ਕੋਲਕਾਤਾ : ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕ ਅਥਰਟਨ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅਗਲੀ ਟੈਸਟ ਸੀਰੀਜ਼ ਨੂੰ ਲੈ ਕੇ ਉਤਸ਼ਾਹਤ ਹਨ। ਅਥਰਟਨ ਦੇਖਣਾ ਚਾਹੁੰਦੇ ਹਨ ਕਿ ਇਸ ਵਾਰ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਸਟੀਵ ਸਮਿਥ ਵਰਗੇ ਬੱਲੇਬਾਜ਼ ਲਈ ਕੀ ਰਣਨੀਤੀ ਬਣਾਉਂਦੇ ਹਨ। ਭਾਰਤੀ ਟੀਮ ਜਦ 2018-19 ਵਿਚ ਆਸਟ੍ਰੇਲੀਆ ਦੌਰੇ 'ਤੇ ਗਈ ਸੀ ਤਾਂ ਸਮਿਥ ਤੇ ਡੇਵਿਡ ਵਾਰਨਰ ਇਕ ਸਾਲ ਦੀ ਪਾਬੰਦੀ ਸਹਿ ਰਹੇ ਸਨ। ਭਾਰਤ ਨੇ ਇਹ ਸੀਰੀਜ਼ 2-1 ਦੇ ਫ਼ਰਕ ਨਾਲ ਜਿੱਤ ਕੇ ਪਹਿਲੀ ਵਾਰ ਆਸਟ੍ਰੇਲੀਆਈ ਧਰਤੀ 'ਤੇ ਸੀਰੀਜ਼ ਆਪਣੇ ਨਾਂ ਕੀਤੀ ਸੀ। ਅਥਰਟਨ ਨੇ ਕਿਹਾ ਕਿ ਮੈਂ ਸਮਿਥ ਦੀ ਬੱਲੇਬਾਜ਼ੀ ਦੇਖਣ ਦਾ ਆਨੰਦ ਲੈਂਦਾ ਹਾਂ।