India vs Australia 5th ODI ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬੁੱਧਵਾਰ ਨੂੰ ਸੀਰੀਜ਼ ਦੇ ਆਖ਼ਰੀ ਤੇ ਫ਼ੈਸਲਾਕੁੰਨ ਮੈਚ 'ਚ ਆਸਟ੍ਰੇਲੀਆਈ ਟੀਮ ਨੇ ਭਾਰਤੀ ਟੀਮ ਨੂੰ 35 ਦੌੜਾਂ ਨਾਲ ਹਰਾਇਆ। 2-0 ਦੀ ਲੀਡ ਤੋਂ ਬਾਅਦ ਭਾਰਤ ਨੂੰ ਪਹਿਲੀ ਵਾਰ ਇਕ ਰੋਜ਼ਾ ਲੜੀ 'ਚ ਹਾਰ ਮਲੀ ਹੈ। ਆਸਟ੍ਰੇਲੀਆ ਨੇ ਦਿੱਲੀ 'ਚ 21 ਸਾਲਾਂ ਬਾਅਦ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਆਸਟ੍ਰਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਚ 9 ਵਿਕਟਾਂ ਦੇ ਨੁਕਸਾਨ 'ਤੇ 272 ਬਣਾਈਆਂ। ਆਸਟ੍ਰੇਲੀਆ ਵੱਲੋਂ ਉਸਮਾਨ ਖ਼ਵਾਜ਼ਾ(106) ਨੇ ਸ਼ਾਨਦਾਰ ਸੈਂਕੜਾ ਜੜਿਆ ਜਦਕਿ ਹੈਂਡਸਕੋਬ(52) ਨੇ ਅਰਧ ਸੈਂਕੜਾ ਬਣਾਇਆ। ਇਸ ਮੈਚ ਲਈ ਭਾਰਤੀ ਟੀਮ 'ਚ ਦੋ ਬਦਲਾਅ ਕੀਤੇ ਗਏ ਹਨ। ਲੋਕੇਸ਼ ਰਾਹੁਲ ਦੀ ਜਗ੍ਹਾ ਟੀਮ 'ਚ ਮੁਹੰਮਦ ਸ਼ੰਮੀ ਤੇ ਚਹਿਲ ਦੀ ਜਗ੍ਹਾ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਸੀਰੀਜ਼ ਫਿਲਹਾਲ ਦੋ-ਦੋ ਦੀ ਬਰਾਬਾਰੀ 'ਤੇ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੋਹਾਲੀ 'ਚ ਖੇਡੇ ਗਏ ਚੌਥੇ ਵਨ-ਡੇਅ ਮੈਚ 'ਚ ਭਾਰਤੀ ਟੀਮ ਨੇ 358 ਦੌੜਾਂ ਦਾ ਟੀਚਾ ਮਹਿਮਾਨ ਟੀਮ ਨੂੰ ਦਿੱਤਾ ਸੀ ਪਰ ਐਸ਼ਟਰ ਟਰਨਰ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ ਆਸਾਨੀ ਨਾਲ ਇਸ ਟੀਚੇ ਨੂੰ ਹਾਸਲ ਕਰ ਲਿਆ ਸੀ। 30 ਮਈ ਨੂੰ ਇੰਗਲੈਂਡ 'ਚ ਖੇਡੇ ਜਾਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਇਹ ਭਾਰਤੀ ਟੀਮ ਦਾ ਆਖ਼ਰੀ ਮੈਚ ਹੋਵੇਗਾ।

09.20 PM

2-0 ਦੀ ਲੀਡ ਤੋਂ ਬਾਅਦ ਭਾਰਤ ਨੂੰ ਪਹਿਲੀ ਵਾਰ ਇਕ ਰੋਜ਼ਾ ਲੜੀ 'ਚ ਹਾਰ ਮਿਲੀ।

09.16 PM

ਆਸਟ੍ਰੇਲੀਆ ਦਾ ਭਾਰਤ ਦੌਰਾ ਕਾਫ਼ੀ ਸਫਲ ਰਿਹਾ। ਕੰਗਾਰੂ ਟੀਮ ਨੇ ਇਕ ਰੋਜ਼ਾ ਲੜੀ ਤੋਂ ਪਹਿਲਾਂ ਟੀ-20 ਲੜੀ 'ਚ ਵੀ 2-0 ਨਾਲ ਜਿੱਤ ਦਰਜ ਕੀਤੀ ਸੀ। ਹੁਣ ਭਾਰਤ ਨੂੰ ਉਸ ਨੇ ਇਕ ਰੋਜ਼ਾ ਲੜੀ 'ਚ ਵੀ 3-2 ਨਾਲ ਹਰਾਇਆ।

09.16 PM

ਦਿੱਲੀ ਇਕ ਰੋਜ਼ਾ ਭਾਰਤ ਨੂੰ 35 ਦੌੜਾਂ ਨਾਲ ਹਾਰ ਮਿਲੀ। ਦੂਜੀ ਪਾਰੀ 'ਚ ਭਾਰਤੀ ਟੀਮ ਨੇ 50 ਓਵਰਾਂ 'ਚ 237 ਦੌੜਾਂ ਬਣਾਈਆਂ। ਦਿੱਲੀ 'ਚ ਆਸਟ੍ਰੇਲੀਆ ਨੂੰ 21 ਸਾਲਾਂ ਬਾਅਦ ਜਿੱਤ ਪ੍ਰਾਪਤ ਹੋਈ।

