ਨਵੀਂ ਦਿੱਲੀ : ਭਾਰਤ ਤੇ ਸ੍ਰੀਲੰਕਾ 'ਚ ਅੱਜ ਖੇਡਿਆ ਜਾਣ ਵਾਲਾ ਦੂਜਾ ਟੀ20 ਮੈਚ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟਰ ਕਰੁਣਾਲ ਪਾਂਡਿਆ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਸ ਦੀ ਵਜ੍ਹਾ ਨਾਲ ਕੋਲੰਬੋ 'ਚ ਹੋਣ ਵਾਲੇ ਅੱਜ ਦੇ ਮੈਚ ਨੂੰ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੁਲਤਵੀ ਮੈਚ ਹੁਣ ਬੁੱਧਵਾਰ ਨੂੰ ਹੋਵੇਗਾ ਜਿਸ ਤੋਂ ਬਾਅਦ ਸੀਰੀਜ਼ ਦਾ ਤੀਜਾ ਮੈਚ ਸ਼ੁੱਕਰਵਾਰ ਨੂੰ ਹੋਵੇਗਾ।

ਕਰੁਣਾਲ ਪਾਂਡਿਆ ਦੇ ਕੋਰੋਨਾ ਵਾਇਰਸ ਪਾਏ ਜਾਣ ਤੋਂ ਬਾਅਦ ਭਾਰਤ ਤੇ ਸ੍ਰੀਲੰਕਾ ਦੋਵਾਂ ਦੀਆਂ ਟੀਮਾਂ ਨੂੰ ਆਈਸੋਲੇਸ਼ਨ 'ਚ ਭੇਜ ਦਿੱਤਾ ਗਿਆ । ਕਰੁਣਾਲ ਪਾਂਡਿਆ ਦੇ ਕਰੀਬੀ ਸੰਪਰਕ 'ਚ ਰਹਿਣ ਵਾਲੇ ਖਿਡਾਰੀਆਂ 'ਤੇ ਸਖਤ ਨਜ਼ਰ ਰੱਖੀ ਜਾਵੇਗੀ। ਮੈਚ ਨੂੰ ਫਿਲਹਾਲ ਇਕ ਦਿਨ ਲਈ ਟਾਲ਼ ਦਿੱਤਾ ਗਿਆ ਹੈ ਪਰ ਬੁੱਧਵਾਰ ਨੂੰ ਖੇਡੇ ਜਾਣ ਵਾਲੇ ਮੈਚ ਲਈ ਮੁਸ਼ਕਿਲ ਨਜ਼ਰ ਆ ਰਹੀ ਹੈ।

ਕਰੁਣਾਲ ਪਾਂਡਿਆ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੁਣ ਪੂਰੀ ਟੀਮ ਨੂੰ ਅੱਜ ਹੀ ਆਰਟੀ-ਪੀਸੀਆਰ ਟੈਸਟ 'ਚੋਂ ਲੰਘਣਾ ਪਵੇਗਾ। ਭਾਰਤ ਨੇ ਵਨਡੇ ਸੀਰੀਜ਼ 2-1 ਤੋਂ ਜਿੱਤੀ ਸੀ ਤੇ ਟੀ20 ਸੀਰੀਜ਼ 'ਚ 1-0 ਤੋਂ ਅੱਗੇ ਚਲ ਰਿਹਾ ਹੈ।

Posted By: Ravneet Kaur