ਨਈ ਦੁਨੀਆ, ਨਵੀਂ ਦਿੱਲੀ : ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਟੈਸਟ ਸੀਰੀਜ਼ (India vs England) ਦੇ ਪਹਿਲੇ ਦੋ ਮੈਚਾਂ ਲਈ ਅੱਜ ਟੀਮ ਇੰਡੀਆ ਦੀ ਚੋਣ ਕੀਤੀ ਜਾਵੇਗੀ। ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਟੀਮ 'ਚ ਵਾਪਸੀ ਤੈਅ ਹੈ। ਈਸ਼ਾਂਤ ਸ਼ਰਮਾ ਜਿੱਥੇ ਸੱਟ ਠੀਕ ਹੋਣ ਤੋਂ ਬਾਅਦ ਵਾਪਸੀ ਕਰਨਗੇ, ਉੱਥੇ ਹੀ ਕਪਤਾਨ ਵਿਰਾਟ ਕੋਹਲੀ ਪੈਟਰਨਿਟੀ ਲੀਵ ਤੋਂ ਵਾਪਸੀ ਕਰਨਗੇ। ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਵਿਰਾਟ ਕੋਹਲੀ ਪਿਤਾ ਬਣੇ ਹਨ ਤੇ ਪਤਨੀ ਅਨੁਸ਼ਕਾ ਸ਼ਰਮਾ ਨੇ ਬੇਟੀ ਨੂੰ ਜਨਮ ਦਿੱਤਾ ਹੈ।

ਕਾਬਿਲੇਗ਼ੌਰ ਹੈ ਕਿ ਟੀਮ ਚੋਣ ਦੌਰਾਨ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਰਵੀਚੰਦਰਨ ਅਸ਼ਵਿਨ ਇੰਗੈਲਂਡ ਦੇ ਨਾਲ ਪਹਿਲੇ 2 ਟੈਸਟ ਮੈਚਾਂ ਲਈ ਮੌਜੂਦ ਹੋਣਗੇ ਜਾਂ ਨਹੀਂ ਕਿਉਂਕਿ ਇਹ ਦੋਵੇਂ ਕ੍ਰਿਕਟਰ ਆਸਟ੍ਰੇਲੀਆ ਦੌਰੇ 'ਤੇ ਹਨ ਤੇ ਜ਼ਖ਼ਮੀ ਵੀ ਹੋ ਚੁੱਕੇ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਦੀ ਚੋਣ ਦੀ ਉਮੀਦ ਕਾਫੀ ਘੱਟ ਹੈ। ਚੇਤਨ ਸ਼ਰਮਾ ਦੀ ਪ੍ਰਧਾਨਗੀ ਵਾਲੀ ਬੀਸੀਸੀਆਈ ਦੀ ਸੀਨੀਅਰ ਨੈਸ਼ਨਲ ਸਿਲੈਕਸ਼ਨ ਕਮੇਟੀ ਇੰਗਲੈਂਡ ਨਾਲ ਹੋਣ ਵਾਲੀ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ 2 ਮੁਕਾਬਲਿਆਂ ਲਈ 19 ਜਨਵਰੀ ਨੂੰ ਟੀਮ ਇੰਡੀਆ ਦੀ ਚੋਣ ਕਰੇਗੀ।

ਇੰਗਲੈਂਡ ਦੌਰੇ ਲਈ ਸੰਭਾਵੀ ਟੀਮ ਇੰਡੀਆ

ਸਲਾਮੀ ਬੱਲੇਬਾਜ਼ : ਸ਼ੁੱਭਮਨ ਗਿੱਲ, ਰੋਹਿਤ ਸ਼ਰਮਾ, ਮਯੰਕ ਅੱਗਰਵਾਲ

ਮੱਧ ਕ੍ਰਮ : ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕੇ ਰਹਾਣੇ (ਉਪ ਕਪਤਾਨ)

ਵਿਕਟ ਕੀਪਰ : ਰਿੱਧੀਮਾਨ ਸਾਹਾ, ਰਿਸ਼ਭ ਪੰਤ

ਹਰਫ਼ਨਮੌਲਾ : ਵਾਸ਼ਿੰਗਟਨ ਸੁੰਦਰ

ਤੇਜ਼ ਗੇਂਦਬਾਜ਼ : ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਟੀ. ਨਟਰਾਜਨ

ਸਪਿੱਨਰ : ਰਵਿਚੰਦਰਨ ਅਸ਼ਵਿਨ, ਸ਼ਾਹਬਾਜ਼ ਨਦੀਮ, ਕੁਲਦੀਪ ਯਾਦਵ।

Posted By: Seema Anand