ਕੋਲੰਬੋ (ਏਜੰਸੀ) : ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਅੰਡਰ-19 ਏਸ਼ੀਆ ਕੱਪ 2019 ਦਾ ਫਾਈਨਲ ਖੇਡਿਆ ਜਾਵੇਗਾ। ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਫਾਈਨਲ ਮੁਕਾਬਲਾ ਸ਼ਨਿਚਰਵਾਰ ਨੂੰ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਹੋਵੇਗਾ। ਭਾਰਤ ਨੂੰ ਸੈਮੀਫਾਈਨਲ ਵਿਚ ਮੇਜ਼ਬਾਨ ਸ੍ਰੀਲੰਕਾ ਦੇ ਨਾਲ ਮੈਚ ਖੇਡਣਾ ਸੀ ਪਰ ਮੀਂਹ ਦੇ ਮੈਚ ਵਿਚ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ ਅਤੇ ਮੈਚ ਨੂੰ ਰੱਦ ਕਰਨਾ ਪਿਆ। ਭਾਰਤ ਗਰੁੱਪ ਏ ਵਿਚ ਲੀਗ ਪੜਾਅ ਵਿਚ ਤਿੰਨ ਮੈਚਾਂ ਵਿਚ ਛੇ ਅੰਕ ਲੈ ਕੇ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਰਿਹਾ ਸੀ, ਜਿਸ ਦੀ ਬਦੌਲਤ ਉਹ ਫਾਈਨਲ ਵਿਚ ਪੁੱਜਣ ਵਿਚ ਸਫਲ ਰਹੀ। ਉਥੇ ਬੰਗਲਾਦੇਸ਼ ਦੀ ਟੀਮ ਨੂੰ ਸੈਮੀਫਾਈਨਲ ਵਿਚ ਅਫ਼ਗਾਨਿਸਤਾਨ ਦੇ ਨਾਲ ਖੇਡਣਾ ਸੀ ਪਰ ਇਹ ਮੈਚ ਵੀ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਅਤੇ ਗਰੁੱਪ ਪੜਾਅ ਵਿਚ ਪਹਿਲੇ ਸਥਾਨ 'ਤੇ ਰਹਿਣ ਦੇ ਕਾਰਨ ਬੰਗਲਾਦੇਸ਼ ਦੀ ਟੀਮ ਫਾਈਨਲ ਵਿਚ ਪੁੱਜਣ ਵਿਚ ਸਫਲ ਰਹੀ। ਬੰਗਲਾਦੇਸ਼ ਦੀ ਟੀਮ ਵੀ ਆਪਣੇ ਗਰੁੱਪ ਵਿਚ ਤਿੰਨ ਮੈਚ ਜਿੱਤ ਕੇ ਛੇ ਅੰਕਾਂ ਦੇ ਨਾਲ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਰਹੀ ਸੀ।

Posted By: Sukhdev Singh