ਨਵੀਂ ਦਿੱਲੀ, ਜੇਐਨਐਨ : ਇੰਟਰਨੈਸ਼ਨਲ ਕ੍ਰਿਕਟ ਕੌਂਸਲਿੰਗ ਨੇ ਵੀਰਵਾਰ ਨੂੰ ਟੈਸਟ ਟੀਮਾਂ ਦੀ ਤਾਜ਼ਾ ਰੈਕਿੰਗ ਜਾਰੀ ਕੀਤੀ ਹੈ। ਇਸ ਸੂਚੀ 'ਚ ਭਾਰਤੀ ਟੀਮ ਟਾਪ 'ਤੇ ਕਾਇਮ ਹੈ ਜਦਕਿ ਨਿਊਜ਼ੀਲੈਂਡ ਨੂੰ ਦੂਜਾ ਸਥਾਨ ਹਾਸਲ ਹੋਇਆ ਹੈ। ਆਸਟ੍ਰੇਲੀਆ ਦੀ ਟੀਮ ਇਕ ਸਥਾਨ ਹੇਠਾਂ ਖਿਸਕ ਗਈ ਹੈ। ਵੈਸਟਇੰਡੀਜ਼ ਨੂੰ ਦੋ ਸਥਾਨ ਦਾ ਫਾਇਦਾ ਹੋਇਆ ਹੈ। ਪਾਕਿਸਤਾਨ ਦੀ ਸਥਿਤੀ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

ਆਈਸੀਸੀ ਨੇ ਟੈਸਟ ਟੀਮਾਂ ਦੀ ਤਾਜ਼ਾ ਰੈਕਿੰਗ ਵੀਰਵਾਰ ਨੂੰ ਜਾਰੀ ਕੀਤੀ ਜਿਸ 'ਚ ਪਹਿਲੇ ਦੋ ਸਥਾਨਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਜਦਕਿ ਤੀਜੇ, ਚੌਥੇ, ਛੇਵੇਂ, ਸੱਤਵੇਂ ਅਤੇ ਅੱਠਵੇਂ ਸਥਾਨ 'ਚ ਬਦਲਾਅ ਦੇਖਣ ਨੂੰ ਮਿਲਿਆ ਹੈ। ਭਾਰਤ 121 ਅੰਕ ਲੈ ਕੇ ਸਭ ਤੋਂ ਉਪਰ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ। ਇਸ ਤੋਂ ਬਾਅਦ ਭਾਰਤ ਦੇ ਇਕ ਅੰਕ ਘੱਟ 120 ਅੰਕਾਂ ਨਾਲ ਨਿਊਜ਼ੀਲੈਂਡ ਦੂਜੇ ਨੰਬਰ 'ਤੇ ਹੈ। ਤੀਜੇ ਸਥਾਨ 'ਤੇ ਬਦਲਾਅ ਦੇਖਣ ਨੂੰ ਮਿਲਿਆ ਹੈ। ਆਸਟ੍ਰੇਲੀਆ ਦੀ ਟੀਮ ਨੂੰ ਪਿੱਛੇ ਕਰਦੇ ਹੋਏ ਇੰਗਲੈਂਡ ਨੇ ਇਹ ਜਗ੍ਹਾ ਹਾਸਲ ਕੀਤੀ ਹੈ। ਆਸਟ੍ਰੇਲੀਆ ਚੌਥੇ ਨੰਬਰ 'ਤੇ ਖਿਸਕ ਗਿਆ ਹੈ।

ਹਾਲ ਹੀ 'ਚ ਜ਼ਿੰਬਾਬਵੇ ਖ਼ਿਲਾਫ਼ 2-0 ਦੀ ਟੈਸਟ ਸੀਰੀਜ਼ ਜਿੱਤਣ ਵਾਲਾ ਪਾਕਿਸਤਾਨ ਪੰਜਵੇਂ ਸਥਾਨ 'ਤੇ ਹੈ। ਇਸ ਦੇ ਸਥਾਨ ਦੀ ਕੋਈ ਤਬਦੀਲੀ ਨਹੀਂ ਹੋਈ ਹੈ। ਵੈਸਟਇੰਡੀਜ਼ ਨੇ ਛੇਵੇਂ ਨੰਬਰ 'ਤੇ ਕਬਜ਼ਾ ਕੀਤਾ ਹੈ। ਦੋ ਸਥਾਨ ਦੇ ਸੁਧਾਰ ਨਾਲ ਟੀਮ ਇੱਥੇ ਪਹੁੰਚੀ ਹੈ। ਦੱਖਣੀ ਅਫਰੀਕਾ ਸੱਤਵੇਂ ਸਥਾਨ 'ਤੇ ਹੈ, ਜੋ ਪਹਿਲਾਂ ਛੇਵੇਂ ਸਥਾਨ 'ਤੇ ਸੀ। ਸ਼੍ਰੀਲੰਕਾ ਸੱਤਵੇਂ ਨੰਬਰ ਤੋਂ ਹੇਠਾਂ ਖਿਸਕ ਕੇ ਅੱਠਵੇਂ ਨੰਬਰ 'ਤੇ ਆ ਗਿਆ ਹੈ। ਬੰਗਲਾਦੇਸ਼ 9ਵੇਂ ਸਥਾਨ 'ਤੇ ਹੈ ਜਦ ਕਿ ਜ਼ਿੰਬਾਬਵੇ ਆਖਰੀ 10ਵੇਂ ਸਥਾਨ 'ਤੇ ਹੈ।

Posted By: Ravneet Kaur