09.07 PM

ਭਾਰਤ ਨੂੰ ਜਿੱਤ ਲਈ ਛੇ ਗੇਂਦਾਂ 'ਤੇ 42 ਦੌੜਾਂ ਦੀ ਲੋੜ। ਭਾਰਤ ਦੀ ਹਾਰ ਤੈਅ। ਆਸਟ੍ਰੇਲੀਆ ਇਕ ਰੋਜ਼ਾ ਲੜੀ ਜਿੱਤਣ ਦੇ ਨੇੜੇ।

09.04 PM

ਰਿਚਰਡਸਨ ਨੇ ਸ਼ਮੀ ਨੂੰ ਤਿੰਨ ਦੌੜਾਂ 'ਤੇ ਆਪਣੀ ਹੀ ਗੇਂਦ 'ਤੇ ਕੈਚ ਆਊਟ ਕਰ ਦਿੱਤਾ। ਭਾਰਤ ਦੀ ਨੌਵੀਂ ਵਿਕਟ ਡਿੱਗੀ

09.03 PM

48 ਓਵਰਾਂ ਪਿੱਛੋਂ ਭਾਰਤ ਨੇ ਅੱਠ ਵਿਕਟਾਂ 'ਤੇ 228 ਦੌੜਾਂ ਬਣਾਈਆਂ।

08.55 PM

ਕੇਦਾਰ 57 ਗੇਂਦਾਂ 'ਤੇ 44 ਦੌੜਾਂ ਬਣਾ ਕੇ ਚਿਰਡਸਨ ਦੀ ਗੇਂਦ 'ਤੇ ਮੈਕਸਵੇਲ ਦੇ ਹੱਥੋਂ ਲਪਕੇ ਗਏ। ਭਾਰਤ ਦੀ ਅੱਠਵੀਂ ਵਿਕਟ ਡਿੱਗੀ।


08.39 PM

ਭਾਰਤ ਨੇ 200 ਦੌੜਾਂ ਪੂਰੀਆਂ ਕੀਤੀਆਂ। 43 ਓਵਰਾਂ ਦੀ ਖੇਡ ਖਤਮ ਹੋ ਚੁੱਕੀ ਹੈ ਅਤੇ ਟੀਮ ਇੰਡੀਆ ਦੇ ਚਾਰ ਵਿਕਟ ਬਾਕੀ ਹਨ।

08.31 PM

ਭਾਰਤ ਨੇ ਜਿੱਤ ਲਈ ਹੁਣ 54 ਗੇਂਦਾਂ 'ਤੇ 91 ਦੌੜਾਂ ਬਣਾਉਣੀਆਂ ਹਨ। 41 ਓਵਰ ਦੀ ਖੇਡ ਖਤਮ ਹੋ ਚੁੱਕੀ ਹੈ ਅਤੇ ਭਾਰਤ ਨੇ ਛੇ ਵਿਕਟਾਂ 'ਤੇ 182 ਦੌੜਾਂ ਬਣਾ ਲਈਆਂ ਹਨ।

08.30 PM

40 ਓਵਰਾਂ ਬਾਅਦ ਭਾਰਤੀ ਟੀਮ ਨੇ ਛੇ ਵਿਕਟਾਂ ਦੇ ਨੁਕਸਾਨ 'ਤੇ 178 ਦੌੜਾਂ ਬਣਾਈਆਂ।

08.16 PM

ਭਾਰਤੀ ਟੀਮ ਨੇ 37 ਓਵਰਾਂ 'ਚ ਛੇ ਵਿਕਟਾਂ ਦੇ ਨੁਕਸਾਨ 'ਤੇ 163 ਦੌੜਾਂ ਬਣਾ ਲਈਆਂ ਹਨ।

08.14 PM

ਭਾਰਤ 35 ਓਵਰਾਂ 'ਚ 6 ਵਿਕਟਾਂ 'ਤੇ 158 ਦੌੜਾਂ ਬਣਾ ਕੇ ਸੰਘਰਸ਼ ਕਰ ਰਿਹਾ ਹੈ। ਕੇਦਾਰ ਜਾਧਵ 20 ਅਤੇ ਭੁਵਨੇਸ਼ਵਰ ਕੁਮਾਰ 12 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ।

08.02 PM

ਭਾਰਤੀ ਟੀਮ ਨੇ 34 ਓਵਰਾਂ ਤੋਂ ਬਾਅਦ ਛੇ ਵਿਕਟਾਂ ਦੇ ਨੁਕਸਾਨ 'ਤੇ 151 ਦੌੜਾਂ ਬਣਾ ਲਈਆਂ ਹਨ।

07.54 PM

ਇਕ ਓਵਰ 'ਚ ਦੋ ਵਿਕਟਾਂ ਲੈਣ ਦੀ ਖ਼ੁਸ਼ੀ ਐਡਮ ਜੰਪਾ ਨੇ ਇਸ ਤਰ੍ਹਾਂ ਮਨਾਈ।

07.49 PM

30 ਓਵਰ ਖਤਮ ਹੋਣ ਤੋਂ ਬਾਅਦ ਭਾਰਤ ਨੇ ਛੇ ਵਿਕਟਾਂ ਦੇ ਨੁਕਸਾਨ 'ਤੇ 138 ਦੌੜਾਂ ਬਣਾ ਲਈਆਂ ਹਨ। ਭਾਰਤ ਨੂੰ ਜਿੱਤ ਲਈ 135 ਦੌੜਾਂ ਬਣਾਉਣੀਆਂ ਹਨ।

