ਜੇਐੱਨਐੱਨ, ਕਾਨਪੁਰ : ਭਾਰਤ ਤੇ ਨਿਊਜ਼ੀਲੈਂਡ ਦੇ ਵਿਚ ਗ੍ਰੀਨ ਪਾਰਕ ’ਚ 25 ਤੋਂ ਸ਼ੁਰੂ ਹੋਣ ਵਾਲੇ ਸੀਰੀਜ਼ ਦੇ ਪਹਿਲੇ ਟੈਸਟ ਮੈਚ ਲਈ ਭਾਰਤੀ ਟੀਮ ਦੇ ਬਾਕੀ ਪੰਜ ਖਿਡਾਰੀ, ਕੋਚ ਰਾਹੁਲ ਦ੍ਰਾਵਿੜ ਤੇ ਨਿਊਜ਼ੀਲੈਂਡ ਦੀ ਟੀਮ ਸੋਮਵਾਰ ਦੁਪਹਿਰ ਇਥੇ ਵਿਸ਼ੇਸ਼ ਜਹਾਜ਼ ਨਾਲ ਚਕੇਰੀ ਏਅਰਪੋਰਟ ਪਹੁੰਚੇ। ਭਾਰਤੀ ਟੀਮ ਦੇ 11 ਖਿਡਾਰੀ ਪਹਿਲਾਂ ਹੀ ਕਾਨਪੁਰ ਪਹੁੰਚ ਚੁੱਕੇ ਸੀ। ਟੀਮ-20 ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਸੋਮਵਾਰ ਕੋਲਕਾਤਾ ਤੋਂ ਕੋਚ ਰਾਹੁਲ ਦ੍ਰਾਵਿੜ ਤੇ ਟੀਮ ਪ੍ਰਬੰਧਨ ਦੇ ਨਾਲ ਕੇਐੱਲ ਰਾਹੁਲ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਆਰ ਅਸ਼ਵਿਨ ਤੇ ਮੁਹੰਮਦ ਸਿਰਾਜ ਵੀ ਇਥੇ ਪਹੁੰਚ ਗਏ। ਨਿਊਜ਼ੀਲੈਂਡ ਦੀ ਟੀਮ ਵੀ ਦੁਪਹਿਰ 2.15 ਵਜੇ ਇਥੇ ਪਹੁੰਚੀ। ਏਅਰਪੋਰਟ ਤੋਂ ਖਿਡਾਰੀ ਬਾਓ-ਬਬਲ ਸੁਰੱਖਿਆ ਘੇਰੇ ’ਚ ਹੋਟਲ ਪਹੁੰਚੇ।

ਸਵੇਰੇ ਨਿਊਜ਼ੀਲੈਂਡ ਤੇ ਸ਼ਾਮ ਨੂੰ ਭਾਰਤੀ ਟੀਮ ਕਰੇਗੀ ਅਭਿਆਸ :

ਟੀਮਾਂ ਬਾਓ-ਬਬਲ ’ਚ ਦੋ ਸੈਸ਼ਨਾਂ ’ਚ ਅਭਿਆਸ ਕਰੇਗੀ। ਮੰਗਲਵਾਰ ਨੂੰ ਸਵੇਰ ਦੇ ਸੈਸ਼ਨ ’ਚ ਨਿਊਜ਼ੀਲੈਂਡ ਦੀ ਟੀਮ ਨਿਊ ਪਲੇਅਰਜ਼ ਪਵੇਲੀਅਨ ਵੱਲ ਬਣੀ ਅਭਿਆਸ ਪਿਚ ’ਤੇ ਉਤਰੇਗੀ। ਸ਼ਾਮ ਦੇ ਸੈਸ਼ਨ ’ਚ ਭਾਰਤੀ ਟੀਮ ਡਾਇਰੈਕਟਰ ਪਵੇਲੀਅਨ ਵੱਲ ਬਣੀਆਂ ਅਭਿਆਸ ਪਿਚਾਂ ’ਤੇ ਆਪਣੀ ਤਿਆਰੀ ਪਰਖੇਗੀ।

ਨਿਊਜ਼ੀਲੈਂਡ ਟੀਮ ਦੇ ਇਹ ਖਿਡਾਰੀ ਆਏ :

ਕੇਨ ਵਿਲੀਅਮਸਨ (ਕਪਤਾਨ), ਟਾਮ ਲਾਥਮ, ਡੇਰਿਲ ਮਿਸ਼ੇਲ, ਟਾਮ ਬਲੰਡੇਲ (ਵਿਕਟਕੀਪਰ), ਹੈਨਰੀ ਨਿਕੋਲਸ, ਰਾਸ ਟੇਲਰ, ਵਿਲ ਯੰਗ, ਰਚਿਨ ਰਵਿੰਦਰ, ਟਿਮ ਸਾਊਥੀ, ਕਾਈਲ ਜੇਮਿਸਨ, ਨੀਲ ਵੈਗਨਰ, ਮਿਸ਼ੇਲ ਸੈਂਟਨਰ, ਏਜਾਜ਼ ਪਟੇਲ, ਵਿਲੀਅਮ ਸਮਰਵਿਲੇ, ਗਲੇਨ ਫਿਲਿਪਸ ਤੇ ਟੀਮ ਦੇ ਕੋਚ ਤੇ ਸਪੋਰਟਿੰਗ ਸਟਾਫ।

Posted By: Susheel Khanna