ਸਿਡਨੀ, ਏਐਨਆਈ : Ind vs Eng : ਬੇਸ਼ੱਕ ਹੀ ਇੰਗਲੈਂਡ ਚੌਥੇ ਤੇ ਆਖਰੀ ਟੈਸਟ 'ਚ ਭਾਰਤ ਨੂੰ ਹਰਾ ਦੇਵੇ ਪਰ ਆਸਟ੍ਰੇਲੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕਦਾ ਹੈ। ਮੌਜੂਦਾ ਸਮੇਂ 'ਚ ਅੰਕਡ਼ੇ ਇਹ ਕਹਿੰਦੇ ਹਨ ਕਿ ਜੇਕਰ ਇੰਗਲੈਂਡ ਦੀ ਟੀਮ ਭਾਰਤ ਖ਼ਿਲਾਫ਼ ਆਖਰੀ ਟੈਸਟ ਮੈਚ 'ਚ ਜਿੱਤ ਜਾਂਦੀ ਹੈ ਤਾਂ ਆਸਟ੍ਰੇਲੀਆ ਦੀ ਟੀਮ ਨੂੰ ਡਬਲਿਊਟੀਸੀ ਫਾਈਨਲ ਲਈ ਕੁਆਲੀਫਾਈ ਕਰ ਜਾਵੇਗੀ ਪਰ ਇੰਟਰਨੈਸ਼ਨਲ ਕ੍ਰਿਕਟ ਕੌਂਸਲਿੰਗ ਅਜਿਹਾ ਨਹੀਂ ਹੋਣ ਦੇਵੇਗੀ।

ਜ਼ਿਕਰਯੋਗ ਹੈ ਕਿ ਆਈਸੀਸੀ ਹੁਣ ਕ੍ਰਿਕਟ ਆਸਟ੍ਰੇਲੀਆ ਖ਼ਿਲਾਫ਼ ਕ੍ਰਿਕਟ ਸਾਊਥ ਅਫਰੀਕਾ ਦੀ ਰਸਮੀ ਸ਼ਿਕਾਇਤ ਨੂੰ ਅੱਗੇ ਲਿਆਉਣ ਚਾਹੁੰਦੀ ਹੈ ਜਿਸ 'ਚ WTC ਦੇ ਫਾਈਨਲ ਲਈ ਬਾਅਦ 'ਚ ਯੋਗ ਹੋਣਾ ਚਾਹੀਦਾ ਕਿਉਂਕਿ ਭਾਰਤ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ 1-2 ਨਾਲ ਹਾਰਨ ਵਾਲੀ ਆਸਟ੍ਰੇਲੀਆਈ ਟੀਮ ਨੂੰ ਸਾਊਥ ਅਫਰੀਕਾ ਦਾ ਦੌਰਾ ਕਰਨਾ ਸੀ ਜਿੱਥੇ 3 ਮੈਚਾਂ ਦੀ ਟੈਸਟ ਸੀਰੀਜ਼ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਖੇਡੀ ਜਾਣੀ ਸੀ ਪਰ ਕ੍ਰਿਕਟ ਆਸਟ੍ਰੇਲੀਆ ਕੋਰੋਨਾ ਵਾਇਰਸ ਮਹਾਮਾਰੀ ਦਾ ਹਵਾਲਾ ਦੇ ਕੇ ਸੀਰੀਜ਼ ਨੂੰ ਮੁਲਤਵੀਂ ਕਰ ਦਿੱਤਾ ਸੀ।

ਸਿਡਨੀ ਮਾਰਨਿੰਗ ਰੇਹਾਲਡ ਦੀ ਰਿਪੋਰਟ ਮੁਤਾਬਕ ਹੁਣ ਸਾਹਮਣੇ ਆਇਆ ਹੈ ਕਿ ਜੇਕਰ ਇੰਗਲੈਂਡ ਦੀ ਟੀਮ ਭਾਰਤ ਖ਼ਿਲਾਫ਼ ਜਿੱਤ ਹਾਸਲ ਕਰਦੀ ਹੈ ਤਾਂ ਫਿਰ ਆਸਟ੍ਰੇਲੀਆ ਨਹੀਂ ਬਲਕਿ ਸਾਊਥ ਅਫ਼ਰੀਕਾ ਦੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰੇਗੀ, ਕਿਉਂਕਿ ਆਸਟ੍ਰੇਲੀਆ ਦੇ WTC ਦੇ ਅੰਕ ਕੱਟੇ ਜਾਣਗੇ।

Posted By: Ravneet Kaur