07.44 PM

ਜਡੇਜਾ ਵੀ ਜ਼ੀਰੋ 'ਤੇ ਜੰਪਾ ਦੀ ਗੇਂਦ 'ਤੇ ਕੈਰੀ ਦੇ ਹੱਥੋਂ ਸਟੰਪ ਆਊਟ ਹੋਇਆ। ਭਾਰਤ ਦਾ ਛੇਵਾਂ ਵਿਕਟ ਡਿੱਗਿਆ।

07.34 PM

ਰੋਹਿਤ ਜਦੋਂ 52 ਦੌੜਾਂ 'ਤੇ ਸੀ, ਉਦੋਂ ਜੰਪਾ ਦੀ ਗੇਂਦ 'ਤੇ ਵਿਕਟਕੀਪਰ ਕੈਰੀ ਨੇ ਉਸ ਦਾ ਕੈਚ ਛੱਡਿਆ।

07.29 PM

ਐਡਮ ਜੰਪਾ ਨੇ ਭਾਰਤ ਨੂੰ ਚੌਥਾ ਝਟਕਾ ਦਿੱਤਾ ਜਦੋਂ ਵਿਜੈ ਸ਼ੰਕਰ ਨੇ ਉਸ ਦੀ ਗੇਂਦ 'ਤੇ ਉਸਮਾਨ ਖਵਾਜਾ ਨੂੰ ਕੈਚ ਦਿੱਤਾ। ਵਿਜੈ ਨੇ 16 ਦੌੜਾਂ ਬਣਾਈਆਂ ਅਤੇ ਭਾਰਤ ਨੇ 120 ਦੌੜਾਂ 'ਤੇ ਚੌਥੀ ਵਿਕਟ ਗਵਾਈ।

07.25 PM

ਰੋਹਿਤ ਸ਼ਰਮਾ ਨੇ ਗਲੇਨ ਮੈਕਸਵੇਲ ਦੀ ਗੇਂਦ 'ਤੇ ਇਕ ਦੌੜ ਲੈ ਕੇ ਅਰਧ ਸੈਂਕੜਾ ਪੂਰਾ ਕੀਤਾ। ਉਹ 74 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ ਅਰਧ ਸੈਂਕੜੇ ਤਕ ਪਹੁੰਚੇ। ਇਹ ਉਸ ਦਾ ਇਕ ਰੋਜ਼ਾ 'ਚ 41ਵਾਂ ਅਰਧ ਸੈਂਕੜਾ ਹੈ।

07.20 PM

ਰੋਹਿਤ ਸ਼ਰਮਾ ਨੇ ਇੰਟਰਨੈਸ਼ਨਲ ਇਕ ਰੋਜ਼ਾ ਕ੍ਰਿਕਟ 'ਚ 8000 ਦੌੜਾਂ ਪੂਰੀਆਂ ਕੀਤੀਆਂ।

07.07 PM

ਪੰਤ ਨੇ 16 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਤੀਜਾ ਝਟਕਾ 91 ਦੌੜਾਂ ਦੇ ਸਕੋਰ 'ਤੇ ਲੱਗਿਆ।

07.07 PM

ਰਿਸ਼ਭ ਪੰਤ ਇਕ ਵਾਰ ਫਿਰ ਅਸਫਲ ਰਹੇ ਅਤੇ ਨਾਥਨ ਲਿਓਨ ਦੀ ਗੇਂਦ 'ਤੇ ਸਲਿੱਪ 'ਚ ਅਸ਼ਟੋਨ ਟਰਨਰ ਨੂੰ ਕੈਚ ਦੇ ਬੈਠੇ।

07.01 PM

ਵਿਰਾਟ ਕੋਹਲੀ ਦੇ ਆਊਟ ਹੁੰਦੇ ਹੀ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਸੰਨਾਟਾ ਛਾ ਗਿਆ।

06.54 PM

16 ਓਵਰਾਂ ਦੀ ਖੇਡ ਖਤਮ। ਭਾਰਤ ਦਾ ਸਕੋਰ 80 ਦੌੜਾਂ ਦੋ ਵਿਕਟਾਂ 'ਤੇ।

06.42 PM

ਭਾਰਤ ਨੂੰ ਦੂਜਾ ਝਟਕਾ ਲੱਗਿਆ ਜਦੋਂ ਵਿਰਾਟ ਕੋਹਲੀ ਨੇ ਮਾਰਕਸ ਸਟੋਈਨਿਸ ਦੀ ਗੇਂਦ 'ਤੇ ਵਿਕਟਕੀਪਰ ਅਲੈਕਸ ਕੈਰੀ ਨੂੰ ਕੈਚ ਦੇ ਦਿੱਤਾ। ਵਿਰਾਟ ਨੇ 20 ਦੌੜਾਂ ਬਣਾਈਆਂ ਅਤੇ ਭਾਰਤ ਨੇ 68 ਦੌੜਾਂ 'ਤੇ ਦੂਜੀ ਵਿਕਟ ਗਵਾਈ।

