ਕੋਲਕਾਤਾ, ਆਈਏਐੱਨਐੱਸ : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੰਬੇ ਬਰੇਕ ਤੋਂ ਬਾਅਦ ਭਾਰਤ 'ਚ ਕ੍ਰਿਕਟ ਮੈਚ ਹੋਣ ਵਾਲਾ ਹੈ। ਬੰਗਾਲ ਕ੍ਰਿਕਟ ਸੰਘ (ਸੀਏਬੀ) ਦੁਆਰਾ ਕਰਵਾਏ 6 ਟੀਮਾਂ ਦੀ ਬੰਗਾਲ ਟੀ20 ਚੈਲੇਂਜ ਟੂਰਨਾਮੈਂਟ ਅੱਜ ਤੋਂ ਖੇਡਿਆਂ ਜਾਵੇਗਾ। ਅਜਿਹੇ 'ਚ ਅੱਜ ਅੱਠ ਮਹੀਨੇ ਬਾਅਦ Eden Gardens ਦੇ ਮੈਦਾਨ 'ਚ ਕ੍ਰਿਕਟ ਹੋਵੇਗਾ। ਪਹਿਲਾ ਮੈਚ ਮੋਹਨ ਬਾਗਾਨ ਤੇ ਕੋਲਕਾਤਾ Customs club 'ਚ ਹੋਵੇਗਾ। ਪੂਰਾ ਟੂਰਨਾਮੈਂਟ ਬਾਓ ਬਬਲ ਮਾਹੌਲ 'ਚ ਖੇਡਿਆ ਜਾਵੇਗਾ। ਇਸ ਦੌਰਾਨ 13 ਦਿਨ 'ਚ 30 ਮੈਚ ਹੋਣਗੇ।


ਇਸ ਮੈਦਾਨ 'ਤੇ ਪਿਛਲਾ ਮੈਚ ਰਣਜੀ ਟਰਾਫੀ ਦਾ ਸੈਮੀਫਾਈਨਲ ਖੇਡਿਆ ਗਿਆ ਸੀ। ਬੰਗਾਲ ਤੇ ਕਰਨਾਟਕ 'ਚ ਇਹ ਮੁਕਾਬਲਾ 29 ਫਰਵਰੀ ਤੋਂ ਤਿੰਨ ਮਾਰਚ ਤਕ ਖੇਡਿਆ ਗਿਆ ਸੀ। ਇਸ ਤੋਂ ਬਾਅਦ ਕੋਰੋਨਾ ਦੇ ਕਾਰਨ ਲਾਕਡਾਊਨ ਲਾਗੂ ਹੋ ਗਿਆ ਸੀ। ਬੰਗਾਲ ਨੂੰ ਇਸ ਮੈਚ 'ਚ 174 ਦੌੜਾਂ ਤੋਂ ਜਿੱਤ ਪ੍ਰਾਪਤ ਹੋਈ ਸੀ। ਹਾਲਾਂਕਿ ਟੀਮ ਫਾਈਨਲ 'ਚ ਸੌਰਾਸ਼ਟਰ ਤੋਂ ਹਾਰ ਗਈ ਸੀ।


Cricket Association of Bengal (ਸੀਏਬੀ) ਦੇ Chairman Abhishek Dalmia ਨੇ ਕਿਹਾ ਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾ ਸਾਰੇ ਲੋਕਾਂ ਦਾ ਕੋਰੋਨਾ ਟੈਸਟ ਹੋਇਆ। ਇਸ ਦੌਰਾਨ 6 ਲੋਕ ਪਾਜ਼ੇਟਿਵ ਨਿਕਲੇ। ਇਸ ਤੋਂ ਇਲਵਾ ਬਾਕੀ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਤੇ ਉਹ 2io bubble 'ਚ ਹਨ। ਇਹ ਟੂਰਨਾਮੈਂਟ ਨੌਜਵਾਨਾਂ ਵੱਲੋਂ ਆਪਣੀ ਪ੍ਰਤੀਭਾ ਦਿਖਾਉਣ ਦਾ ਇਕ ਮੌਕਾ ਹੈ।

Posted By: Rajnish Kaur