ਦੁਸ਼ਾਂਬੇ : ਫੀਫਾ ਵਿਸ਼ਵ ਕੱਪ ਕੁਆਲੀਫਾਇਰ ਵਿਚ ਜਦ ਭਾਰਤੀ ਟੀਮ ਵੀਰਵਾਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਉਤਰੇਗੀ ਤਾਂ ਉਸ ਦੀ ਨਜ਼ਰ ਇਸ ਮੁਹਿੰਮ 'ਚ ਆਪਣੀ ਪਹਿਲੀ ਜਿੱਤ ਦਰਜ ਕਰਨ 'ਤੇ ਹੋਵੇਗੀ। ਵਿਸ਼ਵ ਰੈਂਕਿੰਗ ਵਿਚ 106ਵੇਂ ਸਥਾਨ 'ਤੇ ਕਾਬਜ ਭਾਰਤੀ ਟੀਮ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਕਮੀ ਦਿਖੀ ਹੈ। ਇਸ ਕਾਰਨ ਹੁਣ ਭਾਰਤ ਦੀ ਕੋਸ਼ਿਸ਼ 149ਵੇਂ ਨੰਬਰ ਦੀ ਅਫ਼ਗਾਨਿਸਤਾਨ ਦੀ ਟੀਮ ਖ਼ਿਲਾਫ਼ ਹਰ ਹਾਲ ਵਿਚ ਜਿੱਤ ਦਰਜ ਕਰਨ 'ਤੇ ਹੋਵੇਗੀ।