06.07 PM

ਭਾਰਤ ਨੂੰ ਪਹਿਲਾ ਝਟਕਾ ਪੈਟ ਕਮਿੰਸ ਨੇ ਦਿੱਤਾ ਜਦੋਂ ਉਸ ਨੇ ਸ਼ਿਖ਼ਰ ਧਵਨ ਨੂੰ ਵਿਕਟਕੀਪਰ ਅਲੈਕਸ ਕੈਰੀ ਦੇ ਹੱਥੋਂ ਦਿਵਾਇਆ। ਧਵਨ ਨੇ 12 ਦੌੜਾਂ ਬਣਾਈਆਂ ਅਤੇ ਭਾਰਤ ਨੇ ਪਹਿਲਾ ਵਿਕਟ 15 ਦੌੜਾਂ 'ਤੇ ਗਵਾਇਆ।

06.07 PM

ਭਾਰਤ ਵੱਲੋਂ ਰੋਹਿਤ ਸ਼ਰਮਾ ਅਤੇ ਸ਼ਿਖ਼ਰ ਧਵਨ ਪਾਰੀ ਦੀ ਸ਼ੁਰੂਆਤ ਕਰਨ ਲਈ ਉੱਤਰੇ।

05.14 PM

Last time a 250-plus score was chased down successfully at Delhi was in 1996.

05.13 PM

ਪਹਿਲੀ ਪਾਰੀ ਖ਼ਤਮ ਹੋ ਗਈ ਹੈ। ਆਸਟ੍ਰੇਲੀਆ ਨੇ ਨੌ ਵਿਕਟਾਂ ਗੁਆ ਕੇ 272 ਦੌੜਾਂ ਬਣਾਈਆਂ ਹਨ। ਭਾਰਤ ਨੂੰ ਜਿੱਤ ਲਈ 273 ਦੌੜਾਂ ਦਾ ਟੀਚਾ ਮਿਲਿਆ ਹੈ। ਭਾਰਤ ਵੱਲੋ ਮੈਚ ਦੀ ਪਹਿਲੀ ਪਾਰੀ 'ਚ ਭੁਵੀ ਨੇ ਤਿੰਨ, ਸ਼ੰਮੀ ਤੇ ਜਡੇਜਾ ਨੇ ਦੋ-ਦੋ ਜਦਕਿ ਕੁਲਦੀਪ ਯਾਦਵ ਨੇ ਇਕ ਵਿਕਟ ਹਾਸਲ ਕੀਤੀ।

05.12 PM

ਪਾਰੀ ਦੇ ਆਖ਼ਰੀ ਗੇਂਦ 'ਤੇ ਰਿਚਰਡਸਨ 29 ਦੌੜਾਂ ਬਣਾ ਰਨ ਆਊਟ ਹੋ ਗਏ।

05.05 PM

48 ਓਵਰਾਂ ਬਾਅਦ ਆਸਟ੍ਰੇਲੀਆ ਨੇ ਅੱਠ ਵਿਕਟਾਂ ਗੁਆ ਕੇ 265 ਦੌੜਾਂ ਬਣਾ ਲਈਆਂ ਹਨ।

05.01 PM

ਭੁਵਨੇਸ਼ਵਰ ਕੁਮਾਰ ਨੇ ਆਪਣੀ ਹੀ ਗੇਂਦ 'ਤੇ ਕਮਿੰਗ ਦਾ ਕੈਚ ਫੜਿਆ ਅਤੇ ਉਨ੍ਹਾਂ ਦੀ ਪਾਰੀ ਦਾ ਅੰਤ ਕੀਤਾ। ਕਮਿੰਗ ਨੇ ਅੱਠ ਗੇਂਦਾਂ 'ਚ 15 ਦੌੜਾਂ ਬਣਾਈਆਂ। ਆਸਟ੍ਰੇਲੀਆ ਨੇ ਅੱਠਵਾਂ ਵਿਕਟ ਗੁਆਇਆ।

04.59 PM

ਆਸਟ੍ਰੇਲੀਆ ਨੇ ਪਿਛਲੀਆਂ 16 ਗੇਂਦਾਂ 'ਚ 34 ਦੌੜਾਂ ਬਣਾਈਆਂ।

04.56 PM

ਆਸਟ੍ਰੇਲੀਆ ਨੇ 250 ਦੌੜਾਂ ਪੂਰੀਆਂ ਕੀਤੀਆਂ।

04.53 PM

ਇਸ ਓਵਰ 'ਚ ਕੁੱਲ 11 ਦੌੜਾਂ ਬਣੀਆਂ ਅਤੇ ਆਸਟ੍ਰੇਲੀਆ ਨੇ 47ਵਾਂ ਓਵਰ ਖ਼ਤਮ ਹੋਣ ਤੋਂ ਬਾਅਦ ਸੱਤ ਵਿਕਟਾਂ ਦੇ ਨੁਕਸਾਨ 'ਤੇ 241 ਦੌੜਾਂ ਬਣਾ ਲਈਆਂ ਹਨ।

