ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਟੀਮ ਪਿਛਲੀਆਂ 10 ਟੀ-20 ਲੜੀਆਂ ਵਿਚ ਅਜੇਤੂ ਹੈ ਤੇ ਨਿਊਜ਼ੀਲੈਂਡ ਖ਼ਿਲਾਫ਼ ਇਹ ਟੀ-20 ਲੜੀ ਜਿੱਤ ਲੈਂਦੀ ਹੈ ਤਾਂ ਉਹ ਲਗਾਤਾਰ 11 ਟੀ-20 ਲੜੀਆਂ ਵਿਚ ਅਜੇਤੂ ਰਹਿਣ ਦੇ ਵਿਸ਼ਵ ਰਿਕਾਰਡ ਵਿਚ ਪਾਕਿਸਤਾਨ ਦੇ ਬਰਾਬਰ ਆ ਜਾਵੇਗੀ। ਪਾਕਿਸਤਾਨ ਦੀ ਇਸ ਅਜੇਤੂ ਮੁਹਿੰਮ ਨੂੰ ਦੱਖਣੀ ਅਫਰੀਕਾ ਨੇ ਰੋਕਿਆ ਸੀ। ਦੱਖਣੀ ਅਫਰੀਕਾ ਨੇ ਇਸੇ ਮਹੀਨੇ ਪਾਕਿਸਤਾਨ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ 2-1 ਨਾਲ ਆਪਣੇ ਨਾਂ ਕੀਤੀ ਸੀ। ਟੀ-20 ਵਿਸ਼ਵ ਕੱਪ ਤੋਂ ਬਾਅਦ ਤੋਂ ਇਹ ਪਾਕਿਸਤਾਨ ਦੀ ਪਹਿਲੀ ਵਾਰ ਟੀ-20 ਲੜੀ ਵਿਚ ਹਾਰ ਸੀ। ਪਾਕਿਸਤਾਨ ਦੀ ਅਜੇਤੂ ਮੁਹਿੰਮ 2016 ਵਿਚ ਇੰਗਲੈਂਡ ਖ਼ਿਲਾਫ਼ ਸ਼ੁਰੂ ਹੋਈ ਸੀ ਜੋ ਪਿਛਲੇ ਸਾਲ ਨਵੰਬਰ ਤਕ ਨਿਊਜ਼ੀਲੈਂਡ ਖ਼ਿਲਾਫ਼ ਤਕ ਜਾਰੀ ਰਹੀ। ਭਾਰਤ ਅਜੇ 10 ਟੀ-20 ਲੜੀਆਂ ਵਿਚ ਅਜੇਤੂ ਹੈ ਜਿਸ ਵਿਚ ਉਸ ਨੂੰ ਅੱਠ ਵਿਚ ਜਿੱਤ ਹਾਸਲ ਹੋਈ ਅਤੇ ਦੋ ਸੀਰੀਜ਼ਾਂ ਡਰਾਅ ਰਹੀਆਂ। ਭਾਰਤ ਦਾ ਇਹ ਸਫ਼ਰ 2017 ਵਿਚ ਸ੍ਰੀਲੰਕਾ ਖ਼ਿਲਾਫ਼ ਸ਼ੁਰੂ ਹੋਇਆ ਸੀ ਜੋ ਅਜੇ ਤਕ ਜਾਰੀ ਹੈ।

ਭਾਰਤ ਦੀ ਟੀ-20 'ਚ ਅਜੇਤੂ ਮੁਹਿੰਮ :

ਸਾਲ, ਬਨਾਮ, ਫ਼ਰਕ, ਮੈਚ, ਨਤੀਜਾ

2017, ਸ੍ਰੀਲੰਕਾ, 1-0, 01, ਜਿੱਤ

2017/18, ਆਸਟ੍ੇਲੀਆ, 1-1, 03, ਡਰਾਅ

2017/18, ਨਿਊਜ਼ੀਲੈਂਡ, 2-1, 03, ਜਿੱਤ

2017/18, ਸ੍ਰੀਲੰਕਾ, 3-0, 03, ਜਿੱਤ

2017/18, ਦੱਖਣੀ ਅਫਰੀਕਾ, 2-1, 03, ਜਿੱਤ

2017/18, ਨਿਦਹਾਸ ਟਰਾਫੀ, ਜਿੱਤ

2018, ਆਇਰਲੈਂਡ, 2-0, 02, ਜਿੱਤ

2018, ਇੰਗਲੈਂਡ, 2-1, 03, ਜਿੱਤ

2018/19, ਵੈਸਟਇੰਡੀਜ਼, 3-0, 03, ਜਿੱਤ

2018/19, ਆਸਟ੍ੇਲੀਆ, 1-1, 03, ਡਰਾਅ