Sports news ਜੇਐੱਨਐੱਨ, ਨਵੀਂ ਦਿੱਲੀ : ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ 27 ਨਵੰਬਰ ਤੋਂ ਵਨ ਡੇ ਕ੍ਰਿਕਟ ਦੀ ਸ਼ੁਰੂਆਤ ਹੋਵੇਗੀ। ਟੀਮ ਇੰਡੀਆ ਨੂੰ ਇਸ ਦੌਰੇ 'ਤੇ ਪਹਿਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼, ਫਿਰ ਤਿੰਨ ਮੈਚਾਂ ਦੀ ਟੀ 20 ਸੀਰੀਜ਼ ਤੇ ਸਭ ਤੋਂ ਅਖੀਰ 'ਚ ਮੈਚਾਂ ਦੀ ਟੈਸਟ ਸੀਰੀਜ਼ 'ਚ ਹਿੱਸਾ ਲੈਣ ਹੈ। ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ ਇਸ ਵਾਰ ਰੋਹਿਤ ਸ਼ਰਮਾ ਨਹੀਂ ਖੇਡ ਰਹੇ ਕਿਉਂਕਿ ਉਨ੍ਹਾਂ ਦੇ ਸੱਟ ਲੱਗਣ ਕਰਕੇ ਉਨ੍ਹਾਂ ਨੂੰ ਵਨ ਡੇ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ। ਰੋਹਿਤ ਦੇ ਟੀਮ 'ਚ ਨਹੀਂ ਹੋਣ ਮਾਲ ਵਿਰਾਟ ਕੋਹਲੀ ਦੀ ਜ਼ਿੰਮੇਵਾਰੀ ਕਾਫ਼ੀ ਜ਼ਿਆਦਾ ਵਧ ਜਾਵੇਗੀ।


ਆਸਟ੍ਰੇਲੀਆ ਦੇ ਖ਼ਿਲਾਫ਼ ਰੋਹਿਤ ਸ਼ਰਮਾ ਦਾ ਵਨ ਡੇ ਰਿਕਾਰਡ ਕਾਫ਼ੀ ਵਧੀਆ ਹੈ। ਟੀਮ ਇੰਡੀਆ ਨੂੰ ਉਨ੍ਹਾਂ ਦੀ ਘਾਟ ਜ਼ਰੂਰ ਮਹਿਸੂਸ ਹੋਵੇਗੀ, ਪਰ ਜੇ ਗੱਲ ਆਸਟ੍ਰੇਲੀਆਈ ਧਰਤੀ 'ਤੇ ਵਨ ਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਹੋਵੇ ਤਾਂ ਸਚਿਨ ਤੇਂਦੁਲਕਰ ਇਸ ਸਮੇਂ ਸਭ ਤੋਂ ਅੱਗੇ ਚੱਲ ਰਹੇ ਹਨ। ਸਚਿਨ ਨੇ ਆਸਟ੍ਰੇਲੀਆ 'ਚ ਆਪਣੇ ਕ੍ਰਿਕਟ ਕਰੀਅਰ ਦੌਰਾਨ ਵਨ ਡੇ 'ਚ 1491 ਦੋੜਾਂ ਬਣਾਈਆਂ ਸੀ।


ODI 'ਚ ਆਸਟ੍ਰੇਲੀਆ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਟਾਪ ਚਾਰ ਭਾਰਤੀ ਬੱਲੇਬਾਜ਼

- 1491-ਸਚਿਨ ਤੇਂਦੁਲਕਰ

- 1328-ਰੋਹਿਤ ਸ਼ਰਮਾ

-1154-ਵਿਰਾਟ ਕੋਹਲੀ

-1053-ਐੱਮਐੱਸ ਧੋਨੀ

ਵਨ ਡੇ ਕ੍ਰਿਕਟ 'ਚ ਓਵਰਆਲ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਸਚਿਨ ਤੇਂਦੁਲਕਰ ਹੀ ਹਨ। ਉਨ੍ਹਾਂ ਨੇ ਇਸ ਟੀਮ ਦੇ ਖ਼ਿਲਾਫ਼ 71 ਮੈਚਾਂ 'ਚ 3077 ਦੌੜਾਂ ਬਣਾਈਆਂ ਸੀ ਤਾਂ ਰੋਹਿਤ ਸ਼ਰਮਾ ਵੀ ਦੂਸਰੇ ਸਥਾਨ 'ਤੇ ਹੈ।

Posted By: Sarabjeet Kaur