04.49 PM

46 ਮਗਰੋਂ ਆਸਟ੍ਰੇਲੀਆ ਨੇ ਸੱਤ ਵਿਕਟਾਂ ਗੁਆ ਕੇ 230 ਦੌੜਾਂ ਬਣਾ ਲਈਆਂ ਹਨ।

04.47 PM

ਸ਼ੰਮੀ ਨੇ ਝਟਕਾਇਆ ਕੰਗਾਰੂਆਂ ਦਾ ਸੱਤਵਾਂ ਵਿਕਟ। ਐਲਕਸ ਕੈਰੀ ਤਿੰਨ ਦੌੜਾਂ ਬਣਾ ਕੇ ਆਊਟ।

04.45 PM

ਆਸਟ੍ਰੇਲੀਆ ਦਾ ਸਕੋਰ- 228/06, 45 ਓਵਰ

04.42 PM

ਆਸਟ੍ਰੇਲੀਆ ਨੂੰ ਲੱਗਾ ਛੇਵਾਂ ਝਟਕਾ, ਸਟੋਇਨਸ ਨੇ 27 ਗੇਂਦਾਂ 'ਚ 20 ਦੌੜਾਂ ਬਣਾਈਆਂ। ਭੁਵਨੇਸ਼ਵਰ ਨੇ ਉਨ੍ਹਾਂ ਦਾ ਵਿਕਟ ਲਿਆ।

04.37 PM

ਆਸਟ੍ਰੇਲੀਆ ਦਾ ਸਕੋਰ- 224/05, 44 ਓਵਰ

04.30 PM

42 ਓਵਰਾਂ ਮਗਰੋ ਆਸਟ੍ਰੇਲੀਆ ਦਾ ਸਕੋਰ 217 ਦੌੜਾਂ ਪੰਜ ਵਿਕਟਾ ਦੇ ਨੁਕਸਾਨ 'ਤੇ। ਕੁਲਦੀਪ ਯਾਦਵ ਨੇ ਦਸ ਓਵਰਾਂ 'ਚ 74 ਦੌੜਾਂ ਦੇ ਕੇ ਦੋ ਵਿਕਟ ਝਟਕਾਏ।

04.33 PM

ਆਸਟ੍ਰੇਲੀਆ ਦਾ ਸਕੋਰ- 218/08, 43 ਓਵਰ

04.27 PM

ਆਖ਼ਰੀ ਪੰਜ ਓਵਰਾਂ 'ਚ ਆਸਟ੍ਰੇਲੀਆ ਨੇ ਇਕ ਵਿਕਟ ਗੁਆ 29 ਦੌੜਾਂ ਬਣਾਈਆਂ ਹਨ।

04.25 PM

ਐਸ਼ਟਰ ਟਰਨਰ ਨੂੰ ਕੁਲਦੀਪ ਯਾਦਵ ਨੇ ਜਡੇਜਾ ਹੱਥੋਂ ਕੈਚ ਕਰਵਾਇਆ। ਟਰਨਰ 20 ਦੌੜਾਂ ਬਣਾ ਆਊਟ ਹੋਏ।

04.18 PM

ਆਸਟ੍ਰੇਲੀਆ ਦੀਆਂ 200 ਦੌੜਾਂ ਪੂਰੀਆਂ। ਆਸਟ੍ਰੇਲੀਆ ਦਾ ਸਕੋਰ 40 ਓਵਰਾਂ 'ਚ 202 ਦੌੜਾਂ 4 ਵਿਕਟਾ ਦੇ ਨੁਕਸਾਨ 'ਤੇ।

04.07 PM

ਆਸਟ੍ਰੇਲੀਆ ਦਾ ਸਕੋਰ- 188/04, 37 ਓਵਰ

04.05 PM

ਚੌਥੇ ਵਨ-ਡੇਅ ਦੇ ਹੀਰੋ ਐਸ਼ਟਰ ਟਰਨਰ ਕ੍ਰੀਜ਼ 'ਤੇ ਆਏ ਹਨ।

04.03 PM

ਸ਼ੰਮੀ ਨੇ ਪੀਟਰ ਹੈਂਡਸਕੋਬ ਨੂੰ ਆਊਟ ਕੀਤਾ। ਉਨ੍ਹਾਂ ਨੇ 60 ਗੇਂਦਾਂ 'ਚ 52 ਦੌੜਾਂ ਬਣਾਈਆਂ।

03.57 PM

ਹੈਂਡਸਕੋਡ ਨੇ 55 ਗੇਂਦ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਪਾਰੀ ਦੌਰਾਨ ਉਨ੍ਹਾਂ ਨੇ 4 ਚੌਕੇ ਲਗਾਏ।

03.52 PM

33ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਜਡੇਜਾ ਨੇ ਮੈਕਸਵੈੱਲ ਨੂੰ ਕੋਹਲੀ ਹੱਥੋਂ ਕੈਚ ਆਊਟ ਕਰਵਾ ਦਿੱਤਾ।

