style="text-align: justify;"> ਜੇਐੱਨਐੱਨ, ਨਵੀਂ ਦਿੱਲੀ : ਵਨਡੇ 'ਚ ਪਹਿਲਾ ਸੈਂਕੜਾ ਲਗਾਉਣ ਤੋਂ ਬਾਅਦ ਭਾਰਤੀ ਮੱਧ ਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਦੇਸ਼ ਲਈ ਸੈਂਕੜਾ ਲਗਾਉਣਾ ਚਾਹੁੰਦੇ ਸਨ ਤੇ ਇਹ ਪਲ ਮੇਰੇ ਲਈ ਬੇਹੱਦ ਖ਼ਾਸ ਹੈ। ਬੁੱਧਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਵਨਡੇ 'ਚ ਸੈਂਕੜਾ ਲਗਾਉਣ ਤੋਂ ਪਹਿਲਾਂ ਅਈਅਰ ਵਨਡੇ 'ਚ ਛੇ ਅਰਧ-ਸੈਂਕੜੇ ਲਗਾ ਚੁੱਕੇ ਸਨ।

ਅਈਅਰ ਨੇ ਟਵੀਟ ਕੀਤਾ ਕਿ ਅਸੀਂ ਇਸ ਤਰ੍ਹਾਂ ਦਾ ਮੈਚ ਨਹੀਂ ਚਾਹੁੰਦੇ ਸੀ ਪਰ ਆਪਣੇ ਦੇਸ਼ ਲਈ ਸੈਂਕੜਾ ਲਗਾਉਣਾ ਖਾਸ ਅਹਿਸਾਸ ਹੈ। ਅਜਿਹਾ ਪਲ ਜਿਸ ਦੇ ਬਾਰੇ 'ਚ ਮੈਂ ਉਦੋਂ ਤੋਂ ਸੋਚਦਾ ਸੀ ਜਦੋਂ ਮੈਂ ਪਹਿਲਾ ਵਾਰ ਬੱਲਾ ਚੁੱਕਿਆ ਸੀ। ਧੰਨਵਾਦ ਟੀਮ ਪ੍ਰਬੰਧਨ, ਮੇਰੇ 'ਤੇ ਭਰੋਸਾ ਪ੍ਰਗਟਾਉਣ ਲਈ। 25 ਸਾਲਾ ਬੱਲੇਬਾਜ਼ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ 103 ਦੌੜਾਂ ਦੀ ਪਾਰੀ ਖੇਡੀ ਸੀ ਜਿਸ ਦੀ ਬਦੌਲਤ ਟੀਮ ਇੰਡੀਆ ਚਾਰ ਵਿਕਟਾਂ 'ਤੇ 347 ਦੌੜਾਂ ਬਣਾਉਣ 'ਚ ਕਾਮਯਾਬ ਰਹੀ। ਉਨ੍ਹਾਂ ਦਾ ਸਾਥ ਕੇਐੱਲ ਰਾਹੁਲ ਨੇ ਦਿੱਤਾ। ਦੋਵਾਂ ਨੇ ਮਿਲ ਕੇ ਚੌਥੇ ਵਿਕਟ ਲਈ 136 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਰਾਹੁਲ 88 ਰਨ ਬਣਾ ਕੇ ਨਾਬਾਦ ਰਹੇ।