ਜੇਐਨਐਨ,ਨਵੀਂ ਦਿੱਲੀ : ਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਸਿਡਨੀ ਕ੍ਰਿਕਟ ਗ੍ਰਾਉਂਡ ਵਿਚ ਖੇਡਿਆ ਜਾ ਰਿਹਾ ਹੈ। ਸੋਮਵਾਰ 11 ਜਨਵਰੀ ਮੁਕਾਬਲੇ ਦਾ ਆਖਰੀ ਦਿਨ ਹੈ।

ਇਹ ਦਿਨ ਕਾਫੀ ਦਿਲਚਸਪ ਰਿਹਾ। ਪਹਿਲੇ ਸੈਸ਼ਨ ਦੀ ਸ਼ੁਰੂਆਤ ਵਿਚ ਆਸਟ੍ਰੇਲਿਆਈ ਟੀਮ ਅੱਗੇ ਨਜ਼ਰ ਆ ਰਹੀ ਸੀ ਪਰ ਪਹਿਲੇ ਸੈਸ਼ਨ ਦੇ ਖਤਮ ਹੋਣ ਤੋਂ ਬਾਅਦ ਡਰਾਈਵਿੰਗ ਸੀਟ ’ਤੇ ਭਾਰਤੀ ਟੀਮ ਸੀ।

ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਭਾਰਤ ਇਹ ਮੁਕਾਬਲਾ ਜਿੱਤ ਸਕਦਾ ਹੈ ਪਰ ਦੂਜੇ ਸੈਸ਼ਨ ਵਿਚ ਜਿਵੇਂ ਹੀ ਰਿਸ਼ਭ ਪੰਤ ਅਤੇ ਚੇਤੇਸ਼ਵਰ ਪੁਜਾਰਾ ਦੀਆਂ ਵਿਕਟਾਂ ਡਿੱਗੀਆਂ ਤਾਂ ਫਿਰ ਭਾਰਤ ਨੇ ਇਹ ਮੈਚ ਹਾਰਨ ਦੀ ਠਾਣ ਲਈ ਸੀ। ਭਾਰਤ ਦੀਆਂ 5 ਵਿਕਟਾਂ ਡਿੱਗ ਚੁੱਕੀਆਂ ਸਨ।

ਇਸ ਮੁਕਾਬਲੇ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 338 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿਚ ਭਾਰਤੀ ਟੀਮ 244 ਦੌੜਾਂ ਬਣਾ ਕੇ ਢੇਰ ਹੋ ਗਈ ਸੀ। ਇਸੇ ਤਰ੍ਹਾਂ ਆਸਟ੍ਰੇਲੀਆ ਨੂੰ 94 ਦੌੜਾਂ ਦੀ ਬੜਤ ਮਿਲੀ ਸੀ। ਅਜਿਹੇ ਵਿਚ ਆਪਣੀ ਦੂਜੀ ਪਾਰੀ ਵਿਚ ਆਸਟ੍ਰੇਲੀਆ ਨੇ 312 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕੀਤਾ। ਭਾਰਤ ਨੂੰ ਜਿੱਤ ਲਈ 407 ਦੌੜਾਂ ਦਾ ਟੀਚਾ ਮਿਲਿਆ ਸੀ। ਇਸ ਦੇ ਜਵਾਬ ਵਿਚ ਭਾਰਤ ਨੂੰ ਮੈਚ ਦੇ ਚੌਥੇ ਦਿਨ ਦੇ ਖੇਡ ਸਮਾਪਤ ਹੋਣ ਤਕ ਦੋ ਵੱਡੇ ਝਟਕੇ ਲੱਗੇ ਸਨ ਅਤੇ ਟੀਮ 32 ਓਵਰਾਂ ਵਿਚ ਕੁਲ 98 ਦੌੜਾਂ ਹੀ ਬਣਾ ਸਕੀ।

ਚੌਥੇ ਦਿਨ ਦੇ ਖੇਡ ਤੋਂ ਬਾਅਦ ਪੰਜਵੇਂ ਦਿਨ 32 ਓਵਰਾਂ ਵਿਚ 2 ਵਿਕਟਾਂ ਗਵਾ ਕੇ 98 ਦੌੜਾਂ ਨਾਲ ਅੱਗੇ ਖੇਡਣ ਲਈ ਭਾਰਤੀ ਟੀਮ ਮੈਦਾਨ ਵਿਚ ਉਤਰੀ। ਭਾਰਤੀ ਟੀਮ ਨੂੰ ਪੰਜਵੇਂ ਦਿਨ ਦੇ ਪਹਿਲੇ ਸੈਸ਼ਨ ਵਿਚ ਕਪਤਾਨ ਅਜਿੰਕਯ ਰਹਾਣੇ ਦੇ ਰੂਪ ਵਿਚ ਪਹਿਲਾ ਝਟਕਾ ਲੱਗਾ ਜੋ ਸਿਰਫ 4 ਦੌਡ਼ਾਂ ਹੀ ਬਣਾ ਸਕੇ। ਉਸ ਤੋਂ ਬਾਅਦ ਨੰਬਰ 5 ’ਤੇ ਖੇਡਣ ਲਈ ਮੈਦਾਨ ਵਿਚ ਰਿਸ਼ਭ ਪੰਤ ਨੇ ਚੇਤੇਸ਼ਵਰ ਪੁਜਾਰਾ ਨਾਲ ਚੰਗੀ ਸਾਂਝੇਦਾਰੀ ਕੀਤੀ। ਪੰਤ ਨੇ ਪੁਜਾਰਾ ਨਾਲ ਪਹਿਲਾਂ ਆਪਣਾ ਅਰਧਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਹੀ ਇਸ ਮੈਚ ਵਿਚ ਜਾਨ ਪਾਈ।

Posted By: Tejinder Thind