03.51 PM

ਮੈਚ 'ਚ ਟੀਮ ਇੰਡੀਆ ਦੀ ਵਾਪਸੀ। ਲਗਾਤਾਰ ਦੋ ਓਵਰਾਂ 'ਚ ਦੋ ਵਿਕਟਾਂ ਡਿੱਗੀਆਂ।

ਆਸਟ੍ਰੇਲੀਆ ਦਾ ਸਕੋਰ- 178/03

03.45 PM

ਭੁਵਨੇਸ਼ਵਰ ਨੇ ਦਿਵਾਈ ਸਫ਼ਲਤਾ। ਖ਼ਵਾਜ਼ਾ ਸੈਂਕੜਾ ਬਣਾ ਕੇ ਆਊਟ। ਖ਼ਵਾਜ਼ਾ ਨੇ 106 ਗੇਂਦਾਂ 'ਤੇ 102 ਦੌੜਾਂ ਬਣਾਈਆਂ। ਖ਼ਵਾਜ਼ਾ ਦੇ ਆਊਟ ਹੋਣ ਤੋਂ ਬਾਅਦ ਮੈਕਸਵੈੱਲ ਕ੍ਰੀਜ਼ 'ਤੇ ਆਏ ਹਨ।

03.38 PM

ਖ਼ਵਾਜ਼ਾ ਦੇ ਜੜਿਆ ਸ਼ਾਨਦਾਰ ਸੈਂਕੜਾ। ਖ਼ਵਾਜ਼ਾ ਨੇ 102 ਗੇਂਦਾਂ 'ਚ ਆਪਣਾ ਦੂਸਰਾ ਵਨ-ਡੇਅ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ 10 ਚੌਕੇ 2 ਛੱਕੇ ਲਗਾਏ।

03.23 PM

ਜਡੇਜਾ ਦੇ ਇਸ ਓਵਰ 'ਚ ਸੱਤ ਦੌੜਾਂ ਆਈਆਂ।

03.22 PM

27 ਓਵਰਾਂ ਮਗਰੋਂ ਆਸਟ੍ਰੇਲੀਆ ਨੇ ਇਕ ਵਿਕਟ ਗੁਆ 152 ਦੌੜਾਂ ਬਣਾ ਲਈਆਂ ਹਨ।

03.20 PM

ਆਸਟ੍ਰੇਲੀਆ ਇਸ ਸਮੇਂ 5.54 ਦੀ ਰਨਰੋਟ ਨਾਲ ਦੌੜਾਂ ਬਣਾ ਰਹੀ ਹੈ। 50 ਓਵਰਾਂ 'ਚ ਪ੍ਰੌਜੈਕਟਡ ਸਕੋਰ 275 ਦੌੜਾਂ।

03.18 PM

ਕੁਲਦੀਪ ਦੇ ਇਸ ਓਵਰ 'ਚ 8 ਦੌੜਾਂ ਆਈਆਂ। ਆਸਟ੍ਰੇਲੀਆ ਦਾ ਕੋਰ 145 ਇਕ ਵਿਕਟ ਦੇ ਨੁਕਸਾਨ 'ਤੇ।

03.16 PM

ਗੇਂਦਬਾਜ਼ੀ 'ਚ ਬਦਲਾਅ ਕੁਲਦੀਪ ਯਾਦਵ ਦੇ ਹੱਥਾਂ 'ਚ ਗੇਂਦ। ਕੁਲਦੀਪ ਨੇ ਹੁਣ ਤਕ ਆਪਣੇ ਚਾਰ ਓਵਰਾਂ 'ਚ 31 ਦੌੜਾਂ ਦਿੱਤੀਆਂ ਹਨ।

03.14 PM

25 ਓਵਰਾਂ ਮਗਰੋਂ ਆਸਟ੍ਰੇਲੀਆਈ ਟੀਮ ਨੇ 136 ਦੌੜਾਂ ਬਣਾ ਲਈਆਂ ਹਨ। ਖ਼ਵਾਜ਼ਾ 77 ਦੌੜਾ ਤੇ ਹੈਂਡਸਕੌਬ 32 ਦੌੜਾਂ ਬਣਾ ਕ੍ਰੀਜ਼ 'ਤੇ ਹਨ।

