ਪੀਟੀਆਈ, ਨਵੀਂ ਦਿੱਲੀ : Ind vs Aus: ਜਿਵੇਂ-ਜਿਵੇਂ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਖੇਡੇ ਜਾਣ ਵਾਲੇ ਕ੍ਰਿਕਟ ਸੀਰੀਜ਼ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ, ਉਵੇਂ-ਉਵੇਂ ਕ੍ਰਿਕਟ ਐਕਸਪਰਟਸ ਤੇ ਖਿਡਾਰੀਆਂ ਦਾ ਨਜ਼ਰੀਆ ਇਸ ਸੀਰੀਜ਼ ਨੂੰ ਲੈ ਕੇ ਸਾਹਮਣੇ ਆਉਂਦਾ ਜਾ ਰਿਹਾ ਹੈ। ਹੁਣ ਕੰਗਾਰੂ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਇਸ ਸੀਰੀਜ਼ ਨੂੰ ਲੈ ਕੇ ਆਪਣੀ ਗੱਲ ਸਾਰਿਆਂ ਸਾਹਮਣੇ ਰੱਖੀ ਹੈ। ਕਮਿੰਸ ਨੇ ਦੱਸਿਆ ਕਿ ਕਿਹੜੇ ਭਾਰਤੀ ਖਿਡਾਰੀ ਨੂੰ ਕਾਬੂ ਕਰ ਕੇ ਉਨ੍ਹਾਂ ਦੀ ਟੀਮ ਸੀਰੀਜ਼ 'ਚ ਸਫ਼ਲਤਾ ਹਾਸਿਲ ਕਰ ਸਕਦੀ ਹੈ।

ਕਮਿੰਸ ਅਨੁਸਾਰ ਜੇਕਰ ਆਸਟ੍ਰੇਲੀਆਈ ਕ੍ਰਿਕਟ ਟੀਮ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸ਼ਾਂਤ ਰੱਖ ਪਾਉਣ 'ਚ ਸਫ਼ਲ ਹੋ ਗਈ ਤਾਂ ਉਨ੍ਹਾਂ ਦੀ ਟੀਮ ਨੂੰ ਆਸਾਨੀ ਨਾਲ ਜਿੱਤ ਮਿਲ ਸਕਦੀ ਹੈ। ਉਨ੍ਹਾਂ ਨੇ ਵਿਰਾਟ ਕੋਹਲੀ ਦੇ ਵਿਕੇਟ ਨੂੰ ਕਾਫੀ ਅਹਿਮ ਦੱਸਿਆ ਤੇ ਕਿਹਾ ਕਿ ਉਨ੍ਹਾਂ ਦੀ ਟੀਮ ਭਾਰਤ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਪੈਟ ਕਮਿੰਸ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ, ਹਰ ਟੀਮ 'ਚ ਇਕ-ਦੋ ਬੱਲੇਬਾਜ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਵਿਕੇਟ ਕਾਫੀ ਅਹਿਮ ਤੇ ਵੱਡਾ ਹੁੰਦਾ ਹੈ। ਜ਼ਿਆਦਾਤਰ ਤਾਂ ਉਹ ਟੀਮਾਂ ਦੇ ਕਪਤਾਨ ਹੀ ਹੁੰਦੇ ਹਨ, ਜਿਵੇਂ ਕਿ ਜੋ ਰੂਟ, ਕੇਨ ਵਿਲਿਯਮਸਨ ਤੇ ਸੱਚ ਤਾਂ ਇਹੀ ਹੈ ਕਿ ਅਜਿਹੇ ਖਿਡਾਰੀਆਂ ਦਾ ਵਿਕੇਟ ਲੈਣ ਤੋਂ ਬਾਅਦ ਜਿੱਤਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।

ਕਮਿੰਸ ਨੇ ਕਿਹਾ ਕਿ ਵਿਰਾਟ ਕੋਹਲੀ ਦਾ ਵਿਕੇਟ ਹਮੇਸ਼ਾ ਤੋਂ ਹੀ ਕਾਫੀ ਵੱਡਾ ਰਿਹਾ ਹੈ ਤੇ ਸਾਨੂੰ ਉਮੀਦ ਹੈ ਕਿ ਅਸੀਂ ਉਨ੍ਹਾਂ ਨੂੰ ਇਸ ਦੌਰੇ 'ਤੇ ਸ਼ਾਂਤ ਰੱਖ ਪਾਉਣ 'ਚ ਕਾਮਯਾਬ ਹੋਵਾਂਗੇ। ਜੇਕਰ ਅਸੀਂ ਵਿਰਾਟ ਨੂੰ ਰੋਕਣ 'ਚ ਸਫ਼ਲ ਰਹੇ ਤਾਂ ਇਹ ਸਾਡੀ ਟੀਮ ਲਈ ਕਾਫੀ ਚੰਗਾ ਹੋਵੇਗਾ। ਉਥੇ ਹੀ ਉਨ੍ਹਾਂ ਨੇ ਭਾਰਤ ਖ਼ਿਲਾਫ਼ ਆਪਣੀ ਟੀਮ ਦੀ ਤਿਆਰੀ ਦੀ ਗੱਲ ਕਰਦੇ ਹੋਏ ਕਿਹਾ ਕਿ, ਇਹ ਭਾਰਤ ਖ਼ਿਲਾਫ਼ ਸੀਰੀਜ਼ ਕਾਫੀ ਵੱਡੀ ਹੋਣ ਵਾਲੀ ਹੈ। ਮੈਨੂੰ ਲੱਗਦਾ ਹੈ ਕਿ ਸਾਡੀ ਟੀਮ ਨੇ ਕਾਫੀ ਚੰਗੀ ਤਿਆਰੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸੀਰੀਜ਼ ਤੋਂ ਪਹਿਲਾਂ ਪੈਟ ਕਮਿੰਸ ਯੂਏਈ 'ਚ ਆਈਪੀਐੱਲ ਖੇਡ ਰਹੇ ਸਨ। ਹੁਣ ਉਹ ਦੇਸ਼ ਵਾਪਸ ਆਏ ਹਨ ਤੇ ਜ਼ਰੂਰੀ ਕੁਆਰੰਟਾਈਨ ਦੀ ਮਿਆਦ ਪੂਰੀ ਕਰ ਰਹੇ ਹਨ। ਉਥੇ ਹੀ ਕਮਿੰਸ ਭਾਰਤ ਖ਼ਿਲਾਫ਼ ਵਨ ਡੇਅ ਤੇ ਟੈਸਟ ਸੀਰੀਜ਼ ਲਈ ਟੀਮ ਦੇ ਉਪ-ਕਪਤਾਨ ਵੀ ਬਣਾਏ ਗਏ ਹਨ।

Posted By: Ramanjit Kaur