ਦੁਬਈ (ਪੀਟੀਆਈ) : ਭਾਰਤ ਨੇ ਸੋਮਵਾਰ ਨੂੰ ਸਾਲਾਨਾ ਅਪਡੇਟ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਟੀਮ-20 ਟੀਮ ਰੈਂਕਿੰਗ 'ਚ ਆਪਣਾ ਦੂਸਰਾ ਸਥਾਨ ਬਰਕਰਾਰ ਰੱਖਿਆ ਪਰ ਵਨਡੇ ਰੈਂਕਿੰਗ 'ਚ ਇਕ ਸਥਾਨ ਦੇ ਨੁਕਸਾਨ ਨਾਲ ਤੀਸਰੇ ਨੰਬਰ 'ਤੇ ਖਿਸਕ ਗਿਆ। ਟੀ-20 ਟੀਮ ਰੈਂਕਿੰਗ 'ਚ ਇੰਗਲੈਂਡ (22 ਅੰਕ) ਚੋਟੀ 'ਤੇ ਹੈ ਜਦੋਂ ਕਿ ਭਾਰਤ ਉਸ ਤੋਂ ਪੰਜ ਰੇਟਿੰਗ ਅੰਕ ਪਿੱਛੇ ਹੈ। ਨਿਊਜ਼ੀਲੈਂਡ ਨੂੰ ਟੀ-20 'ਚ ਸਾਲਾਨਾ ਅਪਡੇਟ ਦਾ ਫਾਇਦਾ ਹੋਇਆ ਤੇ ਟੀਮ ਪੰਜਵੇਂ ਤੋਂ ਤੀਸਰੇ ਨੰਬਰ 'ਤੇ ਪਹੁੰਚ ਗਈ। ਟੀਮ ਨੇ ਇਸ ਦੌਰਾਨ ਵੈਸਟਇੰਡੀਜ਼, ਪਾਕਿਸਤਾਨ, ਆਸਟ੍ਰੇਲਈਆ ਅਤੇ ਬੰਗਲਾਦੇਸ਼ ਨੂੰ ਹਰਾਇਆ। ਆਸਟ੍ਰੇਲੀਆ ਦੀ ਟੀਮ ਤੀਸਰੇ ਨੰਬਰ ਤੋਂ ਪੰਜਵੇਂ ਨੰਬਰ 'ਤੇ ਖਿਸਕ ਗਈ ਹੈ। ਸ੍ਰੀਲੰਕਾ ਤੇ ਬੰਗਲਾਦੇਸ਼ ਇਕ ਸਥਾਨ ਦੇ ਫਾਇਦੇ ਨਾਲ ਕ੍ਰਮਵਾਰ ਅੱਠਵੇਂ ਅਤੇ ਨੌਵੇਂ ਨੰਬਰ 'ਤੇ ਹਨ। ਵੈਸਟਇੰਡੀਜ਼ ਦੀ ਟੀਮ ਨੂੰ ਦੋ ਸਥਾਨਾਂ ਦੇ ਨੁਕਸਾਨ ਨਾਲ 10 ਨੰਬਰ 'ਤੇ ਹੈ।

ਆਈਸੀਸੀ ਮੁਤਾਬਕ ਇਸ ਅਪਡੇਟ 'ਚ 2017-18 ਦੇ ਨਤੀਜਿਆਂ ਨੂੰ ਹਟਾ ਦਿੱਤਾ ਗਿਆ ਹੈ ਤੇ 2019-20 'ਚ ਖੇਡੇ ਗਏ ਮੈਚਾਂ ਦੀ ਅਹਿਮੀਅਤ ਨੂੰ ਅੱਧਾ ਕਰ ਦਿੱਤਾ ਗਿਆ ਹੈ। ਵਨਡੇ ਟੀਮ ਰੈਂਕਿੰਗ ਦੇ ਅਪਡੇਟ 'ਚ ਆਸਟ੍ਰੇਲੀਆ ਹੁਣ ਚੋਟੀ 'ਤੇ ਪੁੱਜੇ ਨਿਊਜ਼ੀਲੈਂਡ ਤੋਂ ਬਾਅਦ ਭਾਰਤ ਇਕ ਇਕ ਸਥਾਨ ਦੇ ਨੁਕਸਾਨ ਨਾਲ ਤੀਸਰੇ ਨੰਬਰ 'ਤੇ ਹੈ। ਨਿਊਜ਼ੀਲੈਂਡ ਨੇ ਇਕ ਨੰਬਰ ਤੋਂ ਸਾਬਕਾ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ ਹਟਾਇਆ ਹੈ। ਨਿਊਜ਼ੀਲੈਂਡ ਨੂੰ ਦੋ ਸਥਾਨਾਂ ਦਾ ਫਾਇਦਾ ਹੋਇਆ ਹੈ ਅਤੇ ਉਸ ਦੇ ਕੁੱਲ 121 ਅੰਕ ਹਨ। ਆਸਟ੍ਰੇਲੀਆ ਦੇ 118 ਅੰਗ ਹਨ। ਭਾਰਤ ਅਤੇ ਇੰਗਲੈਂਡ ਦੋਵਾਂ ਦੇ 115 ਅੰਕ ਹਨ ਪਰ ਦਸ਼ਮਲਵ ਅੰਕਾਂ 'ਚ ਬਿਹਤਰ ਸਥਿਤੀ ਕਾਰਨ ਭਾਰਤ ਤੀਸਰੇ ਨੰਬਰ 'ਤੇ ਹੈ।

ਨਵੇਂ ਅਪਡੇਟ 'ਚ ਮਈ 2020 ਤੋਂ ਬਾਅਦ ਖੇਡੇ ਗਏ ਸਾਰੇ ਮੈਚਾਂ ਨੂੰ 100 ਫ਼ੀਸਦੀ ਰੱਖਿਆ ਗਿਆ ਹੈ ਜਦੋਂ ਕਿ ਪਿਛਲੇ ਦੋ ਸਾਲ ਦੇ ਮੈਚਾਂ ਦੇ ਅੰਕਾਂ ਨੂੰ 50 ਫ਼ੀਸਦੀ ਕੀਤਾ ਗਿਆ ਹੈ। ਆਸਟ੍ਰੇਲੀਆ ਦੋ ਸਥਾਨ ਦੇ ਫਾਇਦੇ ਨਾਲ ਦੂਸਰੇ ਸਥਾਨ 'ਤੇ ਪੁੱਜਾ, ਜਦੋਂਕਿ ਭਾਰਤ ਨੂੰ ਇਕ ਸਥਾਨ ਦਾ ਨੁਕਸਾਨ ਹੋਇਆ। ਵੈਸਟਇੰਡੀਜ਼ ਸ੍ਰੀਲੰਕਾ ਨੰੂ ਪਿੱਛੇ ਛੱਡ ਕੇ ਨੌਵੇਂ ਸਥਾਨ 'ਤੇ ਪੁੱਜ ਗਿਆ ਹੈ।