ਨਵੀਂ ਦਿੱਲੀ, ਆਨਲਾਈਨ ਡੈਸਕ : ਨਿਊਜ਼ੀਲੈਂਡ ਖਿਲਾਫ਼ ਦੂਸਰੇ ਟੀ20 ਮੁਕਾਬਲੇ 'ਚ ਭਾਰਤੀ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਦਾ ਰੌਦਰ ਰੂਪ ਦੇਖਣ ਨੂੰ ਮਿਲਿਆ ਅਤੇ ਕੀਵੀ ਗੇਂਦਬਾਜ਼ ਪਿੱਟਦੇ ਨਜ਼ਰ ਆਏ। ਇਸ ਮੈਚ ਵਿਚ ਸੂਰਿਆ ਕੁਮਾਰ ਨੂੰ ਬੱਲੇਬਾਜ਼ੀ ਲੀ ਕਪਤਾਨ ਹਾਰਦਿਕ ਪਾਂਡਿਆਂ ਨੇ ਤੀਜੇ ਨੰਬਰ 'ਤੇ ਭੇਜਿਆ ਸੀ ਤੇ ਯਕੀਨ ਮੰਨੋ ਨਿਊਜ਼ੀਲੈਂਡ ਦੀ ਬਿਹਤਰੀਨ ਗੇਂਦਬਾਜ਼ੀ ਲਾਈਨਅਪ ਨੂੰ ਉਨ੍ਹਾਂ ਆਪਣੀ ਬੱਲੇਬਾਜ਼ੀ ਨਾਲ ਹਿਲਾ ਕੇ ਰੱਖ ਦਿੱਤਾ। ਉਨ੍ਹਾਂ ਨਿਊਜ਼ੀਲੈਂਡ ਖਿਲਾਫ਼ ਆਪਣੇ ਟੀ20 ਕਰੀਅਰ ਦੀ ਪਹਿਲੀ ਸੈਂਚੁਰੀ ਲਗਾਈ, ਨਾਲ ਹੀ ਇਹ ਉਨ੍ਹਾਂ ਦੇ ਟੀ20 ਕਰੀਅਰ ਦੀ ਦੂਸਰੀ ਸੈਂਚੁਰੀ ਰਹੀ ਤੇ ਨਿਊਜ਼ੀਲੈਂਡ ਦੀ ਧਰਤੀ 'ਤੇ ਵੀ ਇਹ ਉਨ੍ਹਾਂ ਦੀ ਪਹਿਲੀ ਟੀ-20 ਸੈਂਚੁਰੀ ਸਾਬਿਤ ਹੋਈ।

ਸੂਰਿਆ ਕੁਮਾਰ ਨੇ ਖੇਡੀ 51 ਗੇਂਦਾਂ 'ਤੇ ਨਾਬਾਦ 111 ਦੌੜਾਂ ਦੀ ਪਾਰੀ

ਇਸ ਮੈਚ ਵਿਚ ਸੂਰਿਆ ਕੁਮਾਰ ਯਾਦਵ ਨੇ 51 ਗੇਂਦਾਂ 'ਤੇ ਨਾਬਾਦ 111 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਦੌਰਾਨ 7 ਛੱਕੇ ਤੇ 11 ਚੌਕੇ ਮਾਰੇ। ਸੂਰਿਆ ਦਾ ਸਟ੍ਰਾਈਕ ਰੇਟ 217.65 ਦਾ ਰਿਹਾ ਤੇ ਇਹ ਉਨ੍ਹਾਂ ਦੇ ਟੀ20 ਕਰੀਅਰ ਦਾ ਦੂਸਰਾ ਸੈਂਕੜਾ ਸਾਬਿਤ ਹੋਇਆ ਜਦਕਿ ਪਹਿਲਾ ਸੈਂਕੜਾ ਵੀ ਉਨ੍ਹਾਂ ਇਸੇ ਸਾਲ ਲਗਾਇਆ ਸੀ। ਉਨ੍ਹਾਂ ਦੀ ਇਸ ਪਾਰੀ ਦੇ ਦਮ 'ਤੇ ਭਾਰਤ ਨੇ 20 ਓਵਰਾਂ 'ਚ 6 ਵਿਕਟਾਂ 'ਤੇ 191 ਦੌੜਾਂ ਬਣਾਈਆਂ।

Posted By: Seema Anand