India vs Australia 3rd ODI Live Cricket Score: ਆਸਟ੍ਰੇਲੀਆ ਖਿਲਾਫ਼ ਤੀਜੇ ਵਨਡੇ ਵਿਚ ਕਪਤਾਨ ਵਿਰਾਟ ਕੋਹਲੀ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। 26 ਰਨ ਦੇ ਸਕੋਰ ’ਤੇ ਟੀਮ ਇੰਡੀਆ ਨੂੰ ਝਟਕਾ ਲੱਗਾ ਜਦੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ16 ਰਨ ਦੇ ਨਿੱਜੀ ਸਕੋਰ ’ਤੇ ਆਊਟ ਹੋ ਗਿਆ। ਨਿਰਧਾਰਤ 50 ਓਵਰ ਵਿਰਾਟ ਕੋਹਲੀ, ਹਾਰਦਿਕ ਪਾਂਡਿਆ ਅਤੇ ਰਵਿੰਦਰ ਜਡੇਜਾ ਦੇ ਅਰਧਸੈਂਕੜੇ ਦੇ ਦਮ ’ਤੇ 5 ਵਿਕਟਾਂ ਦੇ ਨੁਕਸਾਨ ’ਤੇ 302 ਦੌੜਾਂ ਬਣਾਈਆਂ। ਇਸ ਤਰ੍ਹਾਂ ਆਸਟਰੇਲੀਆ ਸਾਹਮਣੇ ਜਿੱਤ ਲਈ 303 ਦੌੜਾਂ ਬਣਾਈਆਂ ਹਨ।

ਆਸਟਰੇਲੀਆ ਦੀ ਟੀਮ ਨੇ 50 ਓਵਰਾਂ ਵਿਚ 289 ਦੌੜਾਂ ਬਣਾਈਆਂ ਅਤੇ ਉਸ ਨੂੰ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿਚ ਇਹ ਭਾਰਤੀ ਟੀਮ ਦੀ ਪਹਿਲੀ ਜਿੱਤ ਰਹੀ ਹਾਲਾਂਕਿ ਮੇਜ਼ਬਾਨ ਟੀਮ ਨੇ ਪਹਿਲੇ ਦੋ ਮੁਕਾਬਲੇ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰ ਲਈ ਸੀ। ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਵਿਚ ਆਸਟਰੇਲੀਆ ਨੂੰ 2- 1 ਨਾਲ ਜਿੱਤ ਮਿਲੀ ਹੈ।

ਇਸ ਦੇ ਜਵਾਬ ਵਿਚ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ ਨੇ ਖਬਰ ਲਿਖੇ ਜਾਣ ਤਕ 22 ਓਵਰ ਵਿਚ 2 ਵਿਕਟ ਦੇ ਨੁਕਸਾਨ ’ਤੇ 122 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਆਰੋਨ ਫਿੰਚ ਅਤੇ ਮੌਸੇਸ ਹੈਨਰਿਕਸ ਬੱਲੇਬਾਜ਼ੀ ਕਰ ਰਹੇ ਹਨ।

ਕੈਨਬਰਾ ਵਿਚ ਖੇਡੇ ਜਾ ਰਹੇ ਇਸ ਮੈਚ ਵਿਚ ਦੋਵੇਂ ਟੀਮਾਂ ਦੀ ਇਕ ਤੋਂ ਇਕ ਖਿਡਾਰੀ ਪਹਿਲਾ ਵਨਡੇ ਖੇਡ ਰਿਹਾ ਹੈ। ਟੀਮ ਇੰਡੀਆ ਇਸ ਤਰ੍ਹਾਂ ਹੈ, ਸ਼ਿਖਰ ਧਵਨ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼ੇਅਸ ਅਇਅਰ, ਕੇਐਲ ਰਾਹੁਲ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਟੀ ਨਟਰਾਜ। ਉਥੇ ਕੰਗਾਰੂ ਟੀਮ ਵਿਚ ਸ਼ਾਮਲ ਹੈ, ਏਰੋਨ ਫਿੰਚ, ਮਾਰਨਸ ਲਾਬੁਸਚਗਨੇ, ਸਟੀਵਨ ਸਮਿਥ, ਗਲੇਨ ਮੈਕਸਵੇਲ, ਮੋਇਸੇਸ ਹੇਨਰਿਕਸ, ਅਲੈਕਸ ਕੇਰੀ, ਕੈਮਰਨ ਗ੍ਰੀਨ, ਏਸ਼ਟਨ ਅਗਰ, ਸੀਨ ਐਬਾਟ, ਏਡਮ ਜਾਟਾ, ਜੋਸ਼ ਹੇਜ਼ਲਵੁਡ।

Posted By: Tejinder Thind