03.01 PM

ਵਿਕਟ ਦੀ ਤਲਾਸ਼ 'ਚ ਭਾਰਤੀ ਟੀਮ। ਗੇਂਦਬਾਜ਼ੀ 'ਚ ਹੋਰ ਬਦਲਾਅ। ਸ਼ੰਮੀ ਦੇ ਹੱਥਾਂ 'ਚ ਗੇਂਦ।

02.59 PM

21 ਓਵਰਾਂ ਬਾਅਦ ਆਸਟ੍ਰੇਲੀਆ ਦਾ ਸਕੋਰ 111 ਦੌੜਾਂ ਇਕ ਵਿਕਟ ਦੇ ਨੁਕਸਾਨ 'ਤੇ।

02.57 PM

ਆਸਟ੍ਰੇਲੀਆ ਦਾ ਸਕੋਰ- 111/01, 21 ਓਵਰ

02.57 PM

ਕੇਦਾਰ ਦੇ ਪਹਿਲੇ ਓਵਰ 'ਚ 8 ਦੌੜਾਂ।

02.51 PM

19 ਓਵਰਾਂ ਦਾ ਖੇਡ ਹੋ ਚੁੱਕਾ ਹੈ ਆਸਟ੍ਰੇਲੀਆ ਦਾ ਸਕੋਰ ਇਕ ਵਿਕਟ ਦੇ ਨੁਕਸਾਨ 'ਤੇ 97 ਦੌੜਾਂ ।

02.45 PM

ਖ਼ਵਾਜ਼ਾ ਨੇ 48 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਉਨ੍ਹਾਂ ਦੇ ਵਨ-ਡੇਅ ਕਰੀਅਰ ਦਾ 8ਵਾਂ ਅਤੇ ਇਸ ਸੀਰੀਜ਼ 'ਚ ਲਗਾਤਾਰ ਤੀਸਰਾ ਅਰਧ ਸੈਂਕੜਾ ਹੈ।

02.32 PM

ਜਡੇਜਾ ਨੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ। ਉਨ੍ਹਾਂ ਨੇ ਫਿੰਚ ਨੂੰ ਕਲੀਨ ਬੋਲਡ ਕਰ ਦਿੱਤਾ। ਫਿੰਚ ਨੇ 43 ਗੇਂਦਾਂ 'ਤੇ 27 ਦੌੜਾਂ ਬਣਾਈਆਂ।

02.31 PM

ਖ਼ਵਾਜ਼ਾ ਨੇ 44 ਗੇਂਦਾਂ 48 ਦੌੜਾਂ ਬਣਾ ਲਈਆਂ ਹਨ।

02.31 PM

ਆਸਟ੍ਰੇਲੀਆ ਨੇ ਪਿਛਲੇ ਪੰਜ ਓਵਰਾਂ 'ਚ 26 ਦੌੜਾਂ ਬਣਾਈਆਂ ਹਨ। ਖ਼ਵਾਜ਼ਾ ਅਰਧ ਸੈਂਕੜੇ ਦੇ ਨਜ਼ਦੀਕ ਪਹੁੰਚ ਗਏ ਹਨ।

02.30 PM

ਫਿੰਚ ਤੇ ਖ਼ਵਾਜ਼ਾ ਨੇ 84 ਗੇਂਦਾਂ 'ਚ 73 ਦੌੜਾਂ ਦੀ ਸਾਂਝੇਦਾਰੀ ਕਰ ਲਈ ਹੈ।

02.29

ਆਸਟ੍ਰੇਲੀਆ ਦਾ ਸਕੋਰ- 73/0, 14 ਓਵਰ

02.28 PM

ਕੁਲਦੀਪ ਖ਼ਿਲਾਫ਼ ਆਸਟ੍ਰੇਲੀਆਈ ਬੱਲੇਬਾਜ਼ ਹਮਲਾਵਰੀ ਬੱਲੇਬਾਜ਼ ਕਰ ਰਹੇ ਹਨ।

02.23 PM

ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ। ਤਿੰਨ ਓਵਰਾਂ 'ਚ ਸਿਰਫ਼ 6 ਦੌੜਾਂ।

02.22 PM

ਉਸਮਾਨ ਖ਼ਵਾਜ਼ਾ ਨੇ ਕੁਲਦੀਪ ਦੇ ਇਸ ਓਵਰ 'ਚ ਇਕ ਛੱਕਾ ਲਗਾਇਆ। ਇਸ ਓਵਰ 'ਚ 11 ਦੌੜਾਂ ਆਈਆਂ।

ਆਸਟ੍ਰੇਲੀਆ ਦਾ ਸਕੋਰ- 65/0, 12 ਓਵਰ

02.20 PM

ਗੇਂਦਬਾਜ਼ੀ 'ਚ ਬਦਲਾਅ। ਕੁਲਦੀਪ ਯਾਦਵ ਨੂੰ ਅਟੈਕ 'ਤੇ ਲਿਆਂਦਾ ਲਿਆ ਹੈ। ਵਿਕਟ ਦੀ ਤਲਾਸ਼ 'ਚ ਭਰਤੀ ਟੀਮ।

02.18 PM

ਗਿਆਰਾਂ ਓਵਰਾਂ ਦਾ ਖੇਡ ਹੋ ਗਿਆ ਹੈ। ਆਸਟ੍ਰੇਲੀਆ ਨੇ ਬਿਨਾਂ ਕਿਸੇ ਨੁਕਸਾਨ ਦੇ 54 ਦੌੜਾਂ ਬਣਾ ਲਈਆਂ ਹਨ।

02.13 PM

Most runs in a bilateral ODI series in India for Aus:

