ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL 2020) ਦੀ ਸ਼ੁਰੂਆਤ ਯੂਏਈ 'ਚ 19 ਸਤੰਬਰ ਤੋਂ ਹੋਵੇਗੀ। ਇਸ ਲੀਗ 'ਚ ਹਿੱਸਾ ਲੈਣ ਲਈ ਸਾਰੀਆਂ ਟੀਮਾਂ ਤੇ ਖਿਡਾਰੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕ੍ਰਿਕਟ ਫੈਨਜ਼ ਵੀ ਲੀਗ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸਾਰੀਆਂ ਟੀਮਾਂ 'ਚ ਸ਼ਾਮਲ ਦੇਸ਼ੀ ਜਾਂ ਫਿਰ ਵਿਦੇਸ਼ੀ ਖਿਡਾਰੀ ਵੀ ਲੀਗ ਦਾ ਹਿੱਸਾ ਬਣਨ ਨੂੰ ਬੇਤਾਬ ਹਨ, ਪਰ ਕੁਝ ਖਿਡਾਰੀ ਇਸ ਤਰ੍ਹਾਂ ਦੇ ਵੀ ਹਨ ਜੋ ਇਸ ਲੀਗ ਦੇ ਸ਼ੁਰੂਆਤੀ ਹਫ਼ਤੇ 'ਚ ਹਿੱਸਾ ਨਹੀਂ ਲੈ ਪਾਏ।

ਈਸੀਬੀ ਤੇ ਕ੍ਰਿਕਟ ਆਸਟ੍ਰੇਲੀਆ ਨੇ ਤੈਅ ਕੀਤਾ ਹੈ ਕਿ ਕੰਗਣੂ ਟੀਮ ਇੰਗਲੈਂਡ ਦੌਰੇ 'ਤੇ ਜਾਵੇਗੀ ਜਿੱਥੇ ਉਸ ਨੂੰ ਤਿੰਨ ਵਨ ਡੇਅ ਤੇ ਤਿੰਨ ਮੈਚਾਂ ਦੀ ਟੀ20 ਸੀਰੀਜ਼ ਖੇਡਣੀ ਹੈ। ਦੋਵਾਂ ਟੀਮਾਂ ਦੇ ਵਿਚਕਾਰ ਇਸ ਸੀਰੀਜ਼ ਦਾ ਸਮਾਪਤ 16 ਸਤੰਬਰ ਨੂੰ ਹੋਵੇਗਾ ਤੇ ਇਸ ਦੇ ਬਾਅਦ ਹੀ ਦੋਵਾਂ ਟੀਮਾਂ ਦੇ ਖਿਡਾਰੀ ਆਈਪੀਐੱਲ 'ਚ ਹਿੱਸਾ ਲੈਣ ਲਈ ਯੂਏਈ ਜਾਣਗੇ। ਇੰਗਲੈਂਡ ਨੇ ਬੈਨ ਸਟੋਕਸ, ਜੋਸ ਬਟਲਰ ਤੇ ਜੋਫਰਾ ਆਰਚਰ ਨੂੰ ਆਇਰਲੈਂਡ ਦੇ ਖ਼ਿਲਾਫ਼ ਵਨਡੇ ਸੀਰੀਜ਼ 'ਚ ਮੌਕਾ ਨਹੀਂ ਦਿੱਤਾ ਸੀ। ਉਨ੍ਹਾਂ ਨੇ ਆਸਟ੍ਰੇਲੀਆ ਦੇ ਖ਼ਿਲਾਫ਼ ਮੌਕਾ ਜ਼ਰੂਰ ਮਿਲੇਗਾ। ਇਹ ਖ਼ਿਡਾਰੀ ਸੀਰੀਜ਼ ਖ਼ਤਮ ਹੋਣ ਦੇ ਬਾਅਦ ਹੀ ਆਈਪੀਐੱਲ ਖੇਡਣ ਆਉਣਗੇ। ਹਾਲਾਂਕਿ ਇਨ੍ਹਾਂ ਲਈ ਕੁਆਰੰਟਾਈਨ ਨਿਯਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਵਜ੍ਹਾ ਨਾਲ ਇਸ ਲੀਗ ਦੇ ਸ਼ੁਰੂਆਤੀ ਕੁਝ ਦਿਨਾਂ ਨੂੰ ਇਹ ਖਿਡਾਰੀ ਮਿਸ ਕਰਨਗੇ।

Posted By: Sarabjeet Kaur