ਨੇ ਵਿਰੋਧੀ ਟੀਮ ਦੇ ਕਪਤਾਨ ਮੋਮਿਨੁਲ ਹਕ ਨੂੰ 37 ਰਨ ਦੇ ਸਕੋਰਾਂ 'ਤੇ ਕਲੀਨ ਬੋਲਡ ਕਰ ਆਪਣੇ ਕਰੀਅਰ ਦਾ 250ਵਾਂ ਵਿਕਟ ਹਾਸਲ ਕੀਤਾ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਵੱਲੋਂ ਇਮਰੂਲ ਕਾਈਸ ਤੇ ਸ਼ਾਦਮਾਨ ਇਸਲਾਮ ਓਪਨਿੰਗ ਕਰਨ ਲਈ ਉਤਰੇ। ਹਾਲਾਂਕਿ, ਇਮਰੂਲ ਕਾਇਸ 6 ਸਕੋਰ ਬਣਾ ਕੇ ਛੇਵੇਂ ਓਵਰ ਦੀ ਆਖਰੀ ਗੇਂਦ 'ਤੇ ਰਹਾਣੇ ਦੇ ਹੱਥੋਂ ਕੈਚ ਆਊਟ ਹੋ ਗਏ। ਇਹ ਵਿਕਟ ਭਾਰਤ ਨੂੰ ਉਮੇਸ਼ ਯਾਦਵ ਨੇ ਦਿਲਾਇਆ। ਅਗਲੇ ਹੀ ਓਵਰ ਦੀ ਆਖਰੀ ਗੇਂਦ 'ਤੇ ਈਸ਼ਾਂਤ ਸ਼ਰਮਾ ਨੇ ਦੂਜੇ ਸਲਾਮੀ ਬੱਲੇਬਾਜ਼ ਸ਼ਾਦਮਾਨ ਇਸਲਾਮ ਨੂੰ 6 ਸਕੋਰ 'ਤੇ ਸਾਹਾ ਦੇ ਹੱਥੋਂ ਕੈਚ ਆਊਟ ਕਰਵਾਇਆ।

ਬੰਗਲਾਦੇਸ਼ ਦੀ ਟੀਮ ਨੂੰ ਤੀਜਾ ਝਟਕਾ ਮੋਹੁਮਦ ਮਿਥੂਨ ਦੇ ਰੂਪ 'ਚ ਲੱਗਾ ਜੋ 13 ਸਕੋਰ ਬਣਾ ਕੇ ਮੋਹੁਮਦ ਸ਼ਮੀ ਦੀ ਗੇਂਦ 'ਤੇ LBW ਆਊਟ ਹੋਏ। ਪਹਿਲੇ ਦਿਨ ਲੰਚ ਤੋਂ ਪਹਿਲਾਂ ਭਾਰਤ ਨੂੰ ਕੁੱਲ ਤਿੰਨ ਵਿਕਟ ਮਿਲੇ। ਇਹ ਅੰਕੜਾ ਚਾਰ ਵੀ ਹੋ ਸਕਦਾ ਸੀ, ਪਰ ਕਪਤਾਨ ਕੋਹਲੀ ਨੇ ਇਕ ਕੈਚ ਛੱਡ ਦਿੱਤਾ।

ਭਾਰਤ ਤੇ ਬੰਗਲਾਦੇਸ਼ ਵਿਚਕਾਰ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਦੋ ਮੈਚਾਂ ਦੀਆਂ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਦੀ ਟੀਮ ਨੇ ਭਾਰਤ ਖ਼ਿਲਾਫ਼ ਇੰਦੌਰ ਟੈਸਟ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਦੀ ਟੀਮ ਨੇ 38 ਓਵਰ 'ਚ 4 ਵਿਕਟ ਖੋਹ ਕੇ 100 ਸਕੋਰ ਬਣਾ ਲਏ ਹਨ।

Posted By: Amita Verma