ਮੁੰਬਈ : ਭਾਰਤੀ ਕ੍ਰਿਕਟ ਟੀਮ ਨੇ ਵੀਰਵਾਰ ਨੂੰ ਪਹਿਲਾਂ ਟੈਸਟ ਮੈਚ ਵੈਸਟਇੰਡੀਜ਼ ਦਾ ਸਾਹਮਣਾ ਕਰਨਾ ਹੈ। ਇਸ ਮੈਚ 'ਚ ਪਹਿਲਾਂ ਭਾਰਤੀ ਖਿਡਾਰੀਆਂ ਨੇ ਸਮੁੰਦਰ ਤੱਟ 'ਤੇ ਦੱਬ ਦੇ ਮਜ਼ਾ ਕੀਤਾ। ਇਸ ਵਾਰ ਖ਼ਾਸ ਗੱਲ ਇਹ ਰਹੀ ਕਿ ਕਪਤਾਨ ਵਿਰਾਟ ਕੋਹਲੀ ਨਾਲ ਰੋਹਿਤ ਸ਼ਰਮਾ ਵੀ ਮੌਜੂਦ ਸਨ।

ਵਿਰਾਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਟੀਮ ਦੇ ਸਾਥੀਆਂ ਨਾਲ ਇਕ ਫੋਟੋ ਪੋਸਟ ਕੀਤੀ। ਇਸ 'ਚ ਸਾਰੇ ਖਿਡਾਰੀ ਸ਼ਰਟਲੈਸ ਹੋ ਕੇ ਮੌਜੂਦ ਸਨ। ਇਸ ਫੋਟੋ 'ਚ ਵਿਰਾਟ, ਜਸਪ੍ਰੀਤ ਬੁਮਰਾਹ, ਰੋਹਿਤ ਸ਼ਰਮਾ, ਕੇਐੱਲ ਰਾਹੁਲ, ਈਸ਼ਾਂਤ ਸ਼ਰਮਾ, ਰਿਸ਼ਭ ਪੰਤ ਤੇ ਸਪੋਰਟ ਸਟਾਫ ਦੇ ਮੈਂਬਰ ਨਜ਼ਰ ਆ ਰਹੇ ਹਨ।

ਵਿਰਾਟ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਹਨ ਤੇ ਉਹ ਸਮੇਂ-ਸਮੇਂ 'ਤੇ ਟਵਿੱਟਰ ਤੇ ਇੰਸਟਾਗ੍ਰਾਮ 'ਤੇ ਫੋਟੋਜ਼ ਸ਼ੇਅਰ ਕਰਦੇ ਹਨ। ਉਨ੍ਹਾਂ ਨੇ ਸਾਥੀਆਂ ਨਾਲ ਬੀਚ 'ਤੇ ਲਿਆ ਗਿਆ ਇਹ ਫੋਟੋ ਪੋਸਟ ਕੀਤਾ ਤੇ ਇਸ ਦਾ ਕੈਪਸ਼ਨ ਦਿੱਤਾ- 'ਸਾਥੀ ਖਿਡਾਰੀਆਂ ਵਿਚਕਾਰ ਬੀਚ ਤੇ ਸ਼ਾਨਦਾਰ ਦਿਨ।' ਵਿਰਾਟ ਨੇ ਕੁਝ ਦਿਨ ਪਹਿਲਾਂ ਇਕ ਫੋਟੋ ਸ਼ੇਅਰ ਕੀਤੀ ਸੀ ਜੋ ਭਾਰਤੀ ਟੀਮ 'ਚ ਉਨ੍ਹਾਂ ਦੀ 11 ਸਾਲ ਦੀ ਯਾਤਰਾ ਨੂੰ ਦਿਖਾ ਰਿਹਾ ਸੀ। ਉਨ੍ਹਾਂ ਨੇ ਇਸ ਨੂੰ ਕੈਪਸ਼ਨ ਦਿੱਤੀ ਸੀ- '2008 'ਚ ਇਸੇ ਦਿਨ ਨੌਜਵਾਨ ਖਿਡਾਰੀ ਦੇ ਰੂਪ 'ਚ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਲੈ ਕੇ 11 ਸਾਲ ਦੀ ਯਾਤਰਾ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਭਗਵਾਨ ਮੇਰੇ 'ਤੇ ਇਸ ਕਦਰ ਮਹਿਰਬਾਨ ਹੋਣਗੇ।

ਵੈਸਟਇੰਡੀਜ਼ ਦੇ ਦੌਰੇ 'ਤੇ ਟੀਮ ਇੰਡੀਆ ਦਾ ਸ਼ਾਨਦਾਰ ਪ੍ਰਦਰਸ਼ਨ ਚੱਲ ਰਿਹਾ ਹੈ। ਟੀਮ ਨੇ ਹੀ ਟੀ20 ਸੀਰੀਜ਼ 'ਚ ਵੈਸਟਇੰਡੀਜ਼ ਦਾ 3-0 ਤੋਂ ਸਫਾਇਆ ਕੀਤਾ, ਇਸ ਤੋਂ ਬਾਅਦ ਉਸ ਨੇ ਵਨਡੇਅ ਸੀਰੀਜ਼ 'ਚ 2-0 ਨਾਲ ਜਿੱਤ ਦਰਜ ਕੀਤੀ। ਟੀਮ ਇੰਡੀਆ ਦੇ ਖਿਡਾਰੀ ਇਸ ਦੌਰੇ 'ਤੇ ਦੱਬ ਕੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕਿਰੋਨ ਪੋਲਾਰਡ ਨੇ ਭਾਰਤੀ ਖਿਡਾਰੀਆਂ ਲਈ ਇਕ ਡੇਅ-ਆਊਟ ਪਾਰਟੀ ਆਯੋਜਿਤ ਕੀਤੀ ਸੀ ਜਿਸ 'ਚ ਭਾਰਤੀ ਖਿਡਾਰੀਆਂ ਨੇ ਨਦੀ 'ਚ ਖੂਬ ਮਸਤੀ ਕੀਤੀ ਸੀ।

Posted By: Amita Verma