ਨਵੀਂ ਦਿੱਲੀ, ਆਨਲਾਈਨ ਡੈਸਕ : ਵੈਸਟਇੰਡੀਜ਼ ਖ਼ਿਲਾਫ਼ ਵਨਡੇ ਸੀਰੀਜ਼ ’ਚ ਕਲੀਨ ਸਵੀਪ ਤੋਂ ਬਾਅਦ ਟੀਮ ਇੰਡੀਆ ਦਾ ਇਰਾਦਾ ਹੁਣ ਟੀ-20 ’ਚ ਵੀ ਅਜਿਹਾ ਹੀ ਕਰਨ ਦਾ ਹੈ। ਭਾਰਤੀ ਟੀਮ ਨੇ ਪੰਜ ਮੈਚਾਂ ਦੀ ਟੀ-20 ਸੀਰੀਜ ਦਾ ਪਹਿਲਾ ਮੈਚ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਅੱਜ ਦੋਵੇਂ ਟੀਮਾਂ ਦੂਜੇ ਮੈਚ ਵਿਚ ਆਹਮੋ-ਸਾਹਮਣੇ ਹੋਣਗੀਆਂ। ਮੇਜ਼ਬਾਨ ਟੀਮ ਵਾਪਸੀ ਕਰਨ ਦੀ ਕੋਸ਼ਿਸ ਕਰੇਗੀ, ਜਦੋਂਕਿ ਭਾਰਤ ਆਪਣੀ ਬੜ੍ਹਤ ਨੂੰ 2-0 ਨਾਲ ਵਧਾਉਣ ਦੀ ਕੋਸ਼ਿਸ਼ ਕਰੇਗਾ।

ਕਦੋਂ ਖੇਡਿਆ ਜਾਵੇਗਾ ਮੈਚ?

ਭਾਰਤ ਤੇ ਵੈਸਟਇੰਡੀਜ਼ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ 1 ਅਗਸਤ ਨੂੰ ਖੇਡਿਆ ਜਾਣਾ ਹੈ।

ਕਿੱਥੇ ਖੇਡਿਆ ਜਾਵੇਗਾ ਮੈਚ?

ਭਾਰਤ ਤੇ ਵੈਸਟਇੰਡੀਜ਼ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਸੇਂਟ ਲੂਸ ਦੇ ਵਾਰਨਰਜਜ਼ ਪਾਰਕ ’ਚ ਖੇਡਿਆ ਜਾਣਾ ਹੈ। ਭਾਰਤ ਤੇ ਵੈਸਟਇੰਡੀਜਜ਼ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਦੂਜਾ ਟੀ-20 ਭਾਰਤੀ ਸਮੇਂ ਮੁਤਾਬਿਕ ਰਾਤ 8 ਵਜੇ ਸ਼ੁਰੂ ਹੋਣਾ ਹੈ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਟੀ-20 ਵਿਚ ਮੈਚ ਤੋਂ ਅੱਧਾ ਘੰਟਾ ਪਹਿਲਾਂ ਸਾਮ 7.30 ਵਜੇ ਟਾਸ ਹੋਵੇਗਾ। ਤੁਸੀਂ ਦੂਰਦਰਸ਼ਨ ਦੇ ਸਪੋਰਟਸ ਚੈਨਲ ਡੀਡੀ ਸਪੋਰਟਸ ਇਨ ਇੰਡੀਆ ’ਤੇ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜੀ ਟੀ-20 ਸੀਰੀਜ਼ ਦਾ ਲਾਈਵ ਟੈਲੀਕਾਸਟ ਦੇਖ ਸਕਦੇ ਹੋ।

Posted By: Harjinder Sodhi