478 G Bailey in 2013 (6 innings)

365 A Symonds in 2007 (6)

314 U KHAWAJA in 2019 (5) *

313 M Hussey in 2009 (6)

303 M Hayden in 2001 (4)

02.13 PM

ਆਸਟ੍ਰੇਲੀਆ ਦਾ ਸਕੋਰ- 52/0, 10 ਓਵਰ

02.06 PM

ਆਸਟ੍ਰੇਲੀਆ ਇਸ ਸਮੇਂ 5.63 ਦੇ ਰਨ ਰੇਟ ਨਾਲ ਦੌੜਾਂ ਬਣਾ ਰਹੀ ਹੈ।

02.03 PM

ਭੁਵਨੇਸ਼ਵਰ ਕੁਮਾਰ ਅਟੈਕ 'ਤੇ। ਵਿਕਟ ਦੀ ਤਲਾਸ਼ 'ਚ ਟੀਮ ਇੰਡੀਆ।

02.00 PM

ਸੱਤ ਓਵਰਾਂ ਦਾ ਖੇਡ ਹੋ ਗਿਆ ਹੈ। ਆਸਟ੍ਰੇਲੀਆ ਦਾ ਸਕੋਰ 41 ਦੌੜਾਂ ਬਿਨਾਂ ਕਿਸੇ ਨੁਕਸਾਨ ਦੇ।

01.54 PM

ਕੰਗਾਰੂ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦੋ ਹੋਏ ਠੋਸ ਸ਼ੁਰੂਆਤ ਕੀਤੀ ਹੈ। ਛੇ ਓਵਰ ਹੋ ਚੁੱਕੇ ਹਨ ਅਤੇ ਆਸਟ੍ਰੇਲੀਆ ਨੇ ਬਿਨਾਂ ਕੋਈ ਵਿਕਟ ਗੁਆਏ 38 ਦੌੜਾਂ ਬਣਾ ਲਈਆਂ ਹਨ।

ਉਸਮਾਨ ਖ਼ਵਾਜ਼ਾ 23 ਅਤੇ ਆਰੋਨ ਫਿੰਚ 15 ਦੌੜਾਂ ਬਣਾ ਖੇਡ ਰਹੇ ਹਨ।

01.42 PM

ਕੰਗਾਰੂ ਟੀਮ ਨੇ ਬਿਨਾਂ ਕਿਸੇ ਨੁਕਸਾਨ ਦੇ ਤਿੰਨ ਓਵਰਾਂ 'ਚ 19 ਦੌੜਾਂ ਬਣਾ ਲਈਆਂ ਹਨ।

01.38 PM

ਦੋ ਓਵਰਾਂ ਮਗਰੋਂ ਆਸਟ੍ਰੇਲੀਆਈ ਟੀਮ ਨੇ ਬਗੈਰ ਕਿਸੇ ਨੁਕਸਾਨ ਦੇ 9 ਦੌੜਾਂ ਬਣਾ ਲਈਆਂ ਹਨ। ਕਪਤਾਨ ਕੋਹਲੀ ਨੇ ਭੁਵਨੇਸ਼ਵਰ ਤੇ ਸ਼ੰਮੀ ਦੀ ਜੋੜੀ ਨੂੰ ਗੇਂਦਬਾਜ਼ੀ ਸੌਂਪੀ ਹੈ।

01.32 PM

ਪਹਿਲਾ ਓਵਰ ਭੁਵਨੇਸ਼ਵਰ ਕੁਮਾਰ ਨੇ ਕੀਤਾ ਜਿਸ 'ਚ ਚਾਰ ਦੌੜਾਂ ਆਈਆਂ।

01.16 PM

ਆਸਟ੍ਰੇਲੀਆਈ ਟੀਮ 'ਚ ਵੀ ਇਸ ਮੈਚ ਲਈ ਦੋ ਬਦਲਾਅ ਕੀਤੇ ਗਏ ਹਨ। ਸ਼ਾਨ ਮਾਰਸ਼ ਦੀ ਜਗ੍ਹਾ ਟੀਮ 'ਚ ਸਟੋਇਨਸ ਤੇ ਬੇਹਰਨਡਾਰਫ ਦੀ ਜਗ੍ਹਾ ਨਾਥਨ ਲਿਓਨ ਨੂੰ ਸ਼ਾਮਲ ਕੀਤਾ ਗਿਆ ਹੈ।

01.10 PM

ਅੰਤਿਮ ਗਿਆਰਾਂ 'ਚ ਭਾਰਤੀ ਟੀਮ 'ਚ ਦੋ ਬਦਲਾਅ ਹਨ ਕੇਐੱਲ ਰਾਹੁਲ ਦੀ ਜਗ੍ਹਾ ਮੁਹੰਮਦ ਸ਼ੰਮੀ ਤੇ ਚਹਿਲ ਦੀ ਜਗ੍ਹਾ ਜਡੇਜਾ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

01.05 PM

ਆਖ਼ਰੀ ਵਨ-ਡੇਅ ਲਈ ਭਾਰਤੀ ਟੀਮ

India (Playing XI): Rohit Sharma, Shikhar Dhawan, Virat Kohli(c), Rishabh Pant(w), Kedar Jadhav, Vijay Shankar, Ravindra Jadeja, Bhuvneshwar Kumar, Kuldeep Yadav, Mohammed Shami, Jasprit Bumrah

01.04 PM

ਆਖ਼ਰੀ ਵਨ-ਡੇਅ ਲਈ ਕੰਗਾਰੂ ਟੀਮ

Australia (Playing XI): Aaron Finch(c), Usman Khawaja, Peter Handscomb, Marcus Stoinis, Glenn Maxwell, Ashton Turner, Alex Carey(w), Jhye Richardson, Pat Cummins, Adam Zampa, Nathan Lyon

01.03 PM

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ।

Australia win the toss and elect to bat first in the series decider #INDvAUS pic.twitter.com/za5MrR3bpw

Posted By: Akash Deep