ਆਕਲੈਂਡ (ਪੀਟੀਆਈ) : ਸੀਨੀਅਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਬੁੱਧਵਾਰ ਨੂੰ ਉਮੀਦ ਜ਼ਾਹਰ ਕੀਤੀ ਕਿ ਭਾਰਤੀ ਟੀਮ ਅੰਡਰ-19 ਵਿਸ਼ਵ ਕੱਪ ਜਿੱਤੇਗੀ। ਪਿਛਲੀ ਵਾਰ ਦੇ ਜੇਤੂ ਭਾਰਤ ਨੇ ਸ੍ਰੀਲੰਕਾ ਤੇ ਜਾਪਾਨ ਨੂੰ ਹਰਾ ਕੇ ਸੁਪਰ ਲੀਗ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਰੋਹਿਤ ਨੇ ਟਵੀਟ ਕੀਤਾ ਕਿ ਭਾਰਤ ਦੀ ਅੰਡਰ-19 ਟੀਮ ਨੂੰ ਸ਼ੁੱਭ-ਕਾਮਨਾਵਾਂ। ਉਨ੍ਹਾਂ ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ ਤੇ ਉਹ ਖ਼ਿਤਾਬ ਬਰਕਰਾਰ ਰੱਖ ਸਕਦੇ ਹਨ। ਪ੍ਰਿਅਮ ਗਰਗ ਦੀ ਕਪਤਾਨੀ ਵਿਚ ਭਾਰਤ ਨੇ ਜਾਪਾਨ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਹੁਣ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਭਾਰਤ ਨੇ 2018 ਵਿਚ ਪ੍ਰਿ ਥਵੀ ਸ਼ਾਅ ਦੀ ਕਪਤਾਨੀ ਵਿਚ ਅੰਡਰ-19 ਵਿਸ਼ਵ ਕੱਪ ਜਿੱਤਿਆ ਸੀ।