IND vs NZ : ਨਵੀਂ ਦਿੱਲੀ, ਸਪੋਰਟਸ ਡੈਸਕ : Suryakumar Yadav on MS Dhoni : ਭਾਰਤੀ ਟੀਮ ਦੇ ਮਿਸਟਰ 360 ਡਿਗਰੀ ਨਾਂ ਨਾਲ ਜਾਣੇ ਤੇ ਪਛਾਣੇ ਜਾਣ ਵਾਲੇ ਸੂਰਿਆ ਕੁਮਾਰ ਯਾਦਵ (suryakumar yadav) ਨੇ ਨਿਊਜ਼ੀਲੈਂਡ (Ind vs NZ 3rd T20) ਖਿਲਾਫ਼ ਤਿੰਨਾਂ ਮੈਚਾਂ ਦੀ ਟੀ-20 ਦੇ ਆਖ਼ਰੀ ਮੁਕਾਬਲੇ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਪਹੁੰਚੇ। ਇਸ ਦੌਰਾਨ ਸੂਰਿਆ ਤੋਂ ਜਦੋਂ ਮੈਚ ਫਿਨਿਸ਼ਰ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਤੇ ਨਾ ਕਿਤੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਦਾ ਰੈਫਰੈਂਸ ਦਿੰਦੇ ਹੋਏ ਬਿਆਨ ਦਿੱਤਾ। ਉਨ੍ਹਾਂ ਦਾ ਇਹ ਜਵਾਬ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਓ ਇਸ ਆਰਟੀਕਲ ਜ਼ਰੀਏ ਜਾਣਦੇ ਹਾਂ... ਸੂਰਿਆ ਨੇ ਧੋਨੀ ਨੂੰ ਲੈ ਕੇ ਕੀ ਕਿਹਾ ?
Suryakumar Yadav ਨੂੰ ਆਈ ਸਾਬਕਾ ਭਾਰਤੀ ਕਪਤਾਨ MS Dhoni ਦੀ ਯਾਦ
ਦਰਅਸਲ, ਅੱਜ ਯਾਨੀ 1 ਫਰਵਰੀ ਨੂੰ ਭਾਰਤ ਅਤੇ ਨਿਊਜ਼ੀਲੈਂਡ (IND vs NZ) ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਅਹਿਮਦਾਬਾਦ ਦੇ ਨਰਿੰਦਰ ਸਿੰਘ ਮੋਦੀ ਸਟੇਡੀਅਮ 'ਚ ਖੇਡਿਆ ਜਾਣਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸੀਰੀਜ਼ ਦੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਨੇ 21 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ, ਜਦਕਿ ਦੂਜੇ ਮੈਚ 'ਚ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ, ਜਿਸ 'ਚ ਸੂਰਿਆ ਨੇ ਆਖਰੀ ਓਵਰ ਦੀ 5ਵੀਂ ਗੇਂਦ 'ਤੇ ਜੇਤੂ ਚੌਕਾ ਜੜਿਆ।
ਇਸ ਦੌਰਾਨ ਤੀਜੇ ਟੀ-20 ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਸੂਰਿਆਕੁਮਾਰ ਯਾਦਵ ਨੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਜ਼ਿਕਰ ਕੀਤਾ। ਦਰਅਸਲ, ਰਿਪੋਰਟਰ ਨੇ ਸੂਰਿਆ ਨੂੰ ਪੁੱਛਿਆ ਕਿ ਉਹ ਟੀਚੇ ਦਾ ਪਿੱਛਾ ਕਰਦੇ ਹੋਏ ਦਬਾਅ ਵਾਲੀਆਂ ਸਥਿਤੀਆਂ ਵਿੱਚ ਆਪਣੇ ਆਪ ਨੂੰ ਸ਼ਾਂਤ ਕਿਵੇਂ ਰੱਖਦਾ ਹੈ? ਤਾਂ ਇਸ ਦਾ ਜਵਾਬ ਦਿੰਦਿਆਂ ਸੂਰਿਆ ਨੇ ਕਿਹਾ,
'ਜਦੋਂ ਰਾਂਚੀ ਵਿੱਚ ਟੀ-20 ਸ਼ੁਰੂ ਹੋਇਆ, ਤਾਂ ਸ਼ਾਂਤ ਐਟੀਟਿਊਡ ਉੱਥੋਂ ਹੀ ਆਇਆ। ਪਰ, ਮੈਨੂੰ ਲੱਗਦਾ ਹੈ ਕਿ ਅੰਤਰਰਾਸ਼ਟਰੀ ਡੈਬਿਊ ਕਰਨ ਤੋਂ ਪਹਿਲਾਂ ਬਹੁਤ ਸਾਰਾ ਘਰੇਲੂ ਕ੍ਰਿਕਟ ਖੇਡਿਆ ਹੈ ਕਿਉਂਕਿ ਘਰੇਲੂ ਕ੍ਰਿਕਟ 'ਚ ਅਸੀਂ ਚੁਣੌਤੀਪੂਰਨ ਹਾਲਾਤ 'ਚ ਮੁਸ਼ਕਲ ਵਿਕਟਾਂ 'ਤੇ ਖੇਡਦੇ ਹਾਂ, ਇਸ ਲਈ ਮੈਂ ਉਥੋਂ ਬਹੁਤ ਕੁਝ ਸਿੱਖਿਆ। ਨਾਲ ਹੀ, ਮੈਨੂੰ ਆਪਣੇ ਸੀਨੀਅਰ ਖਿਡਾਰੀਆਂ ਤੋਂ ਇਹ ਸਿੱਖਣ ਨੂੰ ਮਿਲਿਆ ਕਿ ਮੁਸ਼ਕਲ ਹਾਲਾਤਾਂ ਵਿੱਚ ਕਿਵੇਂ ਰਹਿਣਾ ਹੈ।'
ਤੁਹਾਨੂੰ ਦੱਸ ਦੇਈਏ ਕਿ ਸੂਰਿਆ ਦੇ ਇਸ ਬਿਆਨ ਨਾਲ ਪ੍ਰਸ਼ੰਸਕਾਂ ਨੇ ਮਹਿੰਦਰ ਸਿੰਘ ਧੋਨੀ (ਐੱਮਐੱਸ ਧੋਨੀ) ਨੂੰ ਯਾਦ ਕੀਤਾ ਹੈ, ਜੋ ਭਾਰਤ ਲਈ ਮੁਸ਼ਕਲ ਤੇ ਉੱਚ ਦਬਾਅ ਵਾਲੇ ਮੈਚਾਂ 'ਚ ਮੈਚ ਵਿਨਰ ਦੇ ਰੂਪ 'ਚ ਦੇਖਿਆ ਜਾਂਦਾ ਸੀ ਅਤੇ ਭਾਰਤ ਨੂੰ ਜਿੱਤ ਦਿਵਾਉਂਦਾ ਸੀ। ਅਜਿਹੇ 'ਚ ਸੂਰਿਆ ਨੇ ਇਸ਼ਾਰਿਆਂ 'ਚ ਧੋਨੀ ਤੋਂ ਸ਼ਾਂਤ ਰਹਿਣਾ ਸਿੱਖਣ ਦਾ ਬਿਆਨ ਦਿੱਤਾ ਹੈ।
Posted By: Seema Anand