ਦੁਬਈ : ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਕਿਹਾ ਹੈ ਕਿ ਭਾਰਤ ਖ਼ਿਤਾਬ ਦੇ ਦਾਅਵੇਦਾਰਾਂ ਵਿਚ ਸ਼ਾਮਲ ਹੈ। ਮੈਂ ਉਨ੍ਹਾਂ ਨੂੰ ਮੁੱਖ ਦਾਅਵੇਦਾਰ ਨਹੀਂ ਮੰਨਾਂਗਾ ਕਿਉਂਕਿ ਇਹ ਫਾਰਮੈਟ ਹੀ ਅਜਿਹਾ ਹੈ। ਇਸ ਫਾਰਮੈਟ ਵਿਚ ਕਿਸੇ ਇਕ ਖਿਡਾਰੀ ਦੀ 70 ਜਾਂ 80 ਦੌੜਾਂ ਦੀ ਪਾਰੀ ਜਾਂ ਸਿਰਫ਼ ਤਿੰਨ ਗੇਂਦਾਂ ਵਿਚ ਮੈਚ ਦਾ ਰੁਖ਼ ਪਲਟ ਸਕਦਾ ਹੈ। ਇਸ ਲਈ ਕੋਈ ਵੀ ਨਾਕਆਊਟ ਮੈਚ ਵਿਚ ਭਾਰਤ ਨੂੰ ਪਰੇਸ਼ਾਨ ਕਰ ਸਕਦਾ ਹੈ। ਭਾਰਤ ਦਾ ਆਈਸੀਸੀ ਟੂਰਨਾਮੈਂਟਾਂ 'ਚ ਪਿਛਲੇ ਕੁਝ ਸਾਲਾਂ ਤੋਂ ਰਿਕਾਰਡ ਚੰਗਾ ਨਹੀਂ ਹੈ ਤੇ ਇਹ ਕੁਝ ਅਜਿਹਾ ਹੈ ਜਿਸ ਨਾਲ ਉਨ੍ਹਾਂ ਨੂੰ ਨਜਿੱਠਣਾ ਪਵੇਗਾ।

ਕੋਹਲੀ ਕੋਲ ਬਾਬਰ ਤੋਂ ਵੱਧ ਤਜਰਬਾ : ਯੂਨਸ

ਦੁਬਈ : ਪਾਕਿਸਤਾਨ ਦੇ ਸਾਬਕਾ ਕਪਤਾਨ ਯੂਨਸ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਚੰਗੀ ਲੈਅ ਵਿਚ ਹਨ ਜੋ ਭਾਰਤ ਖ਼ਿਲਾਫ਼ ਜ਼ਬਰਦਸਤ ਗੇਂਦਬਾਜ਼ੀ ਕਰ ਸਕਦੇ ਹਨ। ਜਿੱਥੇ ਤਕ ਤਜਰਬੇ ਦੀ ਗੱਲ ਹੈ ਤਾਂ ਕੋਹਲੀ ਨੇ ਖ਼ੁਦ ਨੂੰ ਇਕ ਚੋਟੀ ਦੇ ਕ੍ਰਿਕਟਰ ਤੇ ਇਕ ਕਪਤਾਨ ਦੇ ਰੂਪ ਵਿਚ ਸਾਬਤ ਕੀਤਾ ਹੈ ਜਦਕਿ ਬਾਬਰ ਆਜ਼ਮ ਅਜੇ ਵੀ ਆਪਣੇ ਅੰਤਰਰਾਸ਼ਟਰੀ ਕਰੀਅਰ ਨੂੰ ਅੱਗੇ ਵਧਾਉਣ ਵਿਚ ਲੱਗੇ ਹੋਏ ਹਨ ਇਸ ਲਈ ਦੋਵਾਂ ਵਿਚ ਤੁਲਨਾ ਕਰਨਾ ਠੀਕ ਨਹੀਂ ਹੋਵੇਗਾ।

Posted By: Jatinder Singh