ਜੇਐਨਐਨ, ਨਵੀਂ ਦਿੱਲੀ : ਭਾਰਤ ਅਤੇ ਆਸਟਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਸਿਡਨੀ ਕ੍ਰਿਕਟ ਗ੍ਰਾਉਂਡ ’ਤੇ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਦਾ ਕਪਤਾਨ ਟਿਮ ਪੈਨ ਨੇ ਟੌਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।

ਇਹ ਮੈਚ ਪਹਿਲੇ ਦਿਨ ਸਿਰਫ਼ 55 ਓਵਰਾਂ ਦਾ ਖੇਡ ਖੇਡਿਆ ਗਿਆ। ਪੂਰਾ ਦਿਨ ਬਾਰਸ਼ ਨੇ ਮੈਚ ਵਿਚ ਰੁਕਾਵਟ ਪਾਈ ਰੱਖੀ ਅਤੇ ਭਾਰਤ ਨੂੰ ਸਿਰਫ਼ ਦੋ ਹੀ ਵਿਕਟਾਂ ਮਿਲੀਆਂ। ਪਹਿਲੇ ਦਿਨ ਦਾ ਖੇਡ ਸਮਾਪਤ ਹੋਣ ਤਕ ਆਸਟ੍ਰੇਲੀਆ ਨੇ 55 ਓਵਰਾਂ ਵਿਚ 2 ਵਿਕਟਾਂ ਗਵਾ ਕੇ 166 ਦੌੜਾਂ ਬਣਾ ਲਈਆਂ ਹਨ। ਇਸ ਮੁਕਾਬਲੇ ਵਿਚ ਆਸਟ੍ਰੇਲੀਆ ਦੇ ਕਪਤਾਨ ਟਿਮ ਪੇਨ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪਹਿਲੇ ਹੀ ਦਿਨ ਆਸਟਰੇਲੀਆ ਨੇ ਚੰਗੀ ਬੱਲੇਬਾਜ਼ੀ ਕੀਤੀ। ਪਹਿਲਾ ਵਿਲ ਪੁਕੋਵਸਕੀ ਨੇ ਅਤੇ ਫਿਰ ਮਾਰਨਸ ਲਾਬੁਸ਼ਾਨੇ ਨੇ ਅਰਧ ਸੈਂਕਡ਼ਾ ਜਡ਼ਿਆ। ਹਾਲਾਂਕਿ ਮਾਰਨਸ ਲਾਬੁਸ਼ਾਨੇ 67 ਦੌੜਾਂ ਬਣਾ ਕੇ ਅਤੇ ਸਟੀਵ ਸਮਿਥ 31 ਦੌੜਾਂ ਬਣਾ ਕੇ ਨਾਬਾਦ ਪਰਤੇ ਹਨ। ਮੈਚ ਦੇ ਦੂਜੇ ਦਿਨ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਭਾਰਤੀ ਟੀਮ ਕਰਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ।

ਬਾਰਸ਼ ਕਾਰਨ ਖੇਡ ਰੋਕੇ ਜਾਣ ਤਕ ਆਸਟਰੇਲੀਆ ਦੀ ਟੀਮ ਨੇ 7.1 ਓਵਰ ਵਿਚ 1 ਵਿਕਟ ਦੇ ਨੁਕਸਾਨ ’ਤੇ 21 ਦੌੜਾਂ ਬਣਾਈਆਂ ਸਨ। ਮੈਚ ਦੀ ਸ਼ੁਰੂਆਤ ਨਾ ਹੋਣ ਕਾਰਨ ਲੰਚ ਨੂੰ ਜਲਦੀ ਲੈਣ ਦਾ ਫੈਸਲਾ ਲਿਆ ਗਿਆ। ਲੰਚ ਤੋਂ ਬਾਅਦ ਮੈਚ ਸ਼ੁਰੂ ਨਹੀਂ ਹੋ ਪਾਇਆ ਫਿਲਹਾਲ ਬਾਰਸ਼ ਬੰਦ ਹੈ ਅਤੇ ਇੰਪਾਇਰ ਨੇ ਮੈਦਾਨ ਦਾ ਮੁਆਵਜ਼ਾ ਕਰਨ ਤੋਂ ਬਾਅਦ ਮੈਚ ਦੁਬਾਰਾ ਸ਼ੁਰੂ ਕਰਾਉਣ ਦੇ ਸੰਕੇਤ ਦਿੱਤੇ ਹਨ।

ਆਸਟਰੇਲੀਆ ਦੀ ਪਾਰੀ ਵਾਰਨਰ ਦੀ ਵਾਪਸੀ ਬੇਅਸਰ

ਇਸ ਮੈਚ ਵਿਚ ਆਸਟਰੇਲੀਆ ਵੱਲੋਂ ਨਵੀਂ ਓਪਨਿੰਗ ਜੋੜੀ ਮੈਦਾਨ ’ਚ ਉਤਰੀ। ਵਿਲ ਪੁਕੋਵਸਕੀ ਨੂੰ ਟੈਸਟ ਡੇਬਿਊ ਕਰਨ ਦਾ ਮੌਕਾ ਮਿਲਿਆ ਜੋ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਡੇਵਿਟ ਵਾਰਨਰ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਆਏ। ਮੁਹੰਮਦ ਸਿਰਾਜ ਨੇ ਵਾਰਨਰ ਨੂੰ ਪਾਰੀ ਦੀ ਚੌਥੇ ਓਵਰ ਵਿਚ ਵੀ ਵਾਪਸ ਭੇਜ ਦਿੱਤਾ। 5 ਦੌੜਾਂ ਦੇ ਸਕੋਰ ’ਤੇ ਵਾਰਨਰ ਪੁਜਾਰਾ ਨੂੰ ਆਪਣਾ ਕੈਚ ਦੇ ਬੈਠੇ।

ਇਸ ਮੈਚ ਲਈ ਭਾਰਤ ਅਤੇ ਆਸਟਰੇਲੀਆ ਦੋਵੇਂ ਹੀ ਟੀਮ ਵਿਚ ਦੋ ਬਦਲਾਅ ਕੀਤਾ ਗਿਆ ਹੈ। ਸੱਟ ਦੀ ਵਜ੍ਹਾ ਕਾਰਨ ਪਹਿਲੇ ਦੋ ਟੈਸਟ ਵਿਚ ਨਹੀਂ ਖੇਡਣ ਵਾਲੇ ਰੋਹਿਤ ਸ਼ਰਮਾ ਦੀ ਟੀਮ ਵਿਚ ਵਾਪਸੀ ਹੋਈ ਹੈ ਜਦਕਿ ਖਰਾਬ ਪ੍ਰਦਰਸ਼ਨ ਕਰਨ ਵਾਲੇ ਮਯੰਕ ਅਗਰਵਾਲ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।

Posted By: Tejinder Thind