ਔਰਲੈਂਡ: ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਗਏ ਦੂਸਰੇ ਟੀ-20 'ਚ ਟੀਮ ਇੰਡੀਆ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ। ਟੀਮ ਇੰਡੀਆ ਦੀ ਇਸ ਜਿੱਤ ਨਾਲ ਹੀ ਮੌਜੂਦਾ ਸੀਰੀਜ਼ 1-1 ਦੀ ਬਰਾਬਰੀ 'ਤੇ ਆ ਗਈ ਹੈ। ਅਜਿਹੇ 'ਚ ਹੁਣ ਤੀਸਰਾ ਅਤੇ ਆਖ਼ਰੀ ਟੀ-20 ਮੈਚ ਕਾਫ਼ੀ ਅਹਿਮ ਹੋ ਗਿਆ ਹੈ। ਔਕਲੈਂਡ 'ਚ ਮਿਲੀ ਜਿੱਤ ਇਹ ਜਿੱਤ ਭਾਰਤ ਦੀ ਨਿਊਜ਼ੀਲੈਂਡ ਦੀ ਧਰਤੀ 'ਤੇ ਪਹਿਲੀਂ ਟੀ-20 ਜਿੱਤ ਹੈ। ਇਸ ਜਿੱਤ ਮਗਰੋਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਪਹਿਲੇ ਮੈਚ 'ਚ ਹਾਰ ਮਗਰੋਂ ਟੀਮ ਨੇ ਕਿਸ ਤਰ੍ਹਾਂ ਦੂਸਰੇ ਮੈਚ 'ਚ ਜਿੱਤ ਹਾਸਲ ਕੀਤੀ।

ਰੋਹਿਤ ਨੇ ਦੱਸਿਆ, ਇਸ ਤਰ੍ਹਾਂ ਮਿਲੀ ਜਿੱਤ

ਇਸ ਜਿੱਤ ਮਗਰੋਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਇਸ ਮੈਚ 'ਚ ਸਾਡੇ ਲਈ ਜਿੱਤ ਬੇਹੱਦ ਜ਼ਰੂਰੀ ਸੀ ਅਤੇ ਜਿਸ ਤਰ੍ਹਾਂ ਨਾਲ ਅਸੀਂ ਗੇਂਦਬਾਜ਼ੀ ਤੇ ਬੱਲੇਬਾਜ਼ੀ ਕੀਤੀ ਉਸ ਨੂੰ ਦੇਖ ਕੇ ਕਾਫ਼ੀ ਖ਼ੁਸ਼ ਹਾਂ। ਰੋਹਿਤ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਪਿਛਲੇ ਮੈਚ 'ਚ ਦੀ ਕਈ ਗ਼ਲਤੀਆਂ ਤੋਂ ਸਬਕ ਸਿੱਖਦੇ ਹੋਏ ਅੱਜ ਆਪਣੀ ਯੋਜਨਾਵਾਂ ਨੂੰ ਚੰਗੇ ਢੰਗ ਨਾਲ ਚਲਾਇਆ।

ਦੋਵਾਂ ਮੈਚਾਂ 'ਚ ਇਕੋਂ ਜਿਹੀ ਟੀਮ ਲੈ ਕੋ ਰੋਹਿਤ ਸ਼ਰਮਾ ਨੇ ਕਿਹਾ ਕਿ ਇਹ ਦੌਰਾ ਸਾਡੇ ਸਾਰਿਆਂ ਲਈ ਕਾਫ਼ੀ ਲੰਮਾ ਦੌਰਾ ਰਿਹਾ ਹੈ। ਇਸ ਲਈ ਅਸੀਂ ਲੜਕਿਆਂ 'ਤੇ ਜ਼ਿਆਦਾ ਦਬਾਅ ਨਹੀਂ ਪਾਉਣਾ ਚਹੁੰਦੇ। ਅਸੀਂ ਚਾਹੁੰਦੇ ਹਾਂ ਕਿ ਅਸੀਂ ਬਸ ਇਕ ਸਪੱਸ਼ਟ ਸੋਚ ਨਾਲ ਮੈਦਾਨ 'ਤੇ ਜਾਈਏ ਤੇ ਪ੍ਰਦਰਸ਼ਨ ਕਰੀਏ।

ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਕਿਹਾਕਿ ਹੁਣ ਸੀਰੀਜ਼ ਦਾ ਤੀਰੀ ਅਤੇ ਆਖ਼ਰੀ ਮੈਚ ਨਿਰਣਾਇਕ ਹੋ ਗਿਆ ਹੈ ਪਰ ਅਸੀਂ ਨਿਊਜ਼ੀਲੈਂਡ ਨੂੰ ਹਲਕੇ 'ਚ ਨਹੀਂ ਲੈ ਰਹੇ। ਰੋਹਿਤ ਨੇ ਕਿਹਾ ਕਿ ਨਿਊਜ਼ੀਲੈਂਡਦੀ ਟੀਮ ਇਕ ਚੰਗੀ ਟੀਮ ਹੈ ਅਤੇ ਉਨ੍ਹਾਂ ਕੋਲ ਕਈ ਮੈਚ ਵਿਨਰ ਖਿਡਾਰੀ ਹਨ।

Posted By: Susheel Khanna