ਜੇਐਨਐਨ, ਨਵੀਂ ਦਿੱਲੀ : Ind vs Aus 2nd Test Day 2 Live update ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਮੈਲਬਰਨ ਦੇ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਮੈਚ ਦਾ ਅੱਜ ਦੂਜਾ ਦਿਨ ਹੈ। ਦੂਜੇ ਦਿਨ ਦਾ ਖੇਡ ਸਮਾਪਤ ਹੋ ਗਿਆ ਹੈ। 82 ਦੌੜਾਂ ਨਾਲ ਭਾਰਤ ਨੇ ਬੜਤ ਬਣਾਈ ਹੈ। ਪਹਿਲੇ ਦਿਨ ਆਸਟਰੇਲੀਆ ਦੀ ਟੀਮ ਪਹਿਲੀ ਪਾਰੀ ਵਿਚ 195 ’ਤੇ ਢੇਰ ਹੋ ਗਈ ਸੀ। ਦੂਜੇ ਦਿਨ ਭਾਰਤ ਨੇ 1 ਵਿਕਟ ਦੇ ਨੁਕਸਾਨ ’ਤੇ 36 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ। ਖੇਡ ਸਮਾਪਤੀ ਤਕ 91.3 ਓਵਰ ਵਿਚ 5 ਵਿਕਟਾਂ ਦੇ ਨੁਕਸਾਨ ’ਤੇ 277 ਦੌੜਾਂ ਬਣਾ ਲਈਆਂ ਹਨ। ਅਜਿੰਕਯ ਰਹਾਣੇ 104 ਦੌੜਾਂ ਅਤੇ ਰਵਿੰਦਰ ਜਡੇਜਾ 40 ਦੌੜਾਂ ਬਣਾ ਕੇ ਨਾਬਾਦ ਪਰਤੇ ਹਨ।

ਭਾਰਤ ਦੀ ਪਲੇਇੰਗ ਇਲੈਵਨ

ਅਜਿੰਕਯ ਰਹਾਣੇ, ਮਿਯੰਕ ਅਗਰਵਾਲ, ਸ਼ੁੱਭਮਨ ਗਿੱਲ, ਚੇਤੇਸ਼ਰ ਪੁਜਾਰਾ, ਹਨੁਮਾ ਵਿਹਾਰੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਆਰ ਅਸ਼ਵਿਨ, ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।

ਆਸਟਰੇਲੀਆ ਦਾ ਪਲੇਇੰਗ ਇਲੈਵਨ

ਜੋ ਬਨਰਸ, ਮੈਥਿਊ ਵੇਡ, ਮਾਰਨਸ ਲਾਬੁਸ਼ਾਨੇ, ਸਟੀਵ ਸਮਿਥ, ਟ੍ਰੇਵਿਸ ਹੈਡ, ਕੈਮਰੋਨ ਗ੍ਰੀਨ, ਟਿਮ ਪੇਨ, ਪੈਟ ਕਮਿੰਸ, ਮਿਚੇਲ ਸਟਾਰਕ, ਨਾਥਨ ਲਿਓਨ ਅਤੇ ਜੋਸ਼ ਹੇਜਲਵੁਡ।

Posted By: Tejinder Thind