ਨਵੀਂ ਦਿੱਲੀ (ਪੀਟੀਆਈ) : ਸ੍ਰੀਲੰਕਾਈ ਖੇਮੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਪਾਏ ਜਾਣ ਤੋਂ ਬਾਅਦ ਭਾਰਤ ਤੇ ਸ੍ਰੀਲੰਕਾ ਵਿਚਾਲੇ ਸੀਮਤ ਓਵਰਾਂ ਦੀ ਕ੍ਰਿਕਟ ਸੀਰੀਜ਼ ਹੁਣ 13 ਦੀ ਥਾਂ 18 ਜੁਲਾਈ ਤੋਂ ਸ਼ੁਰੂ ਹੋਵੇਗੀ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸ਼ਨਿਚਰਵਾਰ ਨੂੰ ਇਸ ਦੀ ਅਧਿਕਾਰਕ ਪੁਸ਼ਟੀ ਕੀਤੀ। ਇਹ ਸੀਰੀਜ਼ ਪਹਿਲਾਂ 13 ਜੁਲਾਈ ਤੋਂ ਸ਼ੁਰੂ ਹੋਣੀ ਸੀ ਪਰ ਸ੍ਰੀਲੰਕਾ ਦੇ ਬੱਲੇਬਾਜ਼ੀ ਕੋਚ ਗ੍ਾਂਟ ਫਲਾਵਰ ਤੇ ਡਾਟਾ ਵਿਸ਼ਲੇਸ਼ਕ ਜੀਟੀ ਨਿਰੋਸ਼ਨ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਸ ਨੂੰ ਚਾਰ ਦਿਨ ਲਈ ਅੱਗੇ ਖ਼ਿਸਕਾ ਦਿੱਤਾ ਗਿਆ। ਸ੍ਰੀਲੰਕਾ ਟੀਮ ਪਿਛਲੇ ਦਿਨੀਂ ਇੰਗਲੈਂਡ ਦਾ ਦੌਰਾ ਕਰ ਕੇ ਮੁੜੀ ਸੀ।

ਜੈ ਸ਼ਾਹ ਨੇ ਕਿਹਾ ਕਿ ਭਾਰਤ ਤੇ ਸ੍ਰੀਲੰਕਾ ਵਿਚਾਲੇ ਵਨ ਡੇ ਸੀਰੀਜ਼ ਹੁਣ 18 ਜੁਲਾਈ ਤੋਂ ਸ਼ੁਰੂ ਹੋਵੇਗੀ ਕਿਉਂਕਿ ਮੇਜ਼ਬਾਨ ਟੀਮ ਵਿਚ ਕੋਰੋਨਾ ਦੇ ਮਾਮਲੇ ਆਏ ਹਨ। ਅਸੀਂ ਸਮਝਦੇ ਹਾਂ ਕਿ ਹਾਲਾਤ ਆਮ ਨਹੀਂ ਹਨ। ਬੀਸੀਸੀਆਈ ਅਗਲੀ ਸੀਰੀਜ਼ ਦੇ ਸੰਚਾਲਨ ਲਈ ਇਨ੍ਹਾਂ ਮੁਸ਼ਕਲ ਹਾਲਾਤ ਵਿਚ ਸ੍ਰੀਲੰਕਾ ਕ੍ਰਿਕਟ ਦਾ ਪੂਰਾ ਸਾਥ ਦੇਵੇਗਾ।

ਸ੍ਰੀਲੰਕਾ ਕ੍ਰਿਕਟ ਦੇ ਸਕੱਤਰ ਐਸ਼ਲੇ ਡੀਸਿਲਵਾ ਨੇ ਮੁਸ਼ਕਲ ਦੇ ਸਮੇਂ ਮਦਦ ਲਈ ਬੀਸੀਸੀਆਈ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਅਸੀਂ ਹਾਲਾਤ ਨੂੰ ਸਮਝਣ ਤੇ ਸਹਿਯੋਗ ਲਈ ਰਾਜ਼ੀ ਹੋਣ 'ਤੇ ਬੀਸੀਸੀਆਈ ਦੇ ਸ਼ੁਕਰਗੁਜ਼ਾਰ ਹਾਂ। ਸਾਡੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਰਿਸ਼ਤੇ ਵਿਚ ਬੀਸੀਸੀਆਈ ਨੇ ਕਈ ਮੌਕਿਆਂ 'ਤੇ ਸਾਡਾ ਸਾਥ ਦਿੱਤਾ ਹੈ।

ਮੁਕਾਬਲਿਆਂ ਦਾ ਨਵਾਂ ਪ੍ਰਰੋਗਰਾਮ

18 ਜੁਲਾਈ, ਪਹਿਲਾ ਵਨ ਡੇ

20 ਜੁਲਾਈ, ਦੂਜਾ ਵਨ ਡੇ

23 ਜੁਲਾਈ, ਤੀਜਾ ਵਨ ਡੇ

25 ਜੁਲਾਈ, ਪਹਿਲਾ ਟੀ-20

27 ਜੁਲਾਈ, ਦੂਜਾ ਟੀ-20

29 ਜੁਲਾਈ, ਤੀਜਾ ਟੀ-20

Posted By: Amita Verma