ਸਿਡਨੀ: ਨਿਊਜ਼ੀਲੈਂਡ 'ਚ ਟੀ-20 ਸੀਰੀਜ਼ ਤੋਂ ਬਾਅਦ ਭਾਰਤ ਨੂੰ ਆਸਟ੍ਰੇਲੀਆ ਖ਼ਿਲਾਫ਼ ਟੀ-20 ਅਤੇ ਵਨਡੇ ਸੀਰੀਜ਼ ਖੇਡਣੀ ਹੈ। ਆਸਟ੍ਰੇਲੀਆ ਨੇ ਭਾਰਤ ਦੌਰ 'ਤੇ ਵਨਡੇ ਅਤੇ ਟੀ-20 ਸੀਰੀਜ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ 'ਚ ਆਸਟ੍ਰੇਲੀਆਈ ਦਿੱਗਜ ਗੇਂਦਾਬਾਜ਼ ਮਿਚੇਲ ਸਟਾਰਕ ਅਤੇ ਮਾਰਸ਼ ਨੂੰ ਇਸ ਦੌਰ 'ਚ ਟੀਮ 'ਚ ਜਗ੍ਹਾ ਨਹੀਂ ਮਿਲੀ।


ਆਸਟ੍ਰੇਲੀਆ ਨੇ ਭਾਰਤ ਦੇ ਇਸ ਦੌਰੇ 'ਤੇ ਖੇਡੀ ਜਾਣ ਵਾਲੀ ਵਨਡੇ ਅਤੇ ਟੀ-20 ਸੀਰੀਜ਼ ਲਈ 15 ਮੈਂਬਰਾਂ ਦੀ ਟੀਮ ਦਾ ਐਲਾਨ ਕੀਤਾ ਹੈ। ਦੌਰੇ 'ਤੇ ਆਸਟ੍ਰੇਲੀਆ ਪਹਿਲਾ ਦੋ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਇਸ ਤੋਂ ਬਾਅਦ ਪੰਜ ਮੈਚਾਂ ਦੀ ਵਨਡੇ ਸੀਰੀਜ਼ ਹੋਵੇਗੀ।

ਭਾਰਤ ਦੌਰੇ 'ਤੇ ਆਸਟ੍ਰੇਲੀਆਈ ਟੀਮ ਇਸ ਤਰ੍ਹਾਂ ਹੈ

ਆਸਟ੍ਰੇਲੀਆ ਟੀ-20/ਵਨਡੇ ਟੀਮ

ਐਰੋਨ ਫਿੰਚ (ਕਪਾਤਾਨ), ਪੈਟ ਕਮਿੰਗ (ਉਪ-ਕਪਤਾਨ), ਅਲੈਕਸ ਕੈਰੀ (ਉਪ-ਕਪਤਾਨ), ਜੈਸਨ ਬੇਹਰੇਡੋਰਫ, ਨਾਥਨ ਕੂਲਟਰ ਨਾਇਲ, ਪੀਟਰ ਹੈਂਡਸਕੋਬ, ਉਸਮਾਨ ਖ਼ਵਾਜਾ, ਨਾਥਨ ਲਿਓਨ, ਸੌਨ ਮਾਰਸ਼, ਗਲੈਨ ਮੈਕਸਵੈੱਲ, ਜੋਈ ਰਿਚਡਰਸਨ, ਡਾ ਆਰਸੀ ਸੌਟ, ਮਾਰਕਸ ਸਟੋਈਨਿਸ, ਐਸ਼ਟਨ ਟਰਨਰ, ਐਡਮ ਜੈਮਪਾ।

ਭਾਰਤ-ਆਸਟ੍ਰੇਲੀਆ ਵਨਡੇ ਅਤੇ ਟੀ-20 Schedule

ਪਹਿਲਾ ਟੀ-20, 24 ਫਰਵਰੀ, ਵਿਸ਼ਾਖਾਪਟਨਮ

ਦੂਸਰਾ ਟੀ-20, 27 ਫਰਵਰੀ, ਬੈਂਗਲੁਰੂ

ਵਨਡੇ Schedule

ਪਹਿਲਾ ਵਨਡੇ, 2 ਮਾਰਚ, ਹੈਦਰਾਬਾਦ

ਦੂਸਰਾ ਵਨਡੇ, 5 ਮਾਰਚ, ਨਾਗਪੁਰ

ਤੀਸਰਾ ਵਨਡੇ, 8 ਮਾਰਚ, ਰਾਂਚੀ

ਚੌਥਾ ਵਨਡੇ, 10 ਮਾਰਚ, ਮੋਹਾਲੀ

ਪੰਜਵਾਂ ਵਨਡੇ, 13 ਮਾਰਚ, ਦਿੱਲੀ

Posted By: Susheel Khanna