ਨਵੀਂ ਦਿੱਲੀ, ਜੇਐੱਨਐੱਨ। India vs South Africa Ranchi Test Follow-On: ਭਾਰਤੀ ਟੀਮ ਨੇ ਲਗਾਤਾਰ ਦੂਸਰੀ ਵਾਰ ਦੱਖਣੀ ਅਫ਼ਰੀਕਾ ਨੂੰ ਫਾਲੋਆਨ ਦੇ ਕੇ ਦੁਬਾਰਾ ਖੇਡਣ 'ਤੇ ਮਜਬੂਰ ਕੀਤਾ ਹੈ। ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ ਅਜਿਹਾ ਦੂਸਰੀ ਵਾਰ ਹੋਇਆ ਹੈ। ਜਦੋਂ ਦੱਖਣੀ ਅਫ਼ਰੀਕਾ ਨੂੰ ਲਗਾਤਾਰ ਦੂਸਰੀ ਪਾਰੀ 'ਚ ਬੱਲੇਬਾਜ਼ੀ ਕਰਨੀ ਪਵੇਗੀ। ਰਾਂਚੀ ਤੋਂ ਪਹਿਲਾਂ ਪੁਣੇ ਟੈਸਟ ਮੈਚ 'ਚ ਵੀ ਮਹਿਮਾਨ ਟੀਮ ਦੱਖਣ ਅਫ਼ਰੀਕਾ ਦਾ ਇਹੀ ਹਾਲ ਹੋਇਆ ਸੀ।

ਰਾਂਚੀ 'ਚ ਖੇਡੇ ਜਾ ਰਹੇ ਤੀਸਰੇ ਤੇ ਆਖ਼ਰੀ ਟੈਸਟ ਮੈਚ 'ਚ ਭਾਰਤੀ ਟੀਮ ਨੇ 497/9 'ਤੇ ਆਪਣੀ ਪਹਿਲੀ ਪਾਰੀ ਐਲਾਨੀ ਸੀ, ਜਿਸ ਦੇ ਜਵਾਬ 'ਚ ਦੱਖਣੀ ਅਫ਼ਰੀਕਾ ਦੀ ਪਹਿਲੀ ਪਾਰੀ 162 ਦੌੜਾਂ 'ਤੇ ਢੇਰ ਹੋ ਗਈ। ਇਸ ਤਰ੍ਹਾਂ ਭਾਰਤ ਨੂੰ 335 ਦੌੜਾਂ ਦੀ ਵੱਡੀ ਬੜ੍ਹਤ ਨਾਲ ਹੀ ਫਾਲੋਆਨ ਵੀ ਮਿਲ ਗਿਆ, ਜਿਸ ਦੀ ਮਦਦ ਨਾਲ ਭਾਰਤੀ ਟੀਮ ਦੱਖਣੀ ਅਫ਼ਰੀਕਾ ਨੂੰ ਫਿਰ ਤੋਂ ਪਾਰੀ ਤੇ ਦੌੜਾਂ ਦੇ ਫ਼ਰਕ ਨਾਲ ਮਾਤ ਦੇ ਸਕਦੀ ਹੈ।

ਵਿਰਾਟ ਕੋਹਲੀ ਭਾਰਤ ਦੇ ਅਜਿਹੇ ਪਹਿਲੇ ਕਪਤਾਨ ਬਣ ਗਏ ਹਨ, ਜਿਸ ਨੇ ਸਾਹਮਣੇ ਵਾਲੀ ਟੀਮ ਨੂੰ ਸਭ ਤੋਂ ਜ਼ਿਆਦਾ ਵਾਰ ਫਾਲੋਆਨ ਖੇਡਣ 'ਤੇ ਮਜਬੂਰ ਕੀਤਾ ਹੈ। ਵਿਰਾਟ ਕੋਹਲੀ ਨੇ ਹੁਣ ਤਕ 8 ਵਾਰ ਆਪਣੀ ਵਿਰੋਧੀ ਟੀਮ ਖ਼ਿਲਾਫ਼ ਫਾਲੋਆਨ ਲੈ ਲਿਆ ਹੈ। ਇਸ ਮਾਮਲੇ 'ਚ ਉਨ੍ਹਾਂ ਸਾਬਕਾ ਕਪਤਾਨ ਮੁਹੰਮਦ ਅਜ਼ਹਰਉਦੀਨ ਨੂੰ ਪਛਾੜ ਦਿੱਤਾ ਹੈ, ਜਿਨ੍ਹਾਂ ਸੱਤ ਵਾਰ ਫਾਲੋਆਨ ਲਿਆ ਸੀ।

Posted By: Akash Deep