Sports news ਜੇਐੱਨਐੱਨ, ਨਵੀਂ ਦਿੱਲੀ : ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ ਲਗਪਗ 8 ਮਹੀਨੇ ਦੇ ਬਾਅਦ ਵਨ ਡੇ ਮੁਕਾਬਲਾ ਖੇਡਣ ਲਈ ਮੈਦਾਨ 'ਚ ਉਤਰੇਗੀ। ਆਸਟ੍ਰੇਲੀਆ ਦੇ ਖ਼ਿਲਾਫ਼ ਟੀਮ ਇੰਡੀਆ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾਂ ਮੁਕਾਬਲਾ 27 ਨਵੰਬਰ (ਭਾਵ) ਸ਼ੁੱਕਰਵਾਰ ਨੂੰ ਖੇਡੇਗੀ। ਇਸ ਮੁਕਾਬਲੇ ਲਈ ਟੀਮ ਇੰਡੀਆ ਦੀਆਂ ਤਿਆਰੀਆਂ ਆਪਣੇ ਪੜਾਅ 'ਤੇ ਹਨ ਤੇ ਕਪਤਾਨ ਵਿਰਾਟ ਕੋਹਲੀ ਵੀ ਕਾਫੀ ਵਧੀਆ ਲੈਅ 'ਚ ਨਜ਼ਰ ਆ ਰਹੇ ਹਨ।

ਵਿਰਾਟ ਕੋਹਲੀ ਆਸਟ੍ਰੇਲੀਆ 'ਚ ਕ੍ਰਿਕਟ ਸੀਰੀਜ਼ ਤੋਂ ਪਹਿਲਾਂ ਯੂਏਈ 'ਚ ਆਈਪੀਐੱਲ ਖੇਡ ਕੇ ਆਏ ਹਨ ਤੇ ਇਹ ਸੀਜ਼ਨ ਉਨ੍ਹਾਂ ਲਈ ਠੀਕ-ਠਾਕ ਰਿਹਾ। ਯੂਏਈ ਲਈ ਵਿਰਾਟ ਨੇ ਕੁਝ ਵਧੀਆ ਪਾਰੀਆਂ ਖੇਡੀਆਂ ਤਾਂ ਕੁਝ ਪਾਰੀਆਂ ਨੇ ਨਿਰਾਸ਼ ਵੀ ਕੀਤਾ। ਹੁਣ ਇਕ ਵਾਰ ਫਿਰ ਤੋਂ ਕਪਤਾਨ ਤੇ ਬੱਲੇਬਾਜ਼ ਦੇ ਤੌਰ 'ਤੇ ਵਿਰਾਟ ਕੋਹਲੀ ਦੀ ਵੱਡੀ ਪ੍ਰੀਖਿਆ ਹੋਣ ਜਾ ਰਹੀ ਹੈ। ਆਸਟ੍ਰੇਲੀਆ ਦੇ ਖ਼ਿਲਾਫ਼ ਵਨਡੇ ਸੀਰੀਜ਼ 'ਚ ਜਿੱਤ ਦਰਜ ਕਰਨ ਲਈ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਚੱਲਣਾ ਜ਼ਰੂਰੀ ਹੈ।

ਸਿਡਨੀ 'ਚ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਵਿਰਾਟ ਕੋਹਲੀ ਜੰਮ ਕੇ ਅਭਿਆਸ ਕਰ ਰਹੇ ਹਨ ਤੇ ਨੈੱਟ 'ਚ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਦੀ ਇਕ ਵੀਡੀਓ ਬੀਸੀਸੀਆਈ ਨੇ ਸ਼ੇਅਰ ਕੀਤੀ ਹੈ ਜਿਸ 'ਚ ਉਹ ਵਧੀਆ ਟਚ 'ਚ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਸਾਫ਼ ਤੌਰ 'ਤੇ ਦਿਖ ਰਿਹਾ ਹੈ ਕਿ ਵਿਰਾਟ ਵਧੀਆ ਟਾਈਮਿੰਗ ਦੇ ਨਾਲ ਆਪਣੇ ਸ਼ਾਟਸ ਲੱਗਾ ਰਹੇ ਹਨ।

Posted By: Sarabjeet Kaur