ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਓਪਨਰ ਸ਼ਿਖਰ ਧਵਨ ਆਪਣੇ ਸਾਥੀਆਂ ਨਾਲ ਮਸਤੀ ਮਜ਼ਾਕ ਕਰਦੇ ਹਮੇਸ਼ਾ ਨਜ਼ਰ ਆਉਂਦੇ ਹਨ। ਆਮਤੌਰ 'ਤੇ ਉਹ ਦੂਜਿਆਂ ਦੀ ਫਿਰਕੀ ਲੈਂਦੇ ਨਜ਼ਰ ਆਉਂਦੇ ਹਨ ਪਰ ਉਨ੍ਹਾਂ ਦੇ ਸਾਥੀ ਓਪਨਰ ਰੋਹਿਤ ਸ਼ਰਮਾ ਨੇ ਇਸ ਵਾਰ ਧਵਨ ਦੀ ਹੀ ਫਿਰਕੀ ਲੈ ਲਈ। ਦਰਅਸਲ ਰੋਹਿਤ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜੋ ਹੌਲੀ-ਹੌਲੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਧਵਨ ਕੁਝ ਅਜਿਹਾ ਕਰਦੇ ਨਜ਼ਰ ਆ ਰਹੇ ਹਨ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

ਭਾਰਤੀ ਟੀਮ ਸਾਊਥ ਅਫ੍ਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੀ20 ਸੀਰੀਜ਼ ਲਈ ਬੈਂਗਲੁਰੂ ਗਈ ਹੈ। ਮੋਹਾਲੀ ਟੀ20 ਖ਼ਤਮ ਹੋਣ ਤੋਂ ਬਾਅਦ ਬੈਂਗਲੁਰੂ ਲਈ ਜਦੋਂ ਟੀਮ ਇੰਡੀਆ ਰਵਾਨਾ ਹੋਈ ਤਾਂ ਫਲਾਈਟ 'ਚ ਰੋਹਿਤ ਸ਼ਰਮਾ ਨੇ ਧਵਨ ਦਾ ਚੁੱਪ-ਚਪੀਤੇ ਇਕ ਵੀਡੀਓ ਬਣਾਈ। ਇਸ ਵੀਡੀਓ 'ਚ ਧਵਨ ਸੌਂਦੇ ਹੋਏ ਆਪਣੇ ਆਪ ਨਾਲ ਗੱਲਾਂ ਕਰਦੇ ਨਜ਼ਰ ਆ ਰਹੇ ਹਨ।

ਰੋਹਿਤ ਸ਼ਰਮਾ ਇਸ ਫਲਾਈਟ 'ਚ ਧਵਨ ਦੀ ਨਾਲ ਵਾਲੀ ਸੀਟ 'ਤੇ ਬੈਠੇ ਹੋਏ ਸਨ। ਧਵਨ ਨੂੰ ਅਜਿਹੇ ਆਪਣੇ ਆਪ ਨਾਲ ਗੱਲਾਂ ਕਰਦਿਆਂ ਦੇਖ ਰੋਹਿਤ ਨੇ ਆਪਣਾ ਫੋਨ ਕੱਢਿਆ ਫਿਰ ਚੁੱਪ-ਚਪੀਤੇ ਤੋਂ ਵੀਡੀਓ ਸ਼ੂਟ ਕਰ ਲਈ। ਵੀਡੀਓ ਇੰਨਾ ਮਜ਼ੇਦਾਰ ਹੈ ਕਿ ਜਿਸ ਨੇ ਵੀ ਦੇਖਿਆ ਉਹ ਹੱਸੇ ਬਿਨਾਂ ਨਾ ਰਹਿ ਸਕਿਆ। ਧਵਨ ਬੜੀ ਗੰਭੀਰਤਾ ਨਾਲ ਕੁਝ ਬੋਲਦੇ ਨਜ਼ਰ ਆ ਰਹੇ ਹਨ ਪਰ ਕਮਾਲ ਦੀ ਗੱਲ ਇਹ ਸੀ ਕਿ ਉਨ੍ਹਾਂ ਦੇ ਸਾਹਮਣੇ ਕੋਈ ਨਹੀਂ ਸੀ ਤੇ ਉਹ ਆਪਣੇ ਆਪ ਨਾਲ ਹੀ ਗੱਲਾਂ ਕਰਦੇ ਨਜ਼ਰ ਆ ਰਹੇ ਸਨ।

ਰੋਹਿਤ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, 'ਨਹੀਂ, ਨਹੀਂ ਉਹ ਮੇਰੇ ਨਾਲ ਗੱਲਾਂ ਨਹੀਂ ਕਰ ਰਹੇ ਹਨ ਤੇ ਕੋਈ ਉਨ੍ਹਾਂ ਖਿਆਲਾਂ ਵਾਲਾ ਦੋਸਤ ਹੋਵੇ ਇਸ ਲਈ ਉਨ੍ਹਾਂ ਦੀ ਉਮਰ ਕਾਫੀ ਹੋ ਚੁੱਕੀ ਹੈ।'

Posted By